ਮੋਦੀ ਨੇ ਵਾਰਾਣਸੀ ਨੂੰ ਦਿਤੀ ਸੌਗਾਤ, '6-ਲੇਨ ਹਾਈਵੇਅ' ਦਾ ਕੀਤਾ ਉਦਘਾਟਨ
Published : Dec 1, 2020, 1:21 am IST
Updated : Dec 1, 2020, 1:21 am IST
SHARE ARTICLE
image
image

ਮੋਦੀ ਨੇ ਵਾਰਾਣਸੀ ਨੂੰ ਦਿਤੀ ਸੌਗਾਤ, '6-ਲੇਨ ਹਾਈਵੇਅ' ਦਾ ਕੀਤਾ ਉਦਘਾਟਨ

ਵਾਰਾਣਸੀ, 30 ਨਵੰਬਰ : ਦੇਵ ਦੀਵਾਲੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਅਪਣੇ ਸੰਸਦੀ ਖੇਤਰ ਵਾਰਾਣਸੀ ਪੁੱਜੇ ਹਨ। ਪੀ. ਐੱਮ. ਮੋਦੀ ਦੇਵ ਦੀਵਾਲੀ ਦਾ ਪਹਿਲਾ ਦੀਵਾ ਜਗਾਉਣਗੇ। ਇਸ ਦੌਰਾਨ ਵਾਰਾਣਸੀ ਦੇ ਘਾਟ 15 ਲੱਖ ਦੀਵਿਆਂ ਨਾਲ ਜਗਮਗਾਉਣਗੇ। ਵਾਰਾਣਸੀ ਪੁੱਜੇ ਮੋਦੀ ਨੇ ਵਾਰਾਣਸੀ-ਪ੍ਰਯਾਗਰਾਜ 6-ਲੇਨ ਹਾਈਵੇਅ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੇਵ ਦੀਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਅੱਜ ਕਾਸ਼ੀ ਨੂੰ ਆਧੁਨਿਕ ਇੰਫਰਾਸਟ੍ਰਕਚਰ ਦਾ ਇਕ ਹੋਰ ਤੋਹਫ਼ਾ ਮਿਲ ਰਿਹਾ ਹੈ। ਇਸ ਦਾ ਫਾਇਦਾ ਕਾਸ਼ੀ ਦੇ ਨਾਲ-ਨਾਲ ਪ੍ਰਯਾਗਰਾਜ ਦੇ ਲੋਕਾਂ ਨੂੰ ਵੀ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਵਧਾਈ।
  ਪ੍ਰਧਾਨ ਮੰਤਰੀ ਨੇ ਵਾਰਾਣਸੀ-ਪ੍ਰਯਾਗਰਾਜ 6-ਲੇਨ ਹਾਈਵੇਅ ਦੇ ਚੌੜੀਕਰਨ ਦਾ ਉਦਘਾਟਨ ਕੀਤਾ। 73 ਕਿਲੋਮੀਟਰ ਦੇ ਇਸ ਹਾਈਵੇਅ ਦੇ ਚੌੜੀਕਰਨ 'ਤੇ 2,447 ਕਰੋੜ ਰੁਪਏ ਖਰਚ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ 2013 ਵਿਚ ਮੇਰੀ ਪਹਿਲੀ ਜਨ ਸਭਾ ਇਸੇ ਮੈਦਾਨ ਵਿਚ ਹੋਈ ਸੀ, ਉਦੋਂ ਇਥੋਂ ਲੰਘਣ ਵਾਲਾ ਹਾਈਵੇਅ-4 ਲੇਨ ਦਾ ਸੀ। ਅੱਜ ਬਾਬਾ ਵਿਸ਼ਵਨਾਥ ਦੇ ਆਸ਼ੀਰਵਾਦ ਸਦਕਾ ਇਹ 6-ਲੇਨ ਦਾ ਹੋ ਗਿਆ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement