Bathinda Kulcha Shop owner’s murder case: ਸਾਂਝੇ ਆਪਰੇਸ਼ਨ ਦੌਰਾਨ ਬਠਿੰਡਾ ਮਾਰਕੀਟ ਪ੍ਰਧਾਨ ਦੇ ਕਤਲ ਮਾਮਲੇ ’ਚ ਤਿੰਨ ਕਾਬੂ
Published : Nov 1, 2023, 9:07 pm IST
Updated : Nov 1, 2023, 9:48 pm IST
SHARE ARTICLE
IGP Ropar Range Gurpreet Singh Bhullar along with SSP SAS Nagar Dr. Sandeep Garg
IGP Ropar Range Gurpreet Singh Bhullar along with SSP SAS Nagar Dr. Sandeep Garg

ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਫਾਇਰਿੰਗ ’ਚ ਡੀ.ਐਸ.ਪੀ ਅਤੇ ਇਕ ਮੁਲਜਮ ਫੱਟੜ

Bathinda Kulcha Shop owner’s murder case has been solved by Punjab Police within record 72 hours: ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੁਹਾਲੀ ਅਤੇ ਜ਼ਿਲਾ ਮੁਹਾਲੀ ਦੀ ਪੁਲਿਸ ਵਲੋਂ ਇਕ ਸਾਂਝੇ ਪੁਲਿਸ ਆਪਰੇਸ਼ਨ ਦੌਰਾਨ ਬਠਿੰਡਾ ਮਾਰਕੀਟ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੇ ਕਤਲ ’ਚ ਸ਼ਾਮਲ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਉਕਤ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਸਮੇਂ ਦੋਹਾਂ ਪਾਸਿਉਂ ਹੋਈ ਗੋਲੀਬਾਰੀ ’ਚ ਜਿਥੇ ਇਕ ਡੀ.ਐਸ.ਪੀ ਜਖਮੀ ਹੋ ਗਿਆ ਉਥੇ ਹੀ ਮੁਲਜਮਾਂ ’ਚੋਂ ਲਵਜੀਤ ਸਿੰਘ ਵੀ ਜਖਮੀ ਹੋ ਗਿਆ। ਪੁਲਿਸ ਵਲੋਂ ਡੀ.ਐਸ.ਪੀ ਪਵਨ ਕੁਮਾਰ ਅਤੇ ਮੁਲਜਮ ਲਵਜੀਤ ਸਿੰਘ ਨੂੰ ਮੁਹਾਲੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਕਮਲਜੀਤ ਸਿੰਘ ਅਤੇ ਪਰਮਜੀਤ ਸਿੰਘ ਵਾਸੀ ਮਾਨਸਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅਤੇ ਜ਼ਿਲਾ ਮੁਹਾਲੀ ਦੀ ਪੁਲਿਸ ਇਕ ਗੁਪਤ ਸੂਚਨਾ ਮਿਲਣ ’ਤੇ ਜ਼ੀਰਕਪੁਰ ਪੰਚਕੂਲਾ ਰੋਡ ’ਤੇ ਸਥਿਤ ਕਲਗੀਧਰ ਮਾਰਕੀਟ ਸਥਿਤ ਹੋਟਲ ਗ੍ਰੈਂਡ ਵਿਸਟਾ ’ਚ ਪਹੁੰਚੀ, ਜਿੱਥੇ ਬਠਿੰਡਾ ਮਾਰਕੀਟ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੇ ਕਤਲ ’ਚ ਸ਼ਾਮਲ ਮੁਲਜਮਾਂ ਦੇ ਰੁਕਣ ਦੀ ਸੂਚਨਾ ਸੀ। ਜਿਵੇਂ ਹੀ ਪੁਲਸ ਨੇ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਬਦਮਾਸ਼ਾਂ ਨੇ ਪੁਲਿਸ ’ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ ਅਤੇ ਪੁਲਿਸ ਵਲੋਂ ਵੀ ਜਵਾਬੀ ਫਾਈਰਿੰਗ ਕੀਤੀ ਗਈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ’ਚ ਡੀ.ਐਸ.ਪੀ ਪਵਨ ਸ਼ਰਮਾ ਅਤੇ ਮੁਲਜ਼ਮ ਲਵਜੀਤ ਸਿੰਘ ਜ਼ਖ਼ਮੀ ਹੋ ਗਿਆ, ਕਿਉਂਕਿ ਦੋਵਾਂ ਦੀ ਲੱਤ ਵਿਚ ਗੋਲੀ ਲੱਗੀ ਹੈ।

ਇਸ ਸਬੰਧੀ ਆਈ. ਜੀ. ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਜਿਲਾ ਪੁਲਿਸ ਮੁਖੀ ਡਾ. ਸੰਦੀਪ ਗੋਇਲ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਢਾਬਾ ਕਾਰੋਬਾਰੀ ਦੇ ਕਤਲ ਦੇ ਮੁਲਜਮ ਜ਼ੀਰਕਪੁਰ ਪੰਚਕੂਲਾ ਰੋਡ ’ਤੇ ਸਥਿਤ ਕਲਗੀਧਰ ਮਾਰਕੀਟ ਵਿਚ ਸਥਿਤ ਹੋਟਲ ਗ੍ਰੈਂਡ ਵਿਸਟਾ ਵਿਚ ਠਹਿਰੇ ਹੋਏ ਹਨ। ਉਨ੍ਹਾਂ ਦਸਿਆ ਕਿ ਗ੍ਰਿਫਤਾਰ ਮੁਲਜ਼ਮ ਅਰਸ਼ ਡੱਲਾ ਗਿਰੋਹ ਨਾਲ ਸਬੰਧਤ ਹਨ।

ਪੁਲਿਸ ਨੇ ਉਕਤ ਮੁਲਜ਼ਮਾਂ ਕੋਲੋਂ .32 ਅਤੇ .38 ਬੋਰ ਦੇ ਦੋ ਪਿਸਤੌਲ ਬਰਾਮਦ ਕੀਤੇ ਹਨ ਅਤੇ ਉਨਾਂ ਵਿਰੁਧ ਥਾਣਾ ਜੀਰਕਪੁਰ ਵਿਖੇ ਧਾਰਾ-307, 353, 186, 34 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਦਸਿਆ ਕਿ ਉਕਤ ਮੁਲਜਮਾਂ ਵਲੋਂ ਉਤਰਾਖੰਡ ’ਚ ਵੀ ਇਕ ਮਾਈਨਿੰਗ ਦੇ ਠੇਕੇਦਾਰ ਦੀ ਫਿਰੌਤੀ ਨਾ ਦੇਣ ਕਾਰਨ ਗੋਲੀਆਂ ਮਾਰ ਕੇ ਕਤਲ ਕਰਨ ਬਾਰੇ ਪਤਾ ਚਲਿਆ ਹੈ, ਜਿਸ ਸਬੰਧੀ ਉਤਰਾਖੰਡ ਪੁਲਿਸ ਕੋਲੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਸ ਦੌਰਾਨ ਏ.ਆਈ.ਜੀ ਹਰਮਨਦੀਪ ਹਾਂਸ, ਡੀ.ਐਸ.ਪੀ ਗੁਰਚਰਨ ਸਿੰਘ ਵੀ ਹਾਜਰ ਸਨ। 

 (For more news apart from Bathinda Kulcha Shop owner’s murder case, stay tuned to Rozana Spokesman)

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement