'ਤੁਹਾਡਾ ਬਾਂਦਰ, ਤੁਹਾਡੀ ਸਰਕਸ', ਮੈਂ ਕਿਸੇ ਦੇ 'ਸ਼ੋਅ' 'ਚ ਨਹੀਂ ਦਿੰਦਾ ਦਖ਼ਲ : ਜਾਖੜ
Published : Dec 1, 2021, 6:12 am IST
Updated : Dec 1, 2021, 6:12 am IST
SHARE ARTICLE
image
image

'ਤੁਹਾਡਾ ਬਾਂਦਰ, ਤੁਹਾਡੀ ਸਰਕਸ', ਮੈਂ ਕਿਸੇ ਦੇ 'ਸ਼ੋਅ' 'ਚ ਨਹੀਂ ਦਿੰਦਾ ਦਖ਼ਲ : ਜਾਖੜ


ਚੰਡੀਗੜ੍ਹ, 30 ਨਵੰਬਰ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਸਬੰਧ ਸੁਧਰਦੇ ਨਹੀਂ ਨਜ਼ਰ ਆ ਰਹੇ ਹਨ | ਜਾਖੜ ਲਗਾਤਾਰ ਪਾਰਟੀ ਅਤੇ ਪਾਰਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ 'ਤੇ ਅਪਣੇ ਦਿਲਚਸਪ ਟਵੀਟਾਂ ਰਾਹੀਂ ਟਿਪਣੀ ਕਰਦੇ ਰਹਿੰਦੇ ਹਨ | ਇਸ ਵਾਰ ਜਾਖੜ ਨੇ ਅਜਿਹਾ ਕੱੁਝ ਕਹਿ ਦਿਤਾ ਜਿਸ ਦੀ ਕਾਂਗਰਸ ਸ਼ਾਇਦ ਕਦੇ ਉਮੀਦ ਵੀ ਨਹੀਂ ਕਰ ਸਕਦੀ | ਨਵਜੋਤ ਸਿੱਧੂ ਦੀਆਂ ਫੇਰੀਆਂ ਅਤੇ ਮੁਲਾਕਾਤਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, 'ਤੁਹਾਡਾ ਬਾਂਦਰ, ਤੁਹਾਡੀ ਸਰਕਸ', ਮੈਂ ਇਸੇ ਕਹਾਵਤ ਨੂੰ  ਮੰਨਦਾ ਹਾਂ | ਮੈਂ ਨਾ ਤਾਂ ਕਿਸੇ ਹੋਰ ਦੇ 'ਸ਼ੋਅ' 'ਚ ਦਖ਼ਲਅੰਦਾਜ਼ੀ ਕੀਤੀ ਹੈ ਅਤੇ ਨਾ ਹੀ ਕੋਈ ਸੁਝਾਅ ਦਿਤਾ ਹੈ | ਜਾਖੜ ਪਹਿਲਾਂ ਵੀ ਸਿੱਧੂ ਅਤੇ ਕਾਂਗਰਸ ਸਰਕਾਰ 'ਤੇ ਅਜਿਹੇ ਟਵੀਟ ਕਰ ਚੁੱਕੇ ਹਨ | ਮੀਡੀਆ ਰੀਪੋਰਟਾਂ ਮੁਤਾਬਕ ਜਾਖੜ ਨੇ ਇਹ ਟਵੀਟ ਨਵਜੋਤ ਸਿੱਧੂ ਵਲੋਂ ਸੰਗਠਨ ਬਣਾਉਣ ਵੇਲੇ ਜਾਖੜ ਦੀ ਸਿਫ਼ਾਰਸ਼ 'ਤੇ ਅਮਲ ਨਾ ਕਰਨ 'ਤੇ ਕੀਤਾ ਹੈ | ਦਸਣਯੋਗ ਹੈ ਕਿ ਜਾਖੜ ਦੀ ਬੇਨਤੀ ਅਨੁਸਾਰ ਪ੍ਰਧਾਨ ਜਾਂ ਹੋਰ ਅਧਿਕਾਰੀ ਨਿਯੁਕਤ ਨਹੀਂ ਕੀਤੇ ਗਏ | ਜਾਖੜ ਨੇ ਸਪੱਸ਼ਟ ਕੀਤਾ ਕਿ ਉਹ ਪੰਜਾਬ ਕਾਂਗਰਸ ਵਿਚ ਦਖ਼ਲ ਨਹੀਂ ਦੇ ਰਹੇ ਹਨ | ਨਵਜੋਤ ਸਿੱਧੂ ਨੂੰ  ਹੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਿਚ ਕੀ ਕਰਨਾ ਹੈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement