‘ਦੂਰਬੀਨ ਨਹੀਂ ਐਨਕਾਂ ਲਗਾਉ, ਮੰਚ ’ਤੇ ਤੁਹਾਡੇ ਨਾਲ ਹੀ ਬੈਠਾ ਸੀ ਅਜੇ ਮਿਸ਼ਰਾ’
Published : Nov 1, 2021, 12:22 am IST
Updated : Nov 1, 2021, 12:22 am IST
SHARE ARTICLE
image
image

‘ਦੂਰਬੀਨ ਨਹੀਂ ਐਨਕਾਂ ਲਗਾਉ, ਮੰਚ ’ਤੇ ਤੁਹਾਡੇ ਨਾਲ ਹੀ ਬੈਠਾ ਸੀ ਅਜੇ ਮਿਸ਼ਰਾ’

ਗੋਰਖਪੁਰ, 31 ਅਕਤੂਬਰ : ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਅਤੇ ਉਤਰ ਪ੍ਰਦੇਸ ਇੰਚਾਰਜ ਪਿ੍ਰਯੰਕਾ ਗਾਂਧੀ ਐਤਵਾਰ ਨੂੰ ਗੋਰਖਪੁਰ ਪਹੁੰਚੀ। ਇਥੇ ਚੰਪਾ ਦੇਵੀ ਪਾਰਕ ਤੋਂ ਗੋਰਖਪੁਰ-ਬਸਤੀ ਡਿਵੀਜਨ ਦੀਆਂ 41 ਸੀਟਾਂ ਇਕੋ ਸਮੇਂ ਸੰਭਾਲ ਰਹੀ ਹੈ। ਪ੍ਰਿਯੰਕ ਨੇ ਅਮਿਤ ਸ਼ਾਹ ’ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਅਮਿਤ ਸ਼ਾਹ ਜੀ ਕਹਿੰਦੇ ਹਨ ਕਿ ਹੁਣ ਜੇਕਰ ਯੂਪੀ ਵਿਚ ਅਪਰਾਧੀ ਲੱਭਣੇ ਹਨ ਤਾਂ ਦੂਰਬੀਨ ਦੀ ਲੋੜ ਹੈ। 
ਮੈਂ ਪੁੱਛਣਾ ਚਾਹੁੰਦੀ ਹਾਂ ਕਿ ਸਟੇਜ ’ਤੇ ਨਾਲ ਜੋ ਬੈਠਾ ਸੀ ਉਹ ਕੌਣ ਸੀ? ਅਜੇ ਮਿਸ਼ਰਾ ਉਸ ਦੇ ਨਾਲ ਸਟੇਜ ’ਤੇ ਬੈਠੇ ਸਨ। ਇਹ ਉਹੀ ਹੈ ਜਿਨ੍ਹਾਂ ਦੇ ਬੈਟੇ ਨੇ ਲਮੀਮਪੁਰ ਖੇੜੀ ’ਚ ਕਿਸਾਨਾਂ ਨੂੰ ਅਪਣੀ ਗੱਡੀ ਨਾਲ ਦਰੜ ਦਿਤਾ ਸੀ। ਮੈਂ ਕਹਿਣੀ ਹਾਂ ਦੂਰਬੀਨ ਦੀ ਲੋੜ ਨਹੀਂ ਸਿਰਫ਼ ਐਨਕਾਂ ਦੀ ਲੋੜ ਹੈ। ਅਪਰਾਧੀ ਦਿਖ ਜਾਣਗੇ। ਇਹ ਸਰਕਾਰ ਲੋਕਾਂ ਦੇ ਵਿਰੁਧ ਅੱਗ ਲਗਾ ਰਹੀ ਹੈ। ਲੋਕਾਂ ਦੀ ਮਦਦ ਕਰਨ ਦੀ ਬਜਾਏ ਅਤਿਆਚਾਰ ਕੀਤੇ ਜਾ ਰਹੇ ਹਨ। ਮੈਂ ਕੁੱਝ ਮਹੀਨੇ ਪਹਿਲਾਂ ਪ੍ਰਯਾਗਰਾਜ ਬਸਵਾਰ ਪਿੰਡ ਗਏ ਸੀ, ਜਿਥੇ ਪੁਲਿਸ ਨੇ ਨਿਸ਼ਾਦਾਂ ਦੀ ਬੇੜੀ ਸਾੜ ਦਿਤੀ ਸੀ। ਨਦੀ ਉੱਤੇ ਜੇਕਰ ਕਿਸੇ ਦਾ ਹੱਕ ਹੈ ਤਾਂ ਨਿਸ਼ਾਦ ਦਾ ਹੈ। ਅੱਜ ਕਿਸਾਨ ਪ੍ਰੇਸ਼ਾਨ ਹੈ ਅਤੇ ਸਰਕਾਰ ਉਨ੍ਹਾਂ ਦੀ ਬਿਲਕੁਲ ਨਹੀਂ ਸੁਣ ਰਹੀ। ਪਿ੍ਰਯੰਕਾ ਨੇ ਕਿਹਾ ਕਿ ਯੋਗੀ ਆਦਿਤਿਆਨਾਥ ਦਾ ਰਾਜ ਗੁਰੂ ਗੋਰਖਨਾਥ ਜੀ ਦੇ ਵਿਚਾਰਾਂ ਤੋਂ ਬਿਲਕੁਲ ਵੱਖਰਾ ਚੱਲ ਰਿਹਾ ਹੈ। ਜਿਥੇ ਲੋਕ ਸੰਘਰਸ਼ ਕਰ ਰਹੇ ਹਨ ਅਤੇ ਜਿਥੇ ਮਦਦ ਦੀ ਲੋੜ ਹੈ, ਸਰਕਾਰ ਕੁੱਝ ਨਹੀਂ ਕਰਦੀ ਅਤੇ ਸਰਕਾਰ ਮੂੰਹ ਮੋੜ ਲੈਂਦੀ ਹੈ। ਖਾਦ, ਖੇਤੀ, ਫ਼ਸਲਾਂ ਸੱਭ ਕੁੱਝ ਵੱਡੇ ਉਦਯੋਗਪਤੀਆਂ ਦੇ ਹੱਥਾਂ ਵਿਚ ਦੇ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਾਦ ਲਈ ਲਾਈਨ ਵਿਚ ਖੜ੍ਹੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਮੈਂ ਮਿ੍ਰਤਕ ਕਿਸਾਨਾਂ ਦੇ ਪ੍ਰਵਾਰ ਨੂੰ ਮਲੀ ਤਾਂ ਉਥੇ ਕੁੱਝ ਵੀ ਨਹੀਂ ਸੀ। ਨਾ ਕੋਈ ਸਰਕਾਰੀ ਮਦਦ ਸੀ, ਨਾ ਕੋਈ ਗੈਸ ਸਿਲੰਡਰ, ਸਿਰਫ਼ ਸੀ ਤਾਂ ਕਿਸਾਨ ਦਾ ਰੌਂਦਾ ਹੋਇਆ ਪ੍ਰਵਾਰ। ਕੋਰੋਨਾ ਵਿਚ ਜਿਹਨਾਂ ਦੀਆਂ ਨੌਕਰੀਆਂ ਚਲੀਆਂ ਸਰਕਾਰ ਨੇ ਉਨ੍ਹਾਂ ਲਈ ਵੀ ਕੋਈ ਕਦਮ ਨਹੀਂ ਚੁਕਿਆ। ਸਾਰੀਆਂ ਜਾਇਦਾਦਾਂ ਵੇਚ ਦਿਤੀਆਂ ਗਈਆਂ ਹਨ। ਕਾਂਗਰਸ ਨੇ ਰੇਲ, ਹਵਾਈ ਅੱਡਾ ਸੱਭ ਕੱੁਝ ਬਣਾਇਆ। ਭਾਜਪਾ ਨੇ 70 ਸਾਲਾਂ ਦੀ ਮਿਹਨਤ ਨੂੰ ਸੱਤ ਸਾਲਾਂ ਵਿਚ ਗੁਆ ਦਿਤਾ ਹੈ। ਹਰ ਰੋਜ਼ ਤਿੰਨ ਨੌਜਵਾਨ ਬੇਰੁਜ਼ਗਾਰੀ ਕਾਰਨ ਖ਼ੁਦਕੁਸ਼ੀਆਂ ਕਰ ਰਹੇ ਹਨ।    (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement