
1 ਦਸੰਬਰ ਤੋਂ ਰਾਤ 10 ਵਜੇਂ ਤੋਂ ਸਵੇਰ 5 ਵਜੇ ਤੱਕ ਪੰਜਾਬ ਅੰਦਰ ਨਾਈਟ ਕਰਫਿਊ ਰਹੇਗਾ।
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਹੁਣ ਪੰਜਾਬ ਸਰਕਾਰ ਨੇ ਮੁੜ ਤੋਂ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਨਾਈਟ ਕਰਫਿਊ ਅੱਜ ਤੋਂ ਯਾਨੀ 1 ਦਸੰਬਰ ਤੋਂ ਸ਼ੂਰੂ ਹੋਣ ਵਾਲਾ ਹੈ। ਪੰਜਾਬ ਸਰਕਾਰ ਨੇ ਦਿੱਲੀ ਦੀ ਗੰਭੀਰ ਸਥਿਤੀ ਤੇ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।
ਨਾਈਟ ਕਰਫਿਊ ਦਾ ਸਮਾਂ
1 ਦਸੰਬਰ ਤੋਂ ਰਾਤ 10 ਵਜੇਂ ਤੋਂ ਸਵੇਰ 5 ਵਜੇ ਤੱਕ ਪੰਜਾਬ ਅੰਦਰ ਨਾਈਟ ਕਰਫਿਊ ਰਹੇਗਾ।
ਕਰਫਿਊ 'ਚ ਇਨ੍ਹਾਂ ਨੂੰ ਮਿਲੇਗੀ ਰਾਹਤ
ਐਂਬੂਲੈਂਸ ਸੇਵਾ
ਸਬਜ਼ੀ ਦੀ ਸਪਲਾਈ
ਦੁੱਧ ਦੀ ਸਪਲਾਈ
ਫ਼ਸਲ ਦੀ ਸਪਲਾਈ
ਮੈਡੀਸਨ ਸਪਲਾਈ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਬੁੱਧਵਾਰ ਨੂੰ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਨਾਈਟ ਕਰਫਿਊ ਨੂੰ ਦੁਬਾਰਾ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਕਰਫਿਊ ਨੂੰ ਲੈ ਕੇ ਜਾਰੀ ਸਰਕਾਰੀ ਆਦੇਸ਼ਾਂ ਨੂੰ ਸਖ਼ਤੀ ਨਾਲ ਪਾਲਣਾ ਕਰਨ ਦੀ ਯੋਜਨਾ ਬਣਾਈ ਹੈ। ਜਿਸ ਤਹਿਤ ਕਰਫਿਊ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਿਨਾਂ ਕਿਸੇ ਸੰਤੋਖਜਨਕ ਕਾਰਨ ਦੇ ਸੜਕ 'ਤੇ ਘੁੰਮਦੇ ਨਜ਼ਰ ਆਉਣ 'ਤੇ ਧਾਰਾ 144 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਇਹੀ ਨਹੀਂ, ਸਵੇਰੇ 5 ਵਜੇ ਤਕ ਲਗਾਏ ਜਾ ਰਹੇ ਕਰਫਿਊ ਦੌਰਾਨ ਕਿਸੇ ਵੀ ਤਰ੍ਹਾਂ ਦੇ ਵਪਾਰਕ ਅਦਾਰੇ ਦੇ ਖੁੱਲ੍ਹੇ ਮਿਲਣ 'ਤੇ ਲਾਇਸੈਂਸ ਰੱਦ ਕਰਨ ਤਕ ਦੀ ਤਜਵੀਜ਼ ਰੱਖੀ ਗਈ ਹੈ।