ਕੈਪਟਨ ਸੰਦੀਪ ਸੰਧੂ ਨੇ ਸੂਜਾਪੁਰ 'ਚ ਆਪ ਅਤੇ ਅਕਾਲੀ ਦਲ ਨੂੰ ਦਿਤਾ ਝਟਕਾ
Published : Nov 1, 2020, 6:47 am IST
Updated : Nov 1, 2020, 6:47 am IST
SHARE ARTICLE
image
image

ਕੈਪਟਨ ਸੰਦੀਪ ਸੰਧੂ ਨੇ ਸੂਜਾਪੁਰ 'ਚ ਆਪ ਅਤੇ ਅਕਾਲੀ ਦਲ ਨੂੰ ਦਿਤਾ ਝਟਕਾ

ਤਿੰਨ ਦਰਜਨ ਦੇ ਕਰੀਬ ਆਪ ਅਤੇ ਅਕਾਲੀ ਵਰਕਰ ਕੀਤੇ ਕਾਂਗਰਸ 'ਚ ਸ਼ਾਮਲ?
 

ਜਗਰਾਉਂ, 31 ਅਕਤੂਬਰ (ਪਰਮਜੀਤ ਸਿੰਘ ਗਰੇਵਾਲ): ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਇੰਚਾਰਜ ਦਾਖਾ ਵਲੋਂ ਅੱਜ ਹਲਕੇ ਦੇ ਨਾਮਵਰ ਨਗਰ ਸੂਜਾਪੁਰ ਵਿਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ੋਰਦਾਰ ਝਟਕਾ ਦਿੰਦਿਆਂ ਤਿੰਨ ਦਰਜਨ ਦੇ ਕਰੀਬ ਵਰਕਰਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀ ਜਨਤਾ ਤੋਂ ਵੋਟਾਂ ਲੈ ਕੇ ਧ੍ਰੋਹ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਤਜਰਬੇ ਦੀ ਘਾਟ ਹੋਣ ਕਾਰਨ ਲਏ ਗ਼ਲਤ ਫ਼ੈਸਲਿਆਂ ਕਾਰਨ ਅੱਜ ਦੇਸ਼ ਵਿਚ ਆਰਥਕ ਐਮਰਜੈਸੀ ਵਰਗੇ ਹਲਾਤ ਬਣ ਗਏ ਹਨ, ਕਿਉਂਕਿ ਜਿਸ ਤਰ੍ਹਾਂ ਪਹਿਲਾ ਕੇਂਦਰ ਸਰਕਾਰ ਨੇ ਨੋਟਬੰਦੀ ਦਾ ਫ਼ੈਸਲਾ ਲਿਆ ਫਿਰ ਨਾਲ ਹੀ ਜੀ. ਐਸ. ਟੀ. ਵਰਗੇ ਟੈਕਸ ਥੋਪ ਦਿਤੇ ਜਿਸ ਨਾਲ ਦੇਸ਼ ਦੇ ਅਰਥਚਾਰੇ ਦਾ ਲੱਕ ਟੁੱਟ ਗਿਆ ਅਤੇ ਵੱਡੇ-ਵੱਡੇ ਕਾਰਖ਼ਾਨੇ ਅੱਜ ਬੰਦ ਹੋ ਗਏ ਹਨ ਜਾਂ ਫਿਰ ਬੰਦ ਹੋਣ ਦੇ ਕਿਨਾਰੇ ਹਨ, ਉਪਰੋਂ ਕਿਸਾਨ ਵਿਰੋਧੀ ਬਿਲ ਲਿਆ ਕੇ ਤਾਂ ਮੋਦੀ ਸਰਕਾਰ ਨੇ ਦੇਸ਼ ਅੰਦਰ ਅਜਿਹਾ ਮਾਹੌਲ ਸਿਰਜ ਦਿਤਾ ਹੈ ਕਿ ਹਰ ਪਾਸੇ ਦੇਸ਼ ਦੀ ਜਨਤਾ ਅਪਣਾ ਰੋਸ਼ ਪ੍ਰਗਟ ਕਰਨ ਲਈ ਸੜਕਾਂ ਉਤੇ ਬੈਠਣ ਲਈ ਮਜਬੂਰ ਹੈ।
  ਉਨ੍ਹਾਂ ਕੇਂਦਰ ਸਰਕਾਰ ਵਲੋਂ ਪੇਂਡੂ ਵਿਕਾਸ ਫ਼ੰਡ ਰੋਕਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਕਰ ਕੇ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਨੂੰ ਰੋਕ ਨਹੀਂ ਸਕਦੀ। ਇਸ ਮੌਕੇ ਗੁਰਜਿੰਦਰ ਸਿੰਘ ਸਾਬਕਾ ਸਰਪੰਚ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਨੂੰ ਅਲਵਿਦਾ ਕਹਿਣ ਵਾਲੇ ਲਛਮਣ ਸਿੰਘ, ਕਰਨੈਲ ਸਿੰਘ, ਬੱਬੂ ਸਿੰਘ, ਹਰਦੀਪ ਸਿੰਘ, ਨਾਹਰ ਸਿੰਘ, ਬਲਵੰਤ ਸਿੰਘ, ਅਮਰਜੀਤ ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ ਪਿੰਦਾ, ਹੈਪੀ ਸਿੰਘ, ਬਲਵੀਰ ਸਿੰਘ, ਵਿਸਾਖਾ ਸਿੰਘ, ਕੁਲਦੀਪ ਸਿੰਘ, ਸਿੰਗਾਰਾ ਸਿੰਘ,  ਥਾਣਾ ਸਿੰਘ, ਅਮਰਜੀਤ ਸਿੰਘ, ਤਾਰਾ ਸਿੰਘ, ਅਮਨਦੀਪ ਸਿੰਘ, ਮਦਨ ਸਿੰਘ, ਕਰਮ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ, ਜਸਵਿੰਦਰ ਸਿੰਘ ਕਿਸਾਨ ਆਗੂ, ਸਨੀ ਸੂਜਾਪੁਰ ਯੂਥ ਆਗੂ, ਗੁਲਜਾਰ ਸਿੰਘ, ਮੋਹਣ ਸਿੰਘ, ਬਲਵੀਰ ਸਿੰਘ,ਅਮਰਜੀਤ ਸਿੰਘ ਸਾਬਕਾ ਪੰਚ ਆਦਿ ਨੇ ਕਿਹਾ ਕਿ ਉਹ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਪ੍ਰਭਾਵਤ ਹੋ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।
ਕਾਂਗਰਸ ਪਾਰਟੀ ਵਿimageimageਚ ਸ਼ਾਮਲ ਹੋਣ ਵਾਲਿਆਂ ਨੂੰ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਸਨਮਾਨ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ।
 

SHARE ARTICLE

ਏਜੰਸੀ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement