ਕਿਸਾਨਾਂ ਨੇ ਸੰਘਰਸ਼ ਦੇ ਪੰਜਵੇਂ ਦਿਨ ਵਜੋਂ ਮਨਾਇਆ 551ਵਾਂ ਪ੍ਰਕਾਸ਼ ਪੁਰਬ
Published : Dec 1, 2020, 1:16 am IST
Updated : Dec 1, 2020, 1:16 am IST
SHARE ARTICLE
image
image

ਕਿਸਾਨਾਂ ਨੇ ਸੰਘਰਸ਼ ਦੇ ਪੰਜਵੇਂ ਦਿਨ ਵਜੋਂ ਮਨਾਇਆ 551ਵਾਂ ਪ੍ਰਕਾਸ਼ ਪੁਰਬ

ਚੰਡੀਗੜ੍ਹ, 30 ਨਵੰਬਰ  (ਨੀਲ ਭਲਿੰਦਰ  ਸਿੰਘ) : ਕੇਂਦਰ ਦੇ ਵਿਵਾਦਿਤ ਖੇਤੀ ਕਾਨੂੰਨਾਂ ਵਿਰੁਧ ਦੇਸ਼ ਭਰ ਦੇ ਕਿਸਾਨਾਂ ਦਾ ਜਾਰੀ ਸੰਘਰਸ਼ ਅੱਜ ਪੰਜਵੇਂ ਦਿਨ ਵਿਚ ਦਾਖ਼ਲ ਹੋ ਗਿਆ। ਪੰਜਾਬ ਖ਼ਾਸਕਰ ਬਾਬਾ ਨਾਨਕ ਨਾਮਲੇਵਾ ਕਿਸਾਨ ਇਸ ਸੰਘਰਸ਼ ਵਿੱਚ ਮੋਹਰੀ  ਭੂਮਿਕਾ ਨਿਭਾ ਰਹੇ ਹਨ। ਜਿਵੇਂ ਕਿ  ਅੱਜ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਹੈ।  
ਦਿੱਲੀ ਵਿੱਚ ਕਿਸਾਨ ਮੋਰਚੇ ਵਿੱਚ  ਡਟੇ ਬਾਬਾ ਨਾਨਕ ਨਾਮਲੇਵਾ ਕਿਸਾਨਾਂ ਨੇ ਇਸ ਵਾਰ ਵੀ ਗੁਰ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ। ਦਿੱਲੀ ਦੇ ਬਾਰਡਰ 'ਤੇ ਅੰਦੋਲਨ 'ਚ ਡਟੇ ਕਿਸਾਨ ਗੁਰਪੁਰਬ ਮਨਾਉਂਦੇ ਹੋਏ ਲਗਪਗ ਪੂਰਾ ਦਿਨ ਸ਼ਬਦ ਕੀਰਤਨ ਕਰਦੇ ਵੇਖੇ ਗਏ। ਕਿਸਾਨਾਂ ਨੇ ਅਰਦਾਸ ਕੀਤੀ ਤੇ ਬਕਾਇਦਾ ਕੜਾਹ ਪ੍ਰਸ਼ਾਦ ਦਾ ਲੰਗਰ ਵੀ ਵਰਤਾ?ਿਆ। ਟਿਕਰੀ, ਸਿੰਬੂ ਆਦਿ ਬਾਰਡਰਾਂ  ਉੱਤੇ ਕਿਸਾਨ ਉਨ੍ਹਾਂ ਨੂੰ ਰੋਕਣ ਲਈ ਤੈਨਾਤ ਪੁਲੀਸ ਬਲਾਂ ਨੂੰ ਵੀ ਪ੍ਰਸਾਦ  ਵਰਤਾਉਂਦੇ ਵੇਖੇ ਗਏ   । ਉਧਰ ਦੂਜੇ ਪਾਸੇ ਇਸ ਕਿਸਾਨ ਅੰਦੋਲਨ ਦਾ ਇਕ ਹੋਰ ਮੰਦਭਾਗਾ ਪਹਿਲੂ ਇਹ ਰਿਹਾ ਕਿ ਪਿਛਲੇ ਪੰਜ ਦਿਨਾਂ ਦੌਰਾਨ ਹੀ ਤਿੰਨ ਚਾਰ ਕਿਸਾਨਾਂ ਦੀ  ਮੌਤ ਹੋ ਚੁੱਕੀ ਹੈ।
ਪਰ ਕੋਈ ਵੀ ਸਰਕਾਰ ਇਨ੍ਹਾਂ ਕਿਸਾਨ ਪਰਿਵਾਰਾਂ ਦੀ ਬਾਂਹ ਨਹੀਂ ਫੜ ਰਹੀ। ਇਸੇ ਦੌਰਾਨ ਕੁਝ ਸਿੱਖ ਜਥੇਬੰਦੀਆਂ ਨੇ  ਇਨ੍ਹਾਂ ਪੀੜਤ ਪਰਿਵਾਰਾਂ ਨੂੰ ਸਿੱਧੇ ਤੌਰ ਤੇ ਮਾਲੀ ਇਮਦਾਦ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਆਧਾਰਤ ਸਿੱਖੀ ਅਵੇਅਰਨੈੱਸ ਫਾਉਂਡੇਸ਼ਨ (ਸੈਫ)  ਮਾਨਸਾ ਜਿਲ੍ਹੇ ਦੇ  ਗਰੀਬ ਕਿਸਾਨ ਧੰਨਾ ਸਿੰਘ(40) ਤੇ  ਕਿਸਾਨਾਂ ਦੀ ਸੇਵਾ ਲਈ ਦਿੱਲੀ ਮੋਰਚੇ ਵਿੱਚ ਗਿਆ ਧਨੌਲੇ ਦਾ ਟਰੈਕਟਰ ਮਕੈਨਿਕ ਜਣਕ ਰਾਜ(60) ਦੇ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਏ ਦੀ ਮਾਲੀ ਇਮਦਾਦ ਦੇ ਦਿੱਤੀ ਹੈ।  ਇਸ ਗ਼ੈਰ ਸਰਕਾਰੀ ਸੰਸਥਾ ਦੇ ਸਾਊਥ ਏਸ਼ੀਆ ਸੀਨੀਅਰ ਪ੍ਰੋਗਰਾਮ ਮੈਨੇਜਰ ਹਰਜਿੰਦਰ ਸਿੰਘ ਨੇ ਇਸ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਧੰਨਾ ਸਿੰਘ ਨਾਲ ਹਾਦਸੇ ਵਿੱਚ ਬੁਰੀ ਤਰ੍ਹਾਂ ਫੱਟੜ ਹੋਏ ਨੌਜਵਾਨ ਬਲਜਿੰਦਰ ਸਿੰਘ ਨੂੰ ਅੱਜ ਉਨ੍ਹਾਂ ਵੱਲੋਂ ਪੀਜੀਆਈ ਚੰਡੀਗੜ੍ਹ ਵਿਖੇ ਜਾ ਕੇ ਪੰਜਾਹ ਹਜ਼ਾਰ ਰੁਪਏ ਦੀ ਮਾਲੀ  ਇਮਦਾਦ ਦਿੱਤੀ ਗਈ ਹੈ ਤੇ ਸੰਸਥਾ ਇਨ੍ਹਾਂ ਦਿਨਾਂ ਦੌਰਾਨ ਵਾਪਰੇ ਹੋਰ ਹਾਦਸਿਆਂ ਦੇ ਸ਼ਿਕਾਰ ਕਿਸਾਨਾਂ ਲਈ ਵੀ ਛੇਤੀ ਹੀ ਮਦਦ ਦਾ ਪ੍ਰਬੰਧ ਕਰ ਰਹੀ ਹੈ।   ਦੱਸਣਯੋਗ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਜਥੇਬੰਦੀਆਂ ਕਿਸਾਨ ਮੋਰਚੇ ਦੇ ਸ਼ਹੀਦ ਐਲਾਨ ਚੁੱਕੀਆਂ ਹਨ। ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ  ਕਿਸਾਨ ਸੰਘਰਸ਼ ਦੌਰਾਨ ਦਿੱਲੀ ਮੋਰਚੇ ਤੇ ਗਏ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਇਹ ਮ੍ਰਿਤਕ ਕਿਸਾਨ ਗੱਜਣ ਸਿੰਘ (55) ਸਪੁੱਤਰ ਪਾਲ ਸਿੰਘ ਪਿੰਡ ਖੱਟਰਾਂ ਤਹਿਸੀਲ ਸਮਰਾਲਾ ਲੁਧਿਆਣਾ ਤੋਂ 24 ਨਵੰਬਰ ਤੋਂ ਦਿੱਲੀ ਮੋਰਚੇ ਤੇ ਗਏ ਹੋਏ ਸਨ। ਇਸ ਘਟਨਾ ਸਮੇਂ ਨਾਲ ਮੌਜੂਦ ਪਿੰਡ ਦੇ ਹੀ ਕਿਸਾਨ ਸੁਖਵਿੰਦਰ ਸਿੰਘ ਖੱਟਰਾਂ ਨੇ ਦੱਸਿਆ ਕਿ ਉਹ 26 ਤਰੀਕ ਤੋਂ ਦਿੱਲੀ ਕਿਸਾਨ ਮੋਰਚੇ ਤੇ ਡਟੇ ਹੋਏ ਹਨ। ਬੀਤੀ ਰਾਤ ਨੂੰ ਬਹਾਦਰਗੜ੍ਹ ਬਾਡਰ ਤੇ ਅਚਾਨਕ ਪਹੁੰਚਣ ਦਾ ਸੱਦਾ ਮਿਲਿਆ ਤਾਂ ਉਹ ਟਰਾਲੀ ਸਮੇਤ ਰਵਾਨਾ ਹੋਏ। ਇਸ ਦੌਰਾਨ ਕਿਸਾਨ ਗੱਜਣ ਸਿੰਘ ਵੀ ਨਾਲ ਸਨ, ਅਚਾਨਕ ਹੀ ਉਨ੍ਹਾ ਦੀ ਸਿਹਤ ਖਰਾਬ ਹੋਈ ਤੇ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਤਪਾਲ ਵਿੱਚ ਲਿਆਇਆ ਗਿਆ ਪਰ ਉਹ ਪੂਰੇ ਹੋ ਗਏ ਸਨ।  

ਕਿਸਾਨ ਸੰਘਰਸ਼ ਚ ਸ਼ਾਮਲ ਟਰੈਕਟਰਾਂ ਚ ਮੁਫ਼ਤ ਡੀਜ਼ਲ ਪਵਾਉਣ ਦੀ ਪੇਸ਼ਕਸ਼
ਇਸੇ ਦੌਰਾਨ ਪੰਜਾਬ ਦੇ ਇਕ ਹੋਰ ਨੌਜਵਾਨ ਨੇ  ਮੋਰਚੇ 'ਚ ਸ਼ਾਮਲ ਟਰੈਕਟਰਾਂ ਵਿੱਚ ਮੁਫ਼ਤ ਡੀਜ਼ਲ ਪਵਾਉਣ ਦੀ ਪੇਸ਼ਕਸ਼ ਕੀਤੀ ਹੈ। ਫ਼ਰੀਦਕੋਟ ਦੇ ਪਿੰਡ ਔਲਖ ਦੇ ਨੌਜਵਾਨ ਪ੍ਰਿਤਪਾਲ ਸਿੰਘ ਸਪੁੱਤਰ ਜੋਗਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਉਂਟ ਤੇ ਪੋਸਟ ਪਾ ਕੇ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਦਿੱਲੀ ਗਏ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸੇ ਦੇ ਵੀ ਟਰੈਕਟਰ ਵਿੱਚ ਡੀਜ਼ਲ ਖ਼ਤਮ ਹੁੰਦਾ ਹੈ, ਉਹ ਮੈਨੂੰ ਵੀਡੀਓ ਕਾਲ ਕਰ ਕੇ ਮੇਰੇ ਨੰਬਰ 'ਤੇ ਟੈਂਕੀ ਫੁੱਲ ਕਰਵਾ ਸਕਦਾ ਹੈ।

ਤਸਵੀਰਾਂ -ਕਿਸਾਨ ਸੰਘਰਸ਼ ਦੌਰਾਨ ਹਾਦਸੇ ਚ ਜ਼ਖ਼ਮੀ ਹੋਏ ਬਲਜਿੰਦਰ ਸਿੰਘ ਦੇ ਪਰਿਵਾਰ ਨੂੰ ਪੀਜੀਆਈ ਵਿੱਚ ਪੰਜਾਹ ਹਜ਼ਾਰ ਰੁਪਏ ਦੀ ਮਾਲੀ ਇਮਦਾਦ  ਦਿੰਦੇ ਹੋਏ ਸੰਸਥਾ ਦੇ ਅਹੁਦੇਦਾਰ ਅਤੇ ਪੀਜੀਆਈ ਵਿੱਚ ਜ਼ੇਰੇ ਇਲਾਜ ਬਲਜਿੰਦਰ ਸਿੰਘ।

ਕਿਸਾਨ ਸੰਘਰਸ਼ ਵਿਚ ਸ਼ਾਮਲ ਟਰੈਕਟਰਾਂ ਚ ਮੁਫ਼ਤ ਤੇਲ ਪੁਆਉਣ ਦੀ ਪੇਸ਼ਕਸ਼ ਕਰਨ ਵਾਲਾ ਨੌਜਵਾਨ  ਪ੍ਰਿਤਪਾਲ ਸਿੰਘ  

ਕਿਸਾਨ ਸੰਘਰਸ਼ ਦੀ ਭੇਟ ਚੜ੍ਹਿਆ ਇੱਕ ਹੋਰ ਕਿਸਾਨ ਗੱਜਣ ਸਿੰਘ  
4 1ਵਵ
ੀਠਕਅਵਤਤ

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement