ਚੈੱਕ ਬਾਊਂਸ ਮਾਮਲਾ: ਪੰਜਾਬ ਦੇ ਮਸ਼ਹੂਰ ਉਦਯੋਗਪਤੀ ਨੀਲਮ ਓਸਵਾਲ ਨੂੰ ਅਦਾਲਤ ਨੇ ਕੀਤਾ ਭਗੌੜਾ ਘੋਸ਼ਿਤ
Published : Dec 1, 2022, 12:28 pm IST
Updated : Dec 1, 2022, 12:28 pm IST
SHARE ARTICLE
Check bounce case: Neelam Oswal, a famous industrialist of Punjab, has been declared a fugitive by the court
Check bounce case: Neelam Oswal, a famous industrialist of Punjab, has been declared a fugitive by the court

ਨੀਲਮ ਓਸਵਾਲ ਖ਼ਿਲਾਫ਼ 174ਏ ਤਹਿਤ ਕੇਸ ਦਰਜ

 

ਮੁਹਾਲੀ: ਅਦਾਲਤ ਦੇ ਕਈ ਨੋਟਿਸਾਂ ਦੇ ਬਾਵਜੂਦ ਨੀਲਮ ਓਸਵਾਲ ਪੇਸ਼ ਨਹੀਂ ਹੋਏ। ਸੁਖਵਿੰਦਰ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨੀਲਮ ਓਸਵਾਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਹੁਣ ਉਨ੍ਹਾਂ ਦੀ ਭਾਲ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ।

ਪੰਜਾਬ ਦੇ ਲੁਧਿਆਣਾ ਦੇ ਉੱਘੇ ਉਦਯੋਗਪਤੀਆਂ ਵਿੱਚੋਂ ਇੱਕ ਪੰਜਾਬ ਵੂਲ ਕੰਬਰਜ਼ ਦੇ ਮਾਲਕ ਨੀਲਮ ਓਸਵਾਲ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ। ਚੈੱਕ ਬਾਊਂਸ ਮਾਮਲੇ 'ਚ ਉਹ ਲੰਬੇ ਸਮੇਂ ਤੋਂ ਅਦਾਲਤ 'ਚ ਪੇਸ਼ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

ਥਾਣਾ ਡਿਵੀਜ਼ਨ ਅੱਠ ਦੀ ਪੁਲਿਸ ਨੇ ਵਿਸ਼ਾਲ ਨਗਰ ਐਕਸਟੈਨਸ਼ਨ ਪੱਖੋਵਾਲ ਰੋਡ ਦੇ ਵਸਨੀਕ ਜੁਗਲ ਕਿਸ਼ੋਰ ਤਿਵਾੜੀ ਦੀ ਸ਼ਿਕਾਇਤ ’ਤੇ ਖ਼ਾਲਸਾ ਕਾਲਜ ਨੇੜੇ ਰਹਿਣ ਵਾਲੇ ਨੀਲਮ ਓਸਵਾਲ ਖ਼ਿਲਾਫ਼ 174ਏ ਤਹਿਤ ਕੇਸ ਦਰਜ ਕੀਤਾ ਹੈ। ਨੀਲਮ ਓਸਵਾਲ ‘ਓਸਵਾਲ’ ਪਰਿਵਾਰ ਨਾਲ ਸਬੰਧਤ ਹੈ, ਜੋ ਕਿ ਇੱਕ ਵੱਕਾਰੀ ਉਦਯੋਗਪਤੀ ਪਰਿਵਾਰਾਂ ਵਿੱਚੋਂ ਇੱਕ ਹੈ।

ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੁਗਲ ਕਿਸ਼ੋਰ ਤਿਵਾੜੀ ਅਤੇ ਨੀਲਮ ਓਸਵਾਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਚੈੱਕ ਬਾਊਂਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ। ਅਦਾਲਤ ਦੇ ਕਈ ਨੋਟਿਸਾਂ ਦੇ ਬਾਵਜੂਦ ਨੀਲਮ ਓਸਵਾਲ ਪੇਸ਼ ਨਹੀਂ ਹੋਏ। ਸੁਖਵਿੰਦਰ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨੀਲਮ ਓਸਵਾਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਹੁਣ ਉਨ੍ਹਾਂ ਦੀ ਭਾਲ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement