ਤੋਫ਼ਾਪੁਰ ਦੇ ਗੁਰਦੁਆਰਾ ਸਾਹਿਬ ਵਿਚ ਸ਼ੱਕੀ ਵਿਅਕਤੀ ਦੇ ਦਾਖ਼ਲ ਹੋਣ ਦਾ ਮਸਲਾ ਸੁਲਝਿਆ
Published : Dec 1, 2022, 10:06 pm IST
Updated : Dec 1, 2022, 10:53 pm IST
SHARE ARTICLE
 The issue of the entry of the suspect into the Gurdwara Sahib of Tofapur was resolved
The issue of the entry of the suspect into the Gurdwara Sahib of Tofapur was resolved

ਕਾਬੂ ਵਿਅਕਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨਿਕਲਿਆ

 

ਲਾਲੜੂ - ਅੱਜ ਸਵੇਰੇ ਨੇੜਲੇ ਪਿੰਡ ਤੋਫਾਪੁਰ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਸ਼ੱਕੀ ਵਿਅਕਤੀ ਵੜ ਗਿਆ ਸੀ ਜਿਸ ਤੋਂ ਬਾਅਦ ਪਿੰਡ ਵਿਚ ਹਲਚਲ ਮਚ ਗਈ ਸੀ। ਸ਼ੱਕੀ ਵਿਅਕਤੀ ਨੂੰ ਪਿੰਡ ਦੀ ਸੰਗਤ ਵੱਲੋਂ ਕਾਬੂ ਕੀਤਾ ਗਿਆ ਤੇ ਉਸ ਨੂੰ ਸਥਾਨਕ ਪੁਲਿਸ ਨੂੰ ਸੌਂਪ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਘਟਨਾ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਜੌਲਾ ਤੇ ਐਸ.ਪੀ ਮੋਹਾਲੀ ਨਵਰੀਤ ਵਿਰਕ ਪਿੰਡ ਤੋਫਾਂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਤੇ ਸੰਗਤਾਂ ਕੋਲੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ। ਇਸ ਬਾਰੇ ਐਸ.ਪੀ ਵਿਰਕ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸੁਸ਼ੀਲ ਕੁਮਾਰ ਜ਼ਿਲ੍ਹਾ ਦੁਮਕਾ, ਝਾਰਖੰਡ ਵਜੋਂ ਹੋਈ ਹੈ ਜੋ ਕਿ ਪਿਛਲੀ 2 ਨਵੰਬਰ ਤੋਂ ਗੁੰਮ ਸੀ ਤੇ ਵੇਖਣ ਵਿਚ ਮੰਦਬੁੱਧੀ ਜਾਪਦਾ ਸੀ।

ਉਸ ਦਾ ਪਿਓ ਗੁੜਗਾਵਾਂ ਵਿਖੇ ਕੁੱਕ ਦਾ ਕੰਮ ਕਰਦਾ ਹੈ ਤੇ ਪਰਿਵਾਰ ਵੱਲੋਂ ਉਥੋਂ ਦੇ ਥਾਣੇ ਵਿਚ ਇਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਵਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਜਦੋਂ ਅੱਜ ਸਵੇਰੇ ਸਾਢੇ 5 ਵਜੇ ਗੁਰਦੁਆਰਾ ਸਾਹਿਬ ਵਿਖੇ ਆਇਆ ਤੇ ਉਹ ਸਿੱਧਾ ਗੁਰੂਘਰ ਵਿਚ ਚਲਿਆ ਗਿਆ ਤਾਂ ਜਦੋਂ ਸੰਗਤ ਨੇ ਵੇਖਿਆ ਕਿ ਕੋਈ ਓਪਰਾ ਵਿਅਕਤੀ ਗੁਰੂਘਰ ਵਿਚ ਆ ਗਿਆ ਤਾਂ ਉਥੇ ਬੈਠੀਆਂ ਦੋ ਔਰਤਾਂ ਨੇ ਉਸ ਨੂੰ ਫੜ ਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹਵਾਲੇ ਕਰ ਦਿੱਤਾ। ਔਰਤਾਂ ਨੇ ਦੱਸਿਆ ਕਿ ਇਸ ਨੇ ਕੋਈ ਬੇਅਦਬੀ ਨਹੀਂ ਕੀਤੀ, ਪਰ ਸ਼ੱਕ ਹੋਣ ਕਾਰਨ ਉਨ੍ਹਾਂ ਵੱਲੋਂ ਪਹਿਲਾਂ ਹੀ ਇਸ ਨੂੰ ਫੜ ਲਿਆ ਸੀ।

ਐਸ.ਪੀ ਵਿਰਕ ਨੇ ਦੱਸਿਆ ਕਿ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਚਾਹ ਤੇ ਬਿਸਕੁਟ ਖਾਣ ਲਈ ਆਇਆ ਸੀ। ਪਿੰਡ ਦੀ ਗੁਰਦੁਆਰਾ ਕਮੇਟੀ ਦੇ ਮੈਂਬਰ, ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਜੌਲਾ ਤੇ ਗੁਰੂ ਮਾਨਿਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਨੂੰ ਵੀ ਲੱਗਾ ਕਿ ਉਕਤ ਵਿਅਕਤੀ ਬੇਅਦਬੀ ਕਰਨ ਦੀ ਮਨਸ਼ਾ ਨਾਲ ਗੁਰਦੁਆਰਾ ਸਾਹਿਬ ਵਿਖੇ ਨਹੀਂ ਆਇਆ ਸੀ ਤੇ ਇਸ ਉੱਤੇ ਮਾਮਲਾ ਦਰਜ ਨਾ ਕੀਤਾ ਜਾਵੇ। ਐਸ.ਪੀ ਵਿਰਕ ਤੇ ਥਾਣਾ ਲਾਲੜੂ ਮੁਖੀ ਐਸਆਈ ਅਕਾਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਗੁੜਗਾਵਾਂ ਵਿਖੇ ਹੋਈ ਗੁੰਮਸ਼ਦਗੀ ਦੀ ਅਤੇ ਡਾਕਟਰੀ ਰਿਪੋਰਟ ਵੀ ਮੰਗਵਾ ਲਈ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਸੁਸ਼ੀਲ ਦੀ 2011 ਤੋਂ ਦਿਮਾਗੀ ਹਾਲਤ ਖ਼ਰਾਬ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement