
ਰੇਲ ਰੋਕੋ ਅੰਦੋਲਨ 38ਵੇਂ ਦਿਨ ਵੀ ਜਾਰੀ
5 ਦੇ ਕੌਮੀ ਭਾਰਤ ਬੰਦ ਨੂੰ ਲਈ ਕਿਸਾਨ ਜੋਸ਼ ਵਿਚ
ਅੰਮ੍ਰਿਤਸਰ, 31 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਰੇਲਵੇ ਟਰੈਕ ਜੰਡਿਆਲਾ ਗੁਰੂ ਵਿਖੇ 38ਵੇਂ ਦਿਨ ਵਿਚ ਦਾਖ਼ਲ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਰੇਲ ਟਰੈਕ ਖ਼ਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਨਹੀਂ ਚਲਾ ਰਹੀ। ਕੇਂਦਰ ਵਲੋਂ ਬਦਲੇ ਦੀ ਭਾਵਨਾ ਨਾਲ ਕਿਸਾਨਾਂ ਵਿਰੁਧ ਪਰਾਲੀ ਸਬੰਧੀ ਬਣਾਏ ਕਾਨੂੰਨ ਪੰਜਾਬ ਨਾਲ ਧੋਖਾ ਹੈ ਜਦਕਿ ਪ੍ਰਦੂਸ਼ਣ ਕਿਸਾਨਾਂ ਨਾਲੋਂ ਜ਼ਿਆਦਾ ਤੇ ਹੋਰ ਸਾਧਨਾਂ ਤੋਂ ਹੁੰਦਾ ਹੈ ਪਰ ਕੇਂਦਰ ਨੂੰ ਈਰਖਾ ਕਾਰਨ ਸਿਰਫ ਕਿਸਾਨ ਹੀ ਦਿਸਦੇ ਹਨ।
ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ 1 ਨਵੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਵਿਚ ਸਾਰੇ ਮੁੱਦਿਆਂ 'ਤੇ ਵਿਚਾਰ ਕਰਾਂਗੇ ਤੇ ਕਾਰਪੋਰੇਟ
ਘਰਾਣਿਆਂ ਵਿਰੁਧ ਅੰਦੋਲਨ ਹੋਰ ਤੇਜ਼ ਕਰਾਂਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨਾਲ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਦੀ ਅੰਮ੍ਰਿਤਸਰ ਸਰਕਟ ਹਾਉਸ ਵਿਖੇ ਮੀਟਿੰਗ ਬੀਤੀ ਰਾਤ ਹੋÎਈ ਸੀ, ਜਿਸ ਵਿਚ ਸੈਕਸ਼ਨ 11 ਤਹਿਤ ਕੈਪਟਨ ਸਰਕਾਰ ਵਲੋਂ ਪੰਜਾਬ ਅਸੈਂਬਲੀ ਵਿਚ ਪਾਸ ਕੀਤੇ ਮਤੇ 'ਤੇ ਅਗਲੇ ਹਫ਼ਤੇ ਅਟਾਰਨੀ ਜਨਰਲ ਨਾਲ ਚੰਡੀਗੜ੍ਹ ਵਿਖੇ ਵਿਚਾਰ ਚਰਚਾ ਕੀਤੀ ਜਾਵੇਗੀ।
ਮੀਟਿੰਗ ਵਿਚ ਕਿਸਾਨੀ ਘੋਲਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਵਾਰਾਂ ਦੇ ਇਕ ਜੀਅ ਨੂੰ ਨੌਕਰੀ ਦੇਣ, ਖੰਡ ਮਿੱਲਾਂ ਜਲਦੀ ਚਲਾਉਣ, ਗੰਨੇ ਦਾ ਬਕਾਇਆ ਛੇਤੀ ਜਾਰੀ ਕਰਨ, ਖ਼ੁਦਕੁਸ਼ੀ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਦੇਣ, ਅੰਦੋਲਨਾਂ ਦੌਰਾਨ ਰੇਲਵੇ ਸਮੇਤ ਪੁਲਿਸ ਕੇਸ ਵਾਪਸ ਲੈਣ ਦੀ ਸਹਿਮਤੀ ਬਣੀ ਤੇ ਕਿਸਾਨ ਜਥੇਬੰਦੀ ਨਾਲ ਪਹਿਲਾਂ ਮੰਨੀਆਂ ਹੋਈਆਂ ਮੰਗਾਂ ਜਲਦੀ ਲਾਗੂ ਕਰਨ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਟਾਇਮ ਤੇ ਤਰੀਕ 3 ਨਵੰਬਰ ਨੂੰ ਚੰਡੀਗੜ੍ਹ ਮੀਟੰਗ ਵਿਚ ਤੈਅ ਕਰਨ ਦੀ ਸਹਿਮਤੀ ਬਣੀ।
ਇਸ ਮੌਕੇ ਹਰਬਿੰਦਰ ਸਿੰਘ ਕੰਗ, ਦਿਆਲ ਸਿੰਘ ਮੀਆਂਵਿੰਡ, ਜਵਾਹਰ ਸਿੰਘ ਟਾਂਡਾ, ਲਖਬੀਰ ਸਿੰਘ ਵੈਰੋਵਾਲ, ਰਣਜੀਤ ਕੌਰ ਕੱਲਾ, ਚਮਕੌਰ ਸਿੰਘ ਮੰਡਾਲਾ, ਜਤਿੰਦਰ ਸਿੰਘ ਪੱਖੋਕੇ, ਕੁਲਵੰਤ ਸਿੰਘ ਭੈਲ, ਸਵਿੰਦਰ ਸਿੰਘ ਵੈਈਪੁਈ, ਹਰਜਿੰਦਰ ਸਿੰਘ ਘੱਗੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ-ਏ ਐਸ ਆਰ ਬਹੋੜੂਂ 31ਂ 2ਂ ਕਿਸਾਨ imageਮਜ਼ਦੂਰ ਰੇਲਵੇ ਫਾਟਕ ਤੇ ਧਰਨਾ ਦਿੰਦੇ ਹੋਏ।
ਕਿਸਾਨ ਮਜ਼ਦੂਰ ਰੇਲਵੇ ਫ਼ਾਟਕ 'ਤੇ ਧਰਨਾ ਦਿੰਦੇ ਹੋਏ।