ਬਜ਼ੁਰਗ ਮਾਤਾ ਨੇ ਸਾਂਝੀ ਕੀਤੀ 1984 ਕਤਲੇਆਮ ਦੀ ਖੌਫਨਾਕ ਯਾਦ, 'ਮੇਰੇ ਪਰਿਵਾਰ ਦੇ ਅੱਠ ਜੀਅ ਮਾਰੇ'
Published : Nov 1, 2021, 2:23 pm IST
Updated : Nov 1, 2021, 2:23 pm IST
SHARE ARTICLE
File photo
File photo

"ਪੁਲਿਸ ਤੇ ਸਰਕਾਰ ਨੇ ਸਾਨੂੰ ਘਰੇ ਬਿਠਾਕੇ ਮਾਰਿਆ"

 

ਨਵੀਂ ਦਿੱਲੀ  ( ਹਰਜੀਤ ਕੌਰ) ਨਵੰਬਰ 1984 ਇਤਿਹਾਸ ਦਾ ਅਜਿਹਾ ਕਾਲਾ ਵਰਕਾ ਸੀ ਜਿਸ ਨੇ ਮਾਨਵਤਾ ਦੇ ਮੱਥੇ ਉੱਤੇ ਕਾਲਖ ਮਲ ਦਿੱਤੀ। ਐਨੇ ਵੱਡੇ ਪੱਧਰ 'ਤੇ ਸਿੱਖਾਂ ਉੱਤੇ ਜ਼ੁਲਮ ਸ਼ਾਇਦ 'ਜ਼ਾਲਿਮ' ਕਹੇ ਜਾਂਦੇ ਅੰਗਰੇਜ਼ਾਂ ਨੇ ਵੀ ਨਾ ਕੀਤੇ ਹੋਣ ਜੋ ਆਜ਼ਾਦ ਭਾਰਤ ਵਿਚ ਸਿੱਖਾਂ ਤੇ 31 ਅਕਤੂਬਰ 1984 ਤੋਂ ਬਾਅਦ ਕੀਤੇ ਗਏ, 'ਤੇ ਉਹ ਵੀ ਗਿਣੇ ਮਿਥੇ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਸਰਪ੍ਰਸਤੀ ਅਤੇ ਸ਼ਹਿ ਹੇਠ। ਇਸ ਨਸਲਕੁਸ਼ੀ ਦੇ ਨਿਸ਼ਾਨ ਦਿੱਲੀ ਦੀਆਂ ਸੜਕਾਂ ਤੋਂ ਤਾਂ ਮਿਟਾ ਦਿੱਤੇ ਗਏ ਹੋਣਗੇ ਪਰ ਸਿੱਖਾਂ ਦੇ ਦਿਲਾਂ ਵਿਚੋਂ ਨਹੀਂ ਮਿਟਾਏ ਜਾ ਸਕੇ।

photophoto

ਗੁੰਡਾਗਰਦੀ ਦਾ ਨੰਗਾ ਨਾਚ ਜੋ ਦਿੱਲੀ ਵਿਚ ਹੋਇਆ ਉਹ ਮਹਾਂਮਾਰੀ ਵਾਂਗ ਹੋਂਦ ਚਿੱਲੜ ਸਮੇਤ ਦੇਸ਼ ਭਰ ਵਿਚ ਫੈਲਿਆ। ਹਜ਼ਾਰਾਂ ਸਿੱਖਾਂ ਨੂੰ ਘਰਾਂ ਵਿਚੋਂ ਕੱਢ ਕੱਢ ਕੇ ਮਾਰਿਆ ਗਿਆ, ਹਜ਼ਾਰਾਂ ਧੀਆਂ ਭੈਣਾਂ ਦੀ ਉਹਨਾਂ ਦੇ ਪਰਿਵਾਰ ਸਾਹਮਣੇ ਬੇਪਤੀ ਕੀਤੀ ਗਈ, ਹੱਥਪੈਰ ਬੰਨ੍ਹ ਜਿਉਂਦਿਆਂ ਨੂੰ ਅੱਗਾਂ ਲਗਾ ਕੇ ਆਲੇ ਦੁਆਲੇ ਖੜ੍ਹੇ ਗੁੰਡਿਆਂ ਨੇ ਹੱਸ ਹੱਸ ਮੌਤ ਦਾ ਤਮਾਸ਼ਾ ਦੇਖਿਆ। 'ਸਿੱਖਾਂ ਨੂੰ ਸਬਕ ਸਿਖਾਉਣ ਲਈ' ਜੋ ਮਨੁੱਖਤਾ ਦਾ ਘਾਣ ਹੋਇਆ ਉਹ ਸ਼ਬਦਾਂ ਵਿਚ ਲਿਖਣਾ ਸ਼ਾਇਦ ਸੰਭਵ ਹੀ ਨਹੀਂ।

 

 

photophoto

 ਰੋਜ਼ਾਨਾ ਸਪੋਕਸਮੈਨ ਨੇ ਦਿੱਲੀ ਦੀ ਵਿਧਵਾ ਕਲੋਨੀ ਪਹੁੰਚ ਮਾਤਾ ਸ਼ਮਲੀ ਕੌਰ ਨਾਲ ਗੱਲਬਾਤ ਕੀਤੀ। ਦੱਸ ਦੇਈਏ ਮਾਤਾ ਸ਼ਮਲੀ ਕੌਰ ਦਾ ਪੂਰਾ ਪਰਿਵਾਰ  1984 ਦੇ ਦੰਗਿਆ ਵਿਚ ਭੇਂਟ ਚੜ ਗਿਆ।  ਮਾਤਾ ਨੇ ਗੱਲਬਾਤ ਕਰਦਿਆਂ 1984 ਦੀ ਹੱਡਬੀਤੀ ਦੱਸੀ। ਉਹਨਾਂ ਦੱਸਿਆ  ਕਿ 31 ਅਕਤੂਬਰ ਵਾਲੇ ਦਿਨ ਇੰਦਰ ਗਾਂਧੀ ਮਰੀ ਸੀ। ਅਸੀਂ ਸਾਰੇ ਆਪਣੇ ਘਰਾਂ ਵਿਚ ਸੀ। ਰਾਤ ਹੋਈ ਰਾਜੀਵ  ਨੇ ਗਿਆਨੀ ਜੈਲ ਸਿੰਘ ਤੋਂ ਹਸਤਾਖ਼ਰ ਕਰਵਾਏ। ਅਮਿਤਾਭ ਬਚਨ ਨੇ ਕਿਹਾ ਸੀ ਖੂਨ ਦਾ ਬਦਲਾ ਖੂਨ। ਸਿੱਖਾਂ ਨੂੰ ਮਾਰ ਦਿਓ।  

photophoto

 

ਸਵੇਰ ਹੁੰਦਿਆਂ ਹੀ 36 'ਚ ਬਣੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ। ਅਸੀਂ ਛੱਤਾਂ ਉਪਰ ਚੜ੍ਹ ਕੇ ਵੇਖ ਰਹੇ ਸੀ ਕਿ ਇਹ ਧੂੰਆ ਕਿਸ ਚੀਜ਼ ਦਾ ਹੋ ਰਿਹਾ ਹੈ। ਸਾਨੂੰ ਪਤਾ ਲੱਗਾ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਗਈ। ਗ੍ਰੰਥੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ।  ਸਾਡੇ ਬਾਬੇ ਦੀ ਬੀੜ ਸਾੜ ਦਿੱਤੀ। ਮਾਤਾ ਨੇ ਰੌਂਦਿਆ ਹੋਇਆ ਦੱਸਿਆ ਕਿ ਉਸਦੇ ਪਰਿਵਾਰ ਦੇ ਅੱਠ ਜੀਆਂ ਨੂੰ ਉਸਦੇ ਸਾਹਮਣੇ ਮਾਰਿਆ। ਸਾਡੀ ਪੂਰੀ ਗਲੀ ਖ਼ਤਮ ਕਰ ਦਿੱਤੀ। ਅਸੀਂ ਜੰਗਲਾਂ 'ਚ ਭੱਜ ਕੇ ਆਪਣੀ ਜਾਨ ਬਚਾਈ  'ਤੇ ਹੁਣ ਵਿਧਵਾ ਕਾਲੋਨੀ ਵਿਚ ਰਹਿ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ।

 

photophoto

 

 ਮਾਤਾ ਨੇ ਕਿਹਾ ਕਿ ਜਦੋਂ ਵੀ ਨਵੰਬਰ ਆਉਂਦੀ ਹੈ ਸਾਡਾ ਦਿਨ, ਰਾਤ ਕਾਲੀ ਹੁੰਦੀ ਹੈ। ਸਾਡੇ ਜ਼ਖਮ ਅੱਲੇ ਹੋ ਜਾਂਦੇ ਹਨ। 36 ਸਾਲਾ ਬਾਅਦ ਵੀ ਕੋਈ ਇਨਸਾਫ ਨਹੀਂ ਮਿਲਿਆ। ਮਾਵਾਂ-ਧੀਆਂ ਦੀਆਂ ਇੱਜ਼ਤਾਂ ਲੁੱਟੀਆਂ। ਤਨ ਤੇ ਪਾਉਣ ਨੂੰ ਕੱਪੜੇ ਨਹੀਂ ਸਨ।

 

photophoto

 

ਅਸੀਂ ਜੰਗਲਾਂ ਵਿਚ 3-4 ਦਿਨ ਰਹੇ। ਫਿਰ ਮਿਲਟਰੀ ਆਈ। ਸਾਨੂੰ ਉਥੋਂ ਬਾਹਰ ਲੈ ਕੇ ਗਈ। ਅੱਜ 36 ਸਾਲ ਬੀਤ ਗਏ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਜੇ ਪ੍ਰਧਾਨਮੰਤਰੀ ਚੰਗਾ ਹੋਵੇ ਤਾਂ ਹੀ ਸਿੱਖਾਂ ਨੂੰ ਇਨਸਾਫ ਮਿਲੇ। ਅੱਜ ਕਿਸਾਨਾਂ ਨੂੰ ਕਿੰਨੇ ਦਿਨ ਹੋ ਗਏ ਧਰਨੇ ਤੇ ਬੈਠਿਆਂ ਨੂੰ। ਕਿੰਨੇ ਕਿਸਾਨ ਸ਼ਹੀਦ ਹੋ ਗਏ। ਇਸ ਨੇ ਕਿਸਾਨਾਂ ਨੂੰ ਇਨਸਾਫ ਦਿੱਤਾ? ਮੋਦੀ ਸਿੱਖਾਂ ਦਾ ਦੁਸ਼ਮਣ ਹੈ ਇਹ ਨਹੀਂ ਚਾਹੁੰਦਾ ਸਿੱਖਾਂ ਦਾ ਰਾਜ ਆਵੇ।  

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement