
ਨੀਦਰਲੈਂਡ ਵੱਲੋਂ ਖੋਲ੍ਹੀ ਗਈ ਹੈ ਡੀ ਹੌਜ਼ ਨਾਮੀ ਕੰਪਨੀ
Chief Minister Bhagwant Mann News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਰਾਜਪੁਰਾ ਵਿਚ ਨਵੀਂ ਪਸ਼ੂ ਫੀਡ ਫੈਕਟਰੀ ਦਾ ਉਦਘਾਟਨ ਕੀਤਾ ਗਿਆ। ਇਹ ਫੈਕਟਰੀ ਵਿਦੇਸ਼ੀ ਕੰਪਨੀ ਡੀ. ਹੌਜ਼ ਵੱਲੋਂ ਖੋਲ੍ਹੀ ਗਈ ਹੈ। ਕੰਪਨੀ ਨੇ ਭਾਰਤ ਦਾ ਸਭ ਤੋਂ ਵੱਡਾ ਪਲਾਂਟ ਪੰਜਾਬ ਵਿਚ ਖੋਲਿ੍ਹਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਫੈਕਟਰੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ।
ਇਸ ਮੌਕੇ ਕੰਪਨੀ ਦੇ ਮਾਲਕ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੀਦਰਲੈਂਡ ਆਉਣ ਦਾ ਸੱਦਾ ਦਿੱਤਾ ਗਿਆ। ਮੁੱਖ ਮੰਤਰੀ ਮਾਨ ਨੇ ਇਹ ਸੱਦਾ ਪ੍ਰਵਾਨ ਕਰਦਿਆਂ ਕਿਹਾ ਕਿ ਜਦੋਂ ਵੀ ਸਮਾਂ ਮਿਲਿਆ ਤਾਂ ਉਹ ਜ਼ਰੂਰ ਆਉਣਗੇ ਤੇ ਆਪਣੇ ਨਾਲ ਕੁਝ ਕਿਸਾਨ ਭਰਾਵਾਂ ਨੂੰ ਵੀ ਲੈ ਕੇ ਜਾਣਗੇ, ਜੋ ਨਵੇਂ ਤਰੀਕਿਆਂ ਨਾਲ ਕੁਝ ਕਰਨਾ ਚਾਹੁੰਦੇ ਹਨ।