
ਜੀ 20 ਨੂੰ ਲੈ ਕੇ ਉਹਨਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਜੀ 20 ਵਿਚ ਭਾਰਤ ਦੀ ਸਰਦਾਰੀ ਹੋਵੇਗੀ ਅਤੇ ਇਹ ਸਾਰਾ ਕਰੈਡਿਟ ਮੋਦੀ ਸਰਕਾਰ ਨੂੰ ਜਾਂਦਾ ਹੈ।
ਗੁਰਦਾਸਪੁਰ - ਕੌਮੀ ਘੱਟ ਗਿਣਤੀ ਦੇ ਚੈਅਰਮੈਨ ਇਕਬਾਲ ਸਿੰਘ ਲਾਲਪੁਰਾ ਅੱਜ ਕਾਦੀਆ ਪਹੁੰਚੇ, ਜਿੱਥੇ ਉਹਨਾਂ ਨੇ ਮੁਸਲਿਮ ਅਹਿਮਦੀਆ ਜਮਾਤ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਅਹਿਮਦੀਆ ਜਮਾਤ ਨੂੰ ਵੀ ਸਰਕਾਰ ਵਿਚ ਨੁਮਾਇੰਦਗੀ ਦੇਣ ਲਈ ਪਾਰਟੀ ਨਾਲ ਗੱਲਬਾਤ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਹਨਾਂ ਨੇ ਭਾਰਤ ਵਿਚ ਅਹਿਮਦੀਆ ਜਮਾਤ ਵਿਚ ਪਾਕਿਸਤਾਨ ਤੋਂ ਵਿਆਹ ਕੇ ਆਉਣ ਵਾਲੀਆਂ ਮਹਿਲਾਵਾਂ ਨੂੰ ਅਜੇ ਤੱਕ ਭਾਰਤੀ ਨਾਗਰਿਕਤਾ ਨਾ ਮਿਲਣ ਵਾਲੇ ਮਸਲੇ ਨੂੰ ਲੈ ਕੇ ਕਿਹਾ ਕਿ ਇਹ ਬਹੁਤ ਵੱਡਾ ਮਸਲਾ ਹੈ ਮੇਰੇ ਧਿਆਨ ਵਿਚ ਨਹੀਂ ਸੀ, ਹੁਣ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਜਲਦ ਗੱਲਬਾਤ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਬਾਰੇ ਉਹਨਾਂ ਨੇ ਕਿਹਾ ਕਿ ਬੀਬੀ ਜਾਗੀਰ ਕੌਰ ਨਾਲ ਉਹਨਾਂ ਦੇ ਪਰਿਵਾਰਿਕ ਸੰਬੰਧ ਨਹੀਂ ਸਨ ਕੇਵਲ ਐਸਐੱਸਪੀ ਹੁੰਦੇ ਪ੍ਰਸ਼ਾਸਨਿਕ ਸੰਬੰਧ ਰਹੇ ਹਨ ਅਗਰ ਉਹ ਪਾਰਟੀ ਵਿਚ ਸ਼ਾਮਿਲ ਹੋਣਾ ਚਾਹੁੰਣਗੇ ਤਾਂ ਪਾਰਟੀ ਵਿਚ ਉਹਨਾਂ ਦਾ ਜ਼ਰੂਰ ਸੁਆਗਤ ਕਰਾਂਗੇ। ਅਕਾਲੀ ਦਲ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਉਂ ਡਰ ਰਿਹਾ, ਮੈਂ ਕਿਹੜਾ ਉਹਨਾਂ ਦਾ ਕੁਝ ਵਿਗਾੜਿਆ ਹੈ।
ਉਹਨਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਰੁਕਿਆ ਕਾਦੀਆ ਜਲੰਧਰ ਰੇਲਵੇ ਪ੍ਰੋਜੈਕਟ ਸ਼ੁਰੂ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਜਲਦ ਗੱਲ ਕੀਤੀ ਜਾਵੇਗੀ। ਐਸਜੀਪੀਸੀ ਅਤੇ ਮਹੇਸ਼ ਇੰਦਰ ਗਰੇਵਾਲ ਵੱਲੋਂ ਲਿਖੀ ਚਿੱਠੀ ਨੂੰ ਲੈ ਕੇ ਉਹਨਾਂ ਕਿਹਾ ਕਿ ਇਸ ਦੇ ਲਈ ਸਾਰੇ ਸਿੱਖਾਂ ਨੇ ਕੁਰਬਾਨੀ ਦਿੱਤੀ ਹੈ ਅਤੇ ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ ਹਨ ਅਤੇ ਮੈਂ ਵੀ ਸਿੱਖ ਹਾਂ ਇਸੇ ਲਈ ਸਿੱਖਾਂ ਦੀ ਗੱਲ ਕਰਦਾ ਹਾਂ। ਜੀ 20 ਨੂੰ ਲੈ ਕੇ ਉਹਨਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਜੀ 20 ਵਿਚ ਭਾਰਤ ਦੀ ਸਰਦਾਰੀ ਹੋਵੇਗੀ ਅਤੇ ਇਹ ਸਾਰਾ ਕਰੈਡਿਟ ਮੋਦੀ ਸਰਕਾਰ ਨੂੰ ਜਾਂਦਾ ਹੈ।