Chandigarh Horse Show: ਹੌਰਸ ਰਾਈਡਿੰਗ ਸੁਸਾਇਟੀ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ,ਜਿੱਤੇ 20 ਤਮਗ਼ੇ 
Published : Nov 1, 2021, 11:21 am IST
Updated : Nov 1, 2021, 1:45 pm IST
SHARE ARTICLE
Horse Riding
Horse Riding

ਅਧੀਰਾਜ ਤੂਰ ਨੇ ਰਾਸ਼ਟਰੀ ਪੱਧਰ ਲਈ ਕੁਆਲੀਫਾਈ ਕੀਤਾ

ਚੰਡੀਗੜ੍ਹ : ਘੋੜਸਵਾਰ ਅਧੀਰਾਜ ਤੂਰ ਨੇ ਆਪਣੀ ਦੂਜੀ ਖੇਤਰੀ ਘੋੜਸਵਾਰ ਲੀਗ ਨੂੰ 26 ਅੰਕਾਂ ਨਾਲ ਪਿੱਛੇ ਛੱਡ ਦਿਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ, ਤੂਰ ਨੇ ਰਾਸ਼ਟਰੀ ਪੱਧਰ ਲਈ ਕੁਆਲੀਫਾਈ ਕੀਤਾ। ਚੰਡੀਗੜ੍ਹ ਹੌਰਸ ਰਾਈਡਿੰਗ ਸੋਸਾਇਟੀ ਦੇ ਰਾਈਡਰਜ਼ ਨੇ ਨਿਊ ਚੰਡੀਗੜ੍ਹ ਵਿਚ ਹੋਏ ਚੰਡੀਗੜ੍ਹ ਹੌਰਸ ਸ਼ੋਅ ਵਿਚ 20 ਤਮਗ਼ੇ ਆਪਣੇ ਨਾਮ ਕੀਤੇ ਹਨ। ਜੰਪਿੰਗ 80cm ਓਪਨ ਈਵੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਸੁਹਰਸ਼ ਨੇ 90cm ਓਪਨ ਜੰਪਿੰਗ ਵਿਚ ਸਿਲਵਰ ਮੈਡਲ ਅਤੇ ਕਾਂਸੀ ਦਾ ਤਮਗ਼ਾ ਜਿੱਤਿਆ। ਲੇਡੀਜ਼ ਹੈਕਸ ਓਪਨ ਵਿਚ ਅਮਨਪ੍ਰੀਤ ਅਤੇ ਸੁਹਾਨੀ ਨੇ ਚਾਂਦੀ ਦੇ ਤਮਗ਼ੇ ਜਿੱਤੇ। ਬੂਟ ਅਤੇ ਹੇ ਗਰੁੱਪ-1 ਵਰਗ ਵਿਚ ਨੀਰਜ ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਬੂਟ ਅਤੇ ਹੇ ਗਰੁੱਪ-2 ਵਿੱਚ ਗੌਰਵ ਨੇ ਚਾਂਦੀ ਦਾ ਤਮਗ਼ਾ ਜਿੱਤਿਆ।

ਬੂਟ ਅਤੇ ਹੇ, ਗਰੁੱਪ 3 ਵਿਚ ਮਾਇਰਾ ਅਤੇ ਫਤਿਹ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਮਗ਼ਾ ਜਿੱਤਿਆ। ਪੋਲ ਬੈਂਡਿੰਗ ਗਰੁੱਪ-2 ਵਿਚ ਸੁਖਮਨ ਨੇ ਚਾਂਦੀ ਅਤੇ ਪੋਲ ਬੈਂਡਿੰਗ ਗਰੁੱਪ-3 ਵਿਚ ਮਹਿਰੀਨ ਨੇ ਗੋਲਡ ਅਤੇ ਫਤਿਹ ਬਰਾੜ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਬਾਲ ਐਂਡ ਬਕੇਟ ਗਰੁੱਪ-3 ਵਿਚ ਭਾਗ ਲੈਂਦਿਆਂ ਪੇਰੀਨੀਆ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਜਦਕਿ ਨਿਹਾਲ, ਮਹਿਰੀਨ ਅਤੇ ਸਿਫ਼ਤ ਨੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ।

MehreenMehreen

ਸਟਿੱਕ ਐਂਡ ਬਾਲ ਗਰੁੱਪ-1 ਵਿਚ ਅਨੁਰੀਤ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਜਦਕਿ ਸਟਿਕ ਐਂਡ ਬਾਲ ਗਰੁੱਪ-2 ਵਿਚ ਗੌਰਵ ਨੇ ਸਿਲਵਰ ਮੈਡਲ ਜਿੱਤਿਆ। ਜਦਕਿ ਸਟਿਕ ਐਂਡ ਬਾਲ ਗਰੁੱਪ-3 ਵਿਚ ਫਤਿਹ ਨੇ ਆਪਣੇ ਪ੍ਰਦਰਸ਼ਨ ਨਾਲ ਸੋਨ ਤਮਗ਼ਾ ਜਿੱਤਿਆ। ਮਹਿਰੀਨ ਅਤੇ ਨਿਹਾਲ ਨੂੰ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਚੰਡੀਗੜ੍ਹ ਹਾਰਸ ਰਾਈਡਿੰਗ ਸੁਸਾਇਟੀ ਦੇ ਜਨਰਲ ਸਕੱਤਰ ਜਸਦੀਪ ਸਿੰਘ ਤੂਰ ਨੇ ਕਿਹਾ ਕਿ ਅਸੀਂ ਟੂਰਨਾਮੈਂਟ ਵਿਚ ਰਾਈਡਰਾਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ ਅਤੇ ਸਾਰੇ ਰਾਈਡਰਾਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਅਜਿਹੇ ਸ਼ਾਨਦਾਰ ਆਯੋਜਨ ਵਿਚ ਸ਼ਹਿਰ ਦਾ ਮਾਣ ਵਧਾਇਆ ਹੈ।

SHARE ARTICLE

ਏਜੰਸੀ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement