
ਪੰਜ ਅਧਿਆਪਕ ਜਥੇਬੰਦੀਆਂ ਦੀ ਜ਼ਿਲ੍ਹਾ ਪੱਧਰ 'ਤੇ ਵੀ ਹੋਈ ਏਕਤਾ ਮੁਕੰਮਲ, ਨਿਰਭੈ ਸਿੰਘ ਨੂੰ ਚੁਣਿਆ ਪ੍ਰਧਾਨ
ਸੰਗਰੂਰ, 31 ਅਕਤੂਬਰ (ਭੁੱਲਰ): ਡੈਮੋਕ੍ਰੇਟਿਕ ਟੀਚਰਜ ਫਰੰਟ ਦੀ ਸੂਬਾ ਪੱਧਰ 'ਤੇ ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ, 5178 ਮਾਸਟਰ ਕਾਡਰ ਯੂਨੀਅਨ, 6060 ਅਧਿਆਪਕ ਯੂਨੀਅਨ ਅਤੇ 3582 ਅਧਿਆਪਕ ਯੂਨੀਅਨ ਨਾਲ ਸੂਬਾ ਪੱਧਰ 'ਤੇ ਏਕਤਾ ਮੁਕੰਮਲ ਹੋਣ ਤੋਂ ਬਾਅਦ ਅੱਜ ਸਥਾਨਕ ਲਹਿਰਾ ਭਵਨ ਵਿਖੇ ਹੋਈ ਏਕਤਾ ਕਨਵੈਨਸ਼ਨ ਦੌਰਾਨ ਜ਼ਿਲ੍ਹਾ ਪੱਧਰ ਤੇ ਏਕਤਾ ਮੁਕੰਮਲ ਹੋ ਗਈ। ਪੰਜ ਜਥੇਬੰਦੀਆਂ ਦੀ ਏਕਤਾ ਹੋਣ ਕਾਰਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਸੰਗਰੂਰ ਇਕਾਈ ਦਾ ਵੀ ਪੁਨਰਗਠਨ ਕੀਤਾ ਗਿਆ। ਨਵੀਂ ਚੁਣੀ ਗਈ ਜ਼ਿਲ੍ਹਾ ਕਮੇਟੀ 'ਚ ਨਿਰਭੈ ਸਿੰਘ ਖਾਈ ਨੂੰ ਜ਼ਿਲ੍ਹਾ ਪ੍ਰਧਾਨ, ਵਿਕਰਮਜੀਤ ਮਲੇਰਕੋਟਲਾ ਨੂੰ ਸੀਨੀਅਰ ਮੀਤ ਪ੍ਰਧਾਨ, ਅਮਨ ਵਿਸ਼ਿਸਟ ਨੂੰ ਸਕੱਤਰ, ਗੋਰਵਜੀਤ ਸਿੰਘ, ਗੁਰਜੰਟ ਮੂਣਕ ਅਤੇ ਸੁਖਵਿੰਦਰ ਸੁੱਖ ਨੂੰ ਮੀਤ ਪ੍ਰਧਾਨ, ਕਰਮਜੀਤ ਨਿਦਾਮਪੁਰ ਨੂੰ ਪ੍ਰੈੱਸ ਸਕੱਤਰ, ਕਮਲ ਘੋੜੇਨਾਬ, ਸੁਖਵੀਰ ਖਨੌਰੀ, ਗੁਰਦੀਪ ਚੀਮਾ, ਦੀਨਾ ਨਾਥ, ਮੱਖਣ ਸੇਖੂਵਾਸ, ਚਰਨਜੀਤ ਇਸ ਦੌਰਾਨ ਏਕਤਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਤੇ ਸੂਬਾਈ ਆਗੂਆਂ ਹਰਦੀਪ ਟੋਡਰਪੁਰ, ਦਲਜੀਤ ਸਫ਼ੀਪੁਰ, ਸੁਖਵਿੰਦਰ ਗਿਰ ਅਤੇ ਗੁਰਪਿਆਰ ਕੋਟਲੀ ਨੇ ਆਖਿਆ ਕਿ ਮੌਜੂਦਾ ਸਮੇਂ ਕੇੰਦਰ ਅਤੇ ਪੰਜਾਬ ਸਰਕਾਰ ਦੇ ਵਿਦਿਆਰਥੀ, ਅਧਿਆਪਕ ਅਤੇ ਸਿੱਖਿਆ ਵਿਰੋਧੀ ਫੈਸਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਵਿਸ਼ਾਲ ਅਧਿਆਪਕ ਲਹਿਰ ਦੀ ਜਰੂਰਤ ਹੈ। ਅਜਿਹੇ ਦੌਰ ਵਿੱਚ ਪੰਜ ਅਧਿਆਪਕ ਜਥੇਬੰਦੀਆਂ ਦਾ ਇੱਕ ਮੰਚ ਤੇ ਇਕੱਠੇ ਹੋਣਾ ਅਧਿਆਪਕ ਲਹਿਰ ਲਈ ਚੰਗਾ ਸ਼ਗਨ ਹੈ।
ਫ਼ੋਟੋ : ਏ