ਘੋੜੇ ਰੱਖਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, ਚੰਡੀਗੜ੍ਹ 'ਚ ਹੋਵੇਗੀ ਦੁਰਲੱਭ ਨਸਲਾਂ ਦੇ ਘੋੜਿਆਂ ਦੀ ਖੁੱਲ੍ਹੀ ਨਿਲਾਮੀ
Published : Nov 1, 2022, 2:00 pm IST
Updated : Nov 1, 2022, 2:00 pm IST
SHARE ARTICLE
 Big news for horse lovers
Big news for horse lovers

7 ਨਵੰਬਰ ਨੂੰ ਹੋਵੇਗੀ ਪਹਿਲੀ ਨਿਲਾਮੀ

 

ਚੰਡੀਗੜ੍ਹ: ਹਾਰਸ ਸ਼ੋਅ ਇਸ ਵਾਰ ਚੰਡੀਗੜ੍ਹ ’ਚ ਘੋੜੇ ਦੇ ਸ਼ੌਕੀਨ ਲੋਕਾਂ ਲਈ ਨਵਾਂ ਕੁੱਝ ਲੈ ਕੇ ਆਇਆ ਹੈ। ਇਸ ਸ਼ੋਅ ਦੌਰਾਨ ਘੋੜਿਆਂ ਦੀ ਖੁੱਲ੍ਹੀ ਨਿਲਾਮੀ ਕੀਤੀ ਜਾਵੇਗੀ। ਇਹ ਗੱਲ ਪ੍ਰੈੱਸ ਕਾਨਫਰੰਸ ਦੌਰਾਨ ਬੱਬੀ ਬਾਦਲ ਫਾਊਂਡੇਸ਼ਨ ਦੇ ਸੰਸਥਾਪਕ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਹੀ। ਹਾਰਸ ਸ਼ੋਅ ਦੌਰਾਨ ਲੋਕ ਘੋੜਿਆਂ ਨੂੰ ਖ਼ਰੀਦ ਅਤੇ ਵੇਚ ਸਕਦੇ ਹਨ। ਬੱਬੀ ਨੇ ਦੱਸਿਆ ਕਿ ਨਿਲਾਮੀ ’ਚ ਗਰਮ ਬਲੱਡ, ਅਰੇਬੀਅਨ, ਜਿਪਸੀਜ਼, ਮਾਰਵਾੜੀ, ਮਿਨੀਏਚਰ ਪੋਨੀਜ਼ ਆਦਿ ਨਸਲ ਦੇ ਘੋੜੇ ਸ਼ਾਮਲ ਹੋਣ ਲਈ ਆਉਣਗੇ। ਇਸ ਦੇ ਨਾਲ ਹੀ 7 ਨਵੰਬਰ ਨੂੰ ਆਲ ਇੰਡੀਆ ਪੱਧਰ ’ਤੇ ਖੇਡਾਂ ਅਤੇ ਦੁਰਲੱਭ ਨਸਲਾਂ ਦੇ ਘੋੜਿਆਂ ਦੀ ਪਹਿਲੀ ਨਿਲਾਮੀ ਹੋਵੇਗੀ।

ਇਹ ਸਾਰਿਆਂ ਲਈ ਇਕ ਖੁੱਲ੍ਹੀ ਨਿਲਾਮੀ ਹੋਵੇਗੀ, ਜਿਸ 'ਚ ਕੋਈ ਵੀ ਹਿੱਸਾ ਲੈ ਸਕਦਾ ਹੈ। ਨਿਲਾਮੀ ਸਵੇਰੇ 11 ਵਜੇ ਸ਼ੁਰੂ ਹੋਵੇਗੀ, ਬੋਲੀ ਲਈ ਕੋਈ ਵੀ ਪ੍ਰਾਈਜ਼ ਰਿਜ਼ਰਵ ਨਹੀਂ ਕੀਤਾ ਗਿਆ ਹੈ। ਇਹ ਪ੍ਰਾਈਜ਼ ਆਨ ਸਪੌਟ ਹੀ ਡਿਸਾਈਡ ਕੀਤਾ ਜਾਵੇਗਾ। 

ਇਸ ਦੇ ਨਾਲ ਹੀ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਹੋਮਲੈਂਡ ਚੰਡੀਗੜ੍ਹ ਹਾਰਸ ਸ਼ੋਅ ਖੇਤਰ ਦਾ ਇਕ ਪ੍ਰਮੁੱਖ ਘੋੜਸਵਾਰੀ ਉਤਸਵ ਹੈ, ਜੋ ਜਨਤਾ ਲਈ ਕਾਰਨੀਵਾਲ ਤਜੁਰਬੇ ਨਾਲ ਜੋੜਿਆ ਜਾਵੇਗਾ। ਇਸ ਮੌਕੇ ਰਣਜੀਤ ਬਰਾੜ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਮਿਨੀਏਚਰ ਪੋਨੀਜ਼ ਹਾਰਸ ਵੀ ਆਉਣਗੇ, ਜੋ ਕਿ ਬੱਚਿਆਂ ਲਈ ਖਿੱਚ ਦਾ ਕੇਂਦਰ ਹੋਣਗੇ।
 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement