
ਪੰਜਾਬ, ਹਰਿਆਣਾ ਤੇ ਦਿੱਲੀ 'ਚ ਜੀਂਦ ਦੀ ਹਵਾ ਗੁਣਵੱਤਾ ਦਾ ਅੰਕੜਾ ਖ਼ਤਰਨਾਕ ਪੱਧਰ ਤਕ ਪਹੁੰਚਿਆ
ਪੰਜਾਬ ਦੇ ਮੁਕਾਬਲੇ ਹਰਿਆਣਾ ਦਾ ਪ੍ਰਦੂਸ਼ਣ ਵੀ
ਪਟਿਆਲਾ, 31 ਅਕਤੂਬਰ (ਜਸਪਾਲ ਸਿੰਘ ਢਿੱਲੋਂ) : ਇਕ ਪਾਸੇ ਦਿੱਲੀ ਵਾਲੇ ਹਵਾ ਪ੍ਰਦੂਸ਼ਨ ਦੇ ਮਾਮਲੇ 'ਚ ਪੰਜਾਬ ਨੂੰ ਪਾਣੀ ਪੀ-ਪੀ ਕੋਸਦੇ ਹਨ, ਜਦ ਕਿ ਅਸਲੀਅਤ ਇਹ ਹੈ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਅਤੇ ਦਿੱਲੀ ਦੀ ਹਵਾ 'ਚ ਪ੍ਰਦੂਸ਼ਣ ਦਾ ਅੰਕੜਾ ਖ਼ਤਰਨਾਕ ਪੱਧਰ ਤਕ ਪਹੁੰਚਿਆ ਹੋਇਆ ਹੈ। ਇਸ ਵੇਲੇ ਹਰਿਆਣਾ ਦੇ ਜੀਂਦ ਖੇਤਰ ਦੀ ਹਵਾ ਬਹੁਤ ਹੀ ਦੂਸ਼ਿਤ ਭਾਵ ਹਵਾ ਗੁਣਵਤਾ ਦਾ ਅੰਕੜਾ 404 ਤਕ ਜਾ ਪਹੁੰਿਚਆ ਹੈ ਜਿਸ ਨੂੰ ਮਨੁੱਖੀ ਸਿਹਤ ਲਈ ਅਤਿ ਘਾਤਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਦਿੱਲੀ ਦੀ ਹਵਾ ਗੁਣਵਤਾ ਦਾ ਅੰਕੜਾ ਵੀ 367 'ਤੇ ਹੈ, ਹੋਰ ਉਚ ਦੂਸ਼ਿਤ ਹਵਾ ਵਾਲੇ ਖੇਤਰਾਂ 'ਚ ਹਰਿਆਣਾ ਦੇ ਫ਼ਤਹਿਬਾਦ 375, ਫ਼ਰੀਦਾਬਾਦ 345, ਨੋਇਡਾ 373, ਕੈਥਲ 372, ਹਿਸਾਰ 369, ਪਾਣੀਪਤ 348, ਗੁੜਗਾਉਂ 360, ਕੁਰਸ਼ੇਤਰ 336, ਸੋਨੀਪਤ 324, ਯਮਨਾਨਗਰ 247, ਕਰਨਾਲ 261 ਤਕ ਅਪੜਿਆ ਹੋਇਆ ਹੈ। ਪੰਜਾਬ ਦੇ ਮੁਕਾਬਲੇ ਹਰਿਆਣਾ ਦੀ ਹਵਾ ਗੁਣਵਤਾ 'ਚ ਪ੍ਰਦੂਸ਼ਣ ਦਾ ਅੰਕੜਾ ਉਪਰਲੇ ਪੱਧਰ 'ਤੇ ਹੈ ਪਰ ਦਿੱਲੀ ਦੀ ਦੂਸ਼ਿਤ ਹਵਾ ਲਈ ਪੰਜਾਬ ਕਿਵੇਂ ਜ਼ਿੰਮੇਵਾਰ ਹੋਇਆ।
ਹੁਣ ਜੇ ਪੰਜਾਬ ਦੀ ਹਵਾ ਗੁਣਵਤਾ ਦਾ ਅੰਕੜਾ ਦੇਖਿਆ ਜਾਵੇ ਤਾਂ ਸੱਭ ਤੋਂ ਉਪਰਲੇ ਅੰਕੜੇ ਤੇ ਹਵਾ ਗੁਣਵਤਾ ਮੰਡੀਗੋਬਿੰਦਗੜ੍ਹ 250 ਅਤੇ ਰੋਪੜ ਦੀ 248 ਹੈ।
ਇਸ ਤੋਂ ਇਵਾਲਾ ਪਟਿਅਲਾ ਦੀ ਹਵਾ ਗੁਣਵਤਾ ਦਾ ਅੰਕੜਾ ਵੀ 241 ਅਤੇ ਖੰਨਾ ਦਾ ਅੰਕੜਾ 205 ਹੈ। ਇਸ ਤੋਂ ਇਲਾਵਾ ਬਠਿੰਡਾ ਦਾ ਅੰਕੜਾ 188, ਜਲੰਧਰ 173, ਲੁਧਿਆਣਾ 160, ਫ਼ਿਰੋਜ਼ਪੁਰ 172, ਤਰਨ ਤਾਰਨ 147, ਮੁਕਤਸਰ 152 ਜਦੋਂ ਕਿ ਰਾਜ ਦੀ ਚੰਡੀਗੜ੍ਹ ਦਾ ਅੰਕੜਾ 120 ਹੈ ।
ਗੌਰਤਲਬ ਹੈ ਕਿ ਪੰਜਾਬ ਦਾ ਬਾਕੀ ਦੋਹਾਂ ਨਾਲੋਂ ਹਵਾ ਗੁਣਵਤਾ ਦਾ ਸੁਧਰੀ ਹੋਈ ਹੈ। ਹਵਾ ਗੁਣਵਤਾ ਦੇ ਮਾਮਲੇ 'ਚ ਇਕੱਲੇ ਕਿਸਾਨ 'ਤੇ ਸਾਰਾ ਕੁੱਝ ਕਿਉਂ ਥੋਪਿਆ ਜਾ ਰਿਹਾ ਹੈ ਜਦੋਂ ਹਵਾ ਗੁਣਵਤਾ ਲਈ ਬਾਬੇ ਆਦਮ ਵੇਲੇ ਤੇ ਚਲ ਰਹੇ ਵਾਹਨ, ਚੱਲ ਰਹੇ ਉਸਾਰੀ ਦੇ ਕਾਰਜ ਤੇ ਲੱਗੇ ਹੋਏ ਪੱਥਰ ਦੇ ਕਰਸ਼ਰ ਵੀ ਜ਼ਿੰਮੇਵਾਰ ਹਨ। ਪਟਿਆਲਾ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ: ਬੀਐਲ ਭਾਰਦਵਾਜ ਦਾ ਕਹਿਣਾ ਹੈ ਕਿ ਇਸ ਕੋਰੋਨਾ ਮਹਾਂਮਾਰੀ ਮੌਕੇ ਹਵਾ ਦਾ ਦੂਸ਼ਿਤ ਹੋਣ ਬਹੁਤ ਹੀ ਖ਼ਤਰਨਾਕ ਹੈ ਇਹ ਦੂਸ਼ਿਤ ਹਵਾ ਦਿਲ ਦੇ imageਤੇ ਸਾਹ ਦੇ ਰੋਗੀਆਂ ਲਈ ਵੀ ਘਾਤਕ ਹੈ।