Advertisement
  ਖ਼ਬਰਾਂ   ਪੰਜਾਬ  01 Nov 2020  ਹਲਕਾ ਭਦੌੜ 'ਚ ਡੇਂਗੂ ਦਾ ਪ੍ਰਕੋਪ ਜਾਰੀ

ਹਲਕਾ ਭਦੌੜ 'ਚ ਡੇਂਗੂ ਦਾ ਪ੍ਰਕੋਪ ਜਾਰੀ

ਏਜੰਸੀ
Published Nov 1, 2020, 12:54 am IST
Updated Nov 1, 2020, 12:54 am IST
ਹਲਕਾ ਭਦੌੜ 'ਚ ਡੇਂਗੂ ਦਾ ਪ੍ਰਕੋਪ ਜਾਰੀ
image
 image

ਭਦੌੜ, 31 ਅਕਤੂਬਰ (ਬਲਜੀਤ ਸਿੰਘ ਝਿੰਜਰ) : ਅੱਜ ਦੇ ਦਿਨਾਂ ਵਿੱਚ ਪਿੰਡਾ ਅਤੇ ਸਹਿਰਾਂ ਵਿੱਚ ਡੇਂਗੂ ਦਾ ਪ੍ਰਕੋਪ ਜਾਰੀ ਹੈ ਇਸ ਲਈ ਇਸ ਤੋ ਬਚਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਪਿਛਲੇ ਦਿਨੀਂ ਪਿੰਡ ਜੰਗੀਆਣਾ ਵਿੱਚ ਇਕ ਵਿਅਕਤੀ ਜਗਰੂਪ ਸਿੰਘ  ਦੀ ਡੇਂਗੂ ਦੀ ਰਿਪੋਰਟ ਪਾਜੀਟਿਵ ਆਈ। ਐਸ ਐਮ ਓ ਤਪਾ ਡਾ ਜਸਵੀਰ ਸਿੰਘ ਔਲਖ ਦੇ ਦਿਸਾ ਨਿਰਦੇਸ਼ਾਂ ਤੇ ਚਲਦੇ ਹੋਏ ਸਿਹਤ ਵਿਭਾਗ ਦੀ ਟੀਮ ਨੇ ਜਗਰੂਪ ਸਿੰਘ ਦੇ ਘਰ ਦੇ ਆਲੇ ਦੁਆਲੇ ਤਕਰੀਬਨ 100 ਘਰਾਂ ਦੇ ਡੇਂਗੂ  ਸਰਵੇਖਣ ਕੀਤੇ ਗਏ।ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਡੇਂਗੂ ਦੇ ਬਚਾਅ ਲਈ ਜਾਣਕਾਰੀ ਦਿੱਤੀ ਗਈ ਅਤੇ ਪੈਫਲਿਟ ਵੰਡੇ ਗਏ। ਸਿਹਤ ਵਿਭਾਗ ਦੀ ਟੀਮ ਵਿੱਚ ਕਰਮਚਾਰੀ ਸੁਲੱਖਣ ਸਿੰਘ, ਬਲਜਿੰਦਰਪਾਲ ਸਿੰਘ, ਗਿਆਨ ਸਿੰਘ ਐਸ.ਆਈ, ਬਲਜਿੰਦਰ ਸਿੰਘ, ਆਸਾ ਸੁਪਰਵਾਈਜ਼ਰ ਅਮਨਪ੍ਰੀਤ ਕੌਰ, ਸਰਪੰਚ ਜਗਤਾਰ ਸਿੰਘ ਜੰਗੀਆਣਾ ਆਦਿ ਹਾਜ਼ਰ ਸਨ।
31---1ਈ

Advertisement
Advertisement

 

Advertisement
Advertisement