ਪਾਕਿ ਅਦਾਲਤ ਨੇ 13 ਸਾਲਾ ਇਸਾਈ ਲੜਕੀ ਨੂੰ 44 ਸਾਲ ਦੇ ਅਗ਼ਵਾਕਾਰ ਦੀ ਬੇਗ਼ਮ ਕਰਾਰ ਦਿਤਾ
Published : Nov 1, 2020, 7:24 am IST
Updated : Nov 1, 2020, 7:24 am IST
SHARE ARTICLE
image
image

ਪਾਕਿ ਅਦਾਲਤ ਨੇ 13 ਸਾਲਾ ਇਸਾਈ ਲੜਕੀ ਨੂੰ 44 ਸਾਲ ਦੇ ਅਗ਼ਵਾਕਾਰ ਦੀ ਬੇਗ਼ਮ ਕਰਾਰ ਦਿਤਾ

ਫ਼ੈਸਲਾ ਸੁਣਦਿਆਂ ਹੀ ਨਾਬਾਲਗ਼ ਲੜਕੀ ਦੀ ਮਾਂ ਹੋਈ ਬੇਹੋਸ਼
 

ਨਵੀਂ ਦਿੱਲੀ, 31 ਅਕਤੂਬਰ: ਪਾਕਿਸਤਾਨ ਦੀ ਕਰਾਚੀ ਹਾਈ ਕੋਰਟ ਨੇ ਇਨਸਾਨੀਅਤ ਅਤੇ ਇਨਸਾਫ ਨੂੰ ਸ਼ਰਮਸਾਰ ਕਰਨ ਵਾਲਾ ਇਕ  ਫ਼ੈਸਲਾ ਉਦੋਂ ਦਿਤਾ ਜਦੋਂ ਕਿ ਖ਼ੁਦ ਸਿੰਧ ਅਤੇ ਪਾਕਿਸਤਾਨ ਦੇ ਕਾਨੂਨੰ ਤਹਿਤ 14 ਸਾਲ ਦੀ ਉਮਰ ਵਿਚ ਲੜਕੀ ਦਾ ਵਿਆਹ ਨਹੀਂ ਹੋ ਸਕਦਾ।
ਇਸ ਦੀ ਇਕ ਉਦਾਹਰਣ ਉਦੋਂ ਵੇਖਣ ਨੂੰ ਮਿਲੀ ਜਦੋਂ ਕਰਾਚੀ ਹਾਈ ਕੋਰਟ ਨੇ ਹਾਲ ਹੀ ਵਿਚ ਛੇਵੀਂ ਜਮਾਤ ਵਿਚ ਪੜ੍ਹਦੀ ਇਕ 13 ਸਾਲਾ ਈਸਾਈ ਲੜਕੀ ਨੂੰ ਉਸ ਦੇ ਅਗ਼ਵਾ ਕਰਨ ਵਾਲੇ ਦੇ ਹੀ ਹਵਾਲੇ ਕਰ ਦਿਤਾ। ਇਹ ਕਹਿੰਦੇ ਹੋਏ ਕਿ ਲੜਕੀ ਨੇ ਅਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਹੈ ਅਤੇ ਵਿਆਹ ਨੂੰ ਜਾਇਜ਼ ਮੰਨਦੀ ਹੈ। ਇਸ ਲਈ ਹੁਣ ਉਸ ਦੀ ਬੇਗ਼ਮ ਮੰਨੀ ਜਾਂਦੀ ਹੈ। 44 ਸਾਲਾ ਅਗ਼ਵਾਕਾਰ ਅਜ਼ਹਰ ਅਲੀ ਉਸ ਸਮੇਂ ਅਦਾਲਤ ਵਿਚ ਮੌਜੂਦ ਸੀ ਜਦੋਂ ਕਰਾਚੀ ਹਾਈ ਕੋਰਟ ਨੇ
ਇਹ ਫ਼ੈਸਲਾ ਦਿਤਾ ਸੀ, ਪਰ ਬÎੱਚੇ ਦੇ ਮਾਪੇ ਅਦਾਲਤ ਦੇ ਵਿਹੜੇ ਤੋਂ ਬਾਹਰ ਰੌਲਾ ਪਾ ਰਹੇ ਸਨ। ਉਨ੍ਹਾਂ ਨੂੰ ਅਦਾਲਤ ਦੇ ਅੰਦਰ ਜਾਣ ਦੀ ਆਗਿਆ ਨਹੀਂ ਸੀ ਜਦੋਂ ਕਿ ਨਾਬਾਲਗ਼ ਲੜਕੀ ਦੀ ਮਾਂ ਰੀਟਾ ਮਸੀਹ ਬੇਹੋਸ਼ੀ ਦੌਰਾਨ ਰੋ ਰਹੀ ਸੀ, ਤਾਂ ਉਸ ਨੂੰ ਦੋ ਮਿੰਟ ਲਈ ਆਪਣੀ ਧੀ ਨਾਲ ਮਿਲਣ ਦੀ ਆਗਿਆ ਦਿਤੀ। ਇਸ ਦੌਰਾਨ ਡਰੀ ਹੋਈ ਧੀ ਨੇ ਕਿਹਾ ਕਿ ਮੈਂ ਇਸਲਾਮ ਕਬੂਲ imageimageਕਰ ਲਿਆ ਹੈ। ਲੜਕੀ ਨੂੰ ਤੁਰਤ ਅਗ਼ਵਾਕਾਰ ਅਜ਼ਹਰ ਅਲੀ ਦੇ ਹਵਾਲੇ ਕਰ ਦਿਤਾ ਗਿਆ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement