ਲੁਧਿਆਣਾਜ਼ਿਲ੍ਹੇਵਿਚਯੂਰੀਆਦਾਸਿਰਫ਼ 7ਫ਼ੀ ਸਦੀਅਤੇ ਡੀ.ਏ.ਪੀ.ਖਾਦਦਾ71ਫ਼ੀਸਦੀਬਚਿਆ ਭੰਡਾਰਮੁੱਖਖੇਤੀਬਾੜੀਅਫ਼ਸਰ
Published : Nov 1, 2020, 6:32 am IST
Updated : Nov 1, 2020, 6:32 am IST
SHARE ARTICLE
image
image

ਲੁਧਿਆਣਾ ਜ਼ਿਲ੍ਹੇ ਵਿਚ ਯੂਰੀਆ ਦਾ ਸਿਰਫ਼ 7 ਫ਼ੀ ਸਦੀ ਅਤੇ ਡੀ.ਏ.ਪੀ. ਖਾਦ ਦਾ 71 ਫ਼ੀ ਸਦੀ ਬਚਿਆ ਭੰਡਾਰ : ਮੁੱਖ ਖੇਤੀਬਾੜੀ ਅਫ਼ਸਰ

ਜਗਰਾਊ, 31 ਅਕਤੂਬਰ (ਪਰਮਜੀਤ ਗਰੇਵਾਲ): ਜ਼ਿਲ੍ਹਾ ਲੁਧਿਆਣਾ ਵਿਚ ਯੂਰੀਆ ਅਤੇ ਡਾਈਮੋਨਿਆ ਫਾਸਫੇਟ (ਡੀਏਪੀ) ਖਾਦ ਦੀ ਭਾਰੀ ਘਾਟ ਕਾਰਨ ਕਣਕ ਅਤੇ ਆਲੂ ਦੀ ਫ਼ਸਲ ਦੀ ਬਿਜਾਈ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ: ਨਰਿੰਦਰ ਸਿੰਘ ਬੈਨੀਪਾਲ ਨੇ ਦਸਿਆ ਕਿ ਜ਼ਿਲ੍ਹੇ ਵਿਚ ਯੂਰੀਆ ਦਾ ਸਿਰਫ਼ 7 ਫ਼ੀ ਸਦੀ ਅਤੇ ਡੀਏਪੀ ਖਾਦ ਦਾ ਲਗਭਗ 71 ਫ਼ੀ ਸਦੀ ਭੰਡਾਰ ਬਚਿਆ ਹੈ ਅਤੇ ਉਹ ਵੀ ਹੌਲੀ ਹੌਲੀ ਘਟ ਰਹੇ ਹਨ। ਕਣਕ ਦੀ ਫਸਲ ਦੀ ਬਿਜਾਈ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਯੂਰੀਆ ਅਤੇ ਡੀਏਪੀ ਦੋਵਾਂ ਦੀ ਘਾਟ ਨਾਲ ਇਸ ਦੀ ਬਿਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਨਤੀਜੇ ਵਜੋਂ ਕਿਸਾਨਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਿਸਾਨ ਸੰਗਠਨ ਪਹਿਲਾਂ ਹੀ ਰਾਜ ਵਿੱਚ ਮਾਲ ਗੱਡੀਆਂ ਚਲਾਉਣ ਦੀ ਆਗਿਆ ਦੇ ਚੁੱਕੇ ਹਨ। ਜ਼ਿਲ੍ਹਾ ਲੁਧਿਆਣਾ ਵਿੱਚ ਕਣਕ ਦੀ ਬਿਜਾਈ ਕਰੀਬ 2.5 ਲੱਖ ਹੈਕਟੇਅਰ ਵਿੱਚ, ਆਲੂ ਅਤੇ ਕੁਝ ਹੋਰ ਫਸਲਾਂ 13,500 ਹੈਕਟੇਅਰ ਵਿੱਚ ਕੀਤੀ ਗਈ ਹੈ। ਡਾ: ਬੈਨੀਪਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ 47,432 ਟਨ ਯੂਰੀਆ ਦੀ ਮੰਗ ਦੇ ਮੁਕਾਬਲੇ ਕੇਵਲ 3506 ਟਨ ਦੇ ਕਰੀਬ ਬਚਿਆ ਹੈ। ਇਸੇ ਤਰ੍ਹਾਂ ਪਾਇਲ ਵਿੱਚ 6772 ਟਨ ਦੀ ਮੰਗ ਦੇ ਮੁਕਾਬਲੇ ਉਪਲਬਧਤਾ 568 ਟਨ ਹੈ, ਲੁਧਿਆਣਾ (ਪੱਛਮ) ਵਿੱਚ 7043 ਟਨ ਦੀ ਮੰਗ ਦੇ ਮੁਤਾਬਿਕ 478 ਟਨ, ਲੁਧਿਆਣਾ (ਪੂਰਬੀ) ਵਿੱਚ 5989 ਟਨ ਦੀ ਮੰਗ ਦੇ ਮੁਕਾਬਲੇ 511 ਟਨ ਹੈ, ਰਾਏਕੋਟ ਵਿੱਚ 7452 ਟਨ ਦੀ ਮੰਗ ਦੇ ਮੁਕਾਬਲੇ 320 ਟਨ, ਖੰਨਾ ਵਿਚ 2763 ਟਨ ਦੀ ਮੰਗ ਦੇ ਮੁਕਾਬਲੇ 490 ਟਨ, ਸਮਰਾਲਾ ਵਿਚ 5603 ਟਨ ਦੀ ਮੰਗ ਦੇ ਮੁਕਾਬਲੇ 685 ਟਨ ਅਤੇ ਜਗਰਾਉਂ ਵਿਚ 11857 ਟਨ ਦੀ ਮੰਗ ਦੇ ਮੁਕਾਬਲੇ ਉਪਲਬਧਤਾ 453 ਟਨ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿੱਚ ਡੀ.ਏ.ਪੀ. ਖਾਦ ਦੀ ਸਪਲਾਈ 23343 ਟਨ ਦੀ ਮੰਗ ਦੇ ਮੁਕਾਬਲੇ 16343 ਟਨ ਹੈ।
ਪਾਇਲ ਵਿਚ 3592 ਟਨ ਦੀ ਮੰਗ ਦੇ ਮੁਕਾਬਲੇ ਉਪਲਬਧਤਾ 2478 ਟਨ ਹੈ, ਲੁਧਿਆਣਾ (ਪੱਛਮ) ਵਿਚ 3568 ਟਨ ਦੀ ਮੰਗ ਦੇ ਮੁਕਾਬਲੇ 1941 ਟਨ ਹੈ, ਲੁਧਿਆਣਾ (ਪੂਰਬੀ) ਵਿਚ 3050 ਟਨ ਦੀ ਮੰਗ ਦੇ ਮੁਕਾਬਲੇ 2066 ਟਨ ਹੈ, ਰਾਏਕੋਟ ਵਿਚ 2989 ਟਨ ਦੀ ਮੰਗ ਦੇ ਮੁਕਾਬਲੇ 1939 ਟਨ, ਖੰਨਾ ਵਿਚ 1647 ਟਨ ਦੀ ਮੰਗ ਦੇ ਮੁਕਾਬਲੇ 1425 ਟਨ, ਸਮਰਾਲਾ ਵਿਚ 3322 ਟਨimageimage ਦੀ ਮੰਗ ਦੇ ਮੁਕਾਬਲੇ 2667 ਟਨ ਅਤੇ ਜਗਰਾਉਂ ਵਿਚ 4943 ਟਨ ਦੀ ਮੰਗ ਦੇ ਮੁਕਾਬਲੇ ਉਪਲਬਧਤਾ 3824 ਟਨ ਹੈ। ਉਨ੍ਹਾਂ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਪ੍ਰਾਈਵੇਟ ਸੈਕਟਰ ਵਿੱਚ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਉਪਲੱਬਧਤਾ ਨਿੱਲ ਹੈ।

SHARE ARTICLE

ਏਜੰਸੀ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement