Chandigrh News: ਪੰਜਾਬ ਯੂਨੀਵਰਸਿਟੀ 'ਚ ਬੀਡੀਐਸ-ਐਮਡੀਐਸ ਦੇ ਵਿਦਿਆਰਥੀ ਬੈਠੇ ਹੜਤਾਲ 'ਤੇ
Published : Nov 1, 2023, 4:06 pm IST
Updated : Nov 1, 2023, 4:06 pm IST
SHARE ARTICLE
File Photo
File Photo

ਹੜਤਾਲ 'ਤੇ ਬੈੱਠੇ ਵਿਦਿਆਰਥੀਆਂ ਨੇ ਮਾਣ ਭੱਤਾ ਵਧਾਉਣ ਦੀ ਕੀਤੀ ਮੰਗ

Punjab University: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਬੀਡੀਐਸ ਅਤੇ ਐਮਡੀਐਸ ਦੇ ਵਿਦਿਆਰਥੀ ਹੜਤਾਲ ’ਤੇ ਬੈਠੇ ਹਨ। ਉਹ ਆਪਣਾ ਮਾਣ ਭੱਤਾ ਵਧਾਉਣ ਦੀ ਮੰਗ ਕਰ ਰਹੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਤੱਕ ਮਾਣ ਭੱਤਾ ਨਹੀਂ ਵਧਾਇਆ ਜਾਂਦਾ, ਉਹ ਆਪਣੇ ਕੰਮ 'ਤੇ ਨਹੀਂ ਪਰਤਣਗੇ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪੰਜਾਬ 'ਚ ਹਰਿਆਣਾ ਨਾਲੋਂ ਘੱਟ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਜਦਕਿ ਫੀਸਾਂ ਵੱਧ ਵਸੂਲੀਆਂ ਜਾ ਰਹੀਆਂ ਹਨ। ਬੀਡੀਐਸ ਅਤੇ ਐਮਡੀਐਸ ਦੇ ਵਿਦਿਆਰਥੀਆਂ ਦੀ ਗਿਣਤੀ 500 ਤੋਂ ਵੱਧ ਹੈ।

ਪੰਜਾਬ ਯੂਨੀਵਰਸਿਟੀ ਦੇ ਡਾ: ਹਰਬੰਸ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਅਤੇ ਹਸਪਤਾਲ ਵਿਚ ਦੰਦਾਂ ਦੇ ਬਹੁਤ ਸਾਰੇ ਮਰੀਜ਼ ਆਉਂਦੇ ਹਨ। ਇਸ ਵਿਚ ਐਮਡੀਐਸ ਵਿਦਿਆਰਥੀ ਰੈਜ਼ੀਡੈਂਟ ਡਾਕਟਰਾਂ ਵਾਂਗ ਕੰਮ ਕਰਦੇ ਹਨ। ਇਨ੍ਹਾਂ ਦੀ ਗਿਣਤੀ 50 ਦੇ ਕਰੀਬ ਹੈ। ਉਨ੍ਹਾਂ ਦੇ ਹੜਤਾਲ 'ਤੇ ਜਾਣ ਕਾਰਨ ਮਰੀਜ਼ਾਂ ਦੀ ਦੇਖਭਾਲ ਵੀ ਪ੍ਰਭਾਵਿਤ ਹੋਵੇਗੀ ਅਤੇ ਇਸ ਕਾਰਨ ਓਪੀਡੀ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ।

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬੀਡੀਐਸ ਦੇ ਵਿਦਿਆਰਥੀਆਂ ਨੂੰ 9000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ ਜਦਕਿ ਐਮਡੀਐਸ ਦੇ ਵਿਦਿਆਰਥੀਆਂ ਨੂੰ 10000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਜਦਕਿ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿਚ ਇਹ ਮਾਣ ਭੱਤਾ 25000 ਰੁਪਏ ਪ੍ਰਤੀ ਮਹੀਨਾ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਵੀ ਵੱਧ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਸੈਕਟਰ-32 ਦਾ ਹਸਪਤਾਲ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਹੈ। ਫਿਰ ਵੀ ਉਥੇ ਜ਼ਿਆਦਾ ਪੈਸੇ ਦਿੱਤੇ ਜਾਂਦੇ ਹਨ।

ਹਾਲ ਹੀ ਵਿਚ ਸਤੰਬਰ ਮਹੀਨੇ ਵਿਚ ਸੈਕਟਰ-32 ਦੇ ਸਰਕਾਰੀ ਹਸਪਤਾਲ (ਜੀਐਮਸੀਐਚ) ਵਿਚ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਸੀ। ਇਹ ਰੈਜ਼ੀਡੈਂਟ ਡਾਕਟਰ 7ਵੇਂ ਤਨਖ਼ਾਹ ਕਮਿਸ਼ਨ ਦੇ ਮੁੱਦੇ ਨੂੰ ਲੈ ਕੇ ਹੜਤਾਲ 'ਤੇ ਵੀ ਗਏ ਸਨ। ਇਸ ਦੌਰਾਨ ਹਸਪਤਾਲ ਵਿਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਬੰਦ ਰਹੀਆਂ।

(For more news apart from MDS-BDS Students On Strike In Punjab University, stay tuned to Rozana Spokesman)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement