
ਪੁਲਵਾਮਾ ਹਮਲੇ ਦੀ ਸੱਚਾਈ ਨੂੰ ਪਾਕਿਸਤਾਨ ਦੀ ਸੰਸਦ 'ਚ ਸਵੀਕਾਰਿਆ ਗਿਆ: ਮੋਦੀ
ਕੇਵਡੀਆ (ਗੁਜਰਾਤ), 31 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪਿਛਲੇ ਸਾਲ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੀ ਸੱਚਾਈ ਨੂੰ ਪਾਕਿਸਤਾਨ ਦੀ ਸੰਸਦ ਵਿਚ ਪ੍ਰਵਾਨ ਕਰ ਲਿਆ ਗਿਆ ਸੀ। ਇਸ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ 40 ਜਵਾਨ ਸ਼ਹੀਦ ਹੋਏ ਸਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਪੁਲਵਾਮਾ ਹਮਲੇ ਤੋਂ ਬਾਅਦ ਪੂਰਾ ਦੇਸ਼ ਨਾਖੁਸ਼ ਸੀ, ਕੁਝ ਲੋਕ “ਸਵਾਰਥ ਅਤੇ ਹੰਕਾਰ ਨਾਲ ਭੱਦੀ ਰਾਜਨੀਤੀ” ਕਰ ਰਹੇ ਸਨ। ਮੋਦੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਵਿਗਿਆਨ ਅਤੇ ਟੈਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਪਾਕਿਸਤਾਨ ਦੀ ਸੰਸਦ ਵਿਚ ਮੰਨਿਆ ਸੀ ਕਿ 2019 ਵਿਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਲਈ ਉਨ੍ਹਾਂ ਦਾ ਦੇਸ਼ ਜ਼ਿੰਮੇਵਾਰ ਹੈ। ਇਸ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿਚ ਯੁੱਧ ਹੋਣ ਦੀ ਸਥਿਤੀ ਹੋ ਗਈ ਸੀ।
ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਬੱਲਭਭਾਈ ਪਟੇਲ ਦੀ 145ਵੀਂ ਜਯੰਤੀ 'ਤੇ 'ਸਟੈਚੂ ਆਫ਼ ਯੂਨਿਟੀ' ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਇਥੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਮੋਦੀ ਨੇ ਕਿਹਾ ਕਿ ਅੱਜ ਜਦੋਂ ਮੈਂ ਅਰਧ ਸੈਨਿਕ ਬਲਾਂ ਦੀ ਪਰੇਡ ਵੇਖ ਰਿਹਾ ਸੀ ਤਾਂ ਮਨ ਵਿਚ ਇਕ ਹੋਰ ਤਸਵੀਰ ਸੀ। ਇਹ ਫ਼ੋਟੋ ਪੁਲਵਾਮਾ ਹਮਲੇ ਦੀ ਸੀ। ਦੇਸ਼ ਇਹ ਕਦੇ ਨਹੀਂ ਭੁੱਲ ਸਕਦਾ ਕਿ ਜਦੋਂ ਪੂਰਾ ਦੇਸ਼ ਆਪਣੇ ਬਹਾਦਰ ਪੁੱਤਰਾਂ ਦੇ ਜਾਣ ਕਾਰਨ ਉਦਾਸ ਸੀ, ਕੁਝ ਲੋਕ ਉਸ ਦੁੱਖ ਵਿਚ ਸ਼ਾਮਲ ਨਹੀਂ ਸਨ।
ਉਨ੍ਹਾਂ ਕਿਹਾ ਕਿ ਦੇਸ਼ ਕਦੇ ਭੁੱਲ ਨਹੀਂ ਸਕਦਾ ਕਿ ਕੌਮ ਉੱਤੇ ਸਵਾਰਥੀ ਅਤੇ ਹੰਕਾਰੀ ਨਾਲ ਭਰੀ ਭੱਦੀ ਰਾਜਨੀਤੀ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਅਜਿਹੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਨੂੰ ਦੇਸ਼ ਦੀ ਸੁਰੱਖਿਆ ਅਤੇ ਸੁਰੱਖਿਆ ਬਲਾਂ ਦੇ ਮਨੋਬਲ ਦੇ ਹਿੱਤ ਵਿਚ ਇਸ ਕਿਸਮ ਦੀ ਰਾਜਨੀਤੀ ਨਾ ਕਰਨ ਦੀ ਅਪੀਲ ਕੀਤੀ। (ਭਾਸ਼ਾ)
ਡੱਬੀ
ਕੇਵੜੀਆ-ਸਾਬਰਮਤੀ ਰਿਵਰ ਫ਼ਰੰਟ ਸੀ-ਪਲੇਨ ਸੇਵਾ ਸ਼ੁਰੂ, ਪੀਐਮ ਮੋਦੀ ਨੇ ਕੀਤਾ ਉਦਘਾਟਨ
ਨਰਮਦਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਕੇਵੜੀਆ-ਸਾਬਰਮਤੀ ਰਿਵਰ ਫ਼ਰੰਟ ਸੀ-ਪਲੇਨ ਸੇਵਾ ਦਾ ਉਦਘਾਟਨ ਕੀਤਾ। ਇਹ ਸੇਵਾ ਸੈਲਾਨੀਆ ਲਈ ਅਹਿਮਦਾਬਾਦ ਤੋਂ ਕੇਵੜੀਆ ਅਤੇ ਕੇਵੜੀਆ ਤੋਂ ਅਹਿਮਦਾਬਾਦ ਵਿਚਾਲੇ ਚੱਲੇਗੀ। ਪ੍ਰਧਾਨ ਮੰਤਰੀ ਨੇ ਖ਼ੁਦ ਵੀ ਸੀ-ਪਲੇਨ ਰਾਹੀਂ ਕੇਵੜੀਆ imageਤੋਂ ਅਹਿਮਦਾਬਾਦ ਤਕ ਦਾ ਸਫ਼ਰ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਕੇਵੜੀਆ 'ਚ ਏਕਤਾ ਕਰੂਜ਼ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ~ਾਂ ਨੇ ਕਰੂਜ਼ 'ਤੇ ਸਫ਼ਰ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਕਰੂਜ਼ 'ਤੇ ਸਟੈਚੂ ਆਫ਼ ਯੂਨਿਟੀ ਤਕ ਸਫ਼ਰ ਕੀਤਾ।