
2 ਦਸੰਬਰ ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ ਸਸਕਾਰ
ਉਸਮਾਨਪੁਰ - ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜੇ ਰਹਿਣ ਵਾਲੇ ਬੇਟ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਡਾ. ਦੇਵ ਰਾਜ ਸ਼ਾਹਪੁਰ ਪੱਟੀ (70) ਕੌਮੀ ਜਨਰਲ ਸਕੱਤਰ ਪੱਛੜੀਆਂ ਸ਼੍ਰੇਣੀਆਂ ਵਿੰਗ ਦਾ ਅੱਜ ਪਿੰਡ ਸ਼ਾਹਪੁਰ ਪੱਟੀ ਵਿਖੇ ਇਕ ਭੋਗ ਸਮਾਗਮ ਮੌਕੇ ਸੰਬੋਧਨ ਕਰਦਿਆਂ ਦਿਲ ਦੀ ਧੜਕਣ ਰੁੱਕ ਜਾਣ ਕਾਰਨ ਦਿਹਾਂਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇ. ਤਾਰਾ ਸਿੰਘ ਸ਼ੇਖੂਪੁਰ ਜ਼ਿਲ੍ਹਾ ਪ੍ਰਧਾਨ ਪੱਛੜੀਆਂ ਸ਼੍ਰੇਣੀਆਂ ਨੇ ਦੱਸਿਆ ਕਿ ਡਾ. ਦੇਵ ਰਾਜ ਦਾ ਅੰਤਿਮ ਸਸਕਾਰ 2 ਦਸੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 1 ਵਜੇ ਕੀਤਾ ਜਾਵੇਗਾ।