
ਬਹਿਸ ਤੋਂ ਬਾਅਦ ਪਤੀ ਨੇ ਭਾਵਨਾ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਲੁਧਿਆਣਾ- ਪੰਜਾਬ 'ਚ ਜ਼ੁਲਮ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਭਮਿਆ ਖੁਰਦ ਇਲਾਕੇ ਤੋਂ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਇਕ ਵਿਅਕਤੀ ਨੇ ਨਸ਼ੇ 'ਚ ਟੱਲੀ ਹੋ ਕੇ ਆਪਣੀ ਬੇਟੀ 'ਤੇ ਚਾਕੂ ਨਾਲ ਵਾਰ ਕੀਤਾ। ਚਾਕੂ ਬੇਟੀ ਦੇ ਹੱਥ 'ਚ ਜਾ ਲੱਗਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਕੇ ਡਿੱਗ ਗਈ।
ਇਸ ਤੋਂ ਬਾਅਦ ਬੇਟੀ ਨੂੰ ਬਚਾਉ ਆਈ ਉਸ ਦੀ ਮਾਂ, ਛੋਟੀ ਭੈਣ ਤੇ ਭਰਾ 'ਤੇ ਵੀ ਪਿਤਾ ਨੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ । ਇਸ ਤੋਂ ਬਾਅਦ ਪੁਲਿਸ ਨੇ ਫੋਨ ਕਰ ਕੇ ਪਹਿਲਾ ਮੈਡੀਕਲ ਜਾਂਚ ਕਰਵਾਉਣ ਨੂੰ ਕਿਹਾ। ਪੀੜਤ ਲੜਕੀ ਨੂੰ ਤੁਰੰਤ ਈਐੱਸਆਈ ਹਸਪਤਾਲ 'ਚ ਸਥਿਤ ਸਿਵਿਲ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲਗਾਇਆ ਕਿ ਪਿਤਾ ਆਟੋ ਚਲਾਉਂਦਾ ਹੈ ਤੇ ਅਕਸਰ ਸ਼ਰਾਬ ਪੀ ਕੇ ਘਰ ਆਉਂਦਾ ਸੀ। ਇਸ ਨੂੰ ਲੈ ਕੇ ਘਰ 'ਚ ਪਹਿਲਾ ਵੀ ਕਈ ਵਾਰ ਝਗੜਾ ਹੋਇਆ ਹੈ।