Punjab News : ਓਮਾਨ ’ਚ 9 ਮਹੀਨਿਆਂ ਤੋਂ ਫਸੀ ਬਲਜੀਤ ਕੌਰ ਨੇ ਮਦਦ ਦੀ ਲਗਾਈ ਗੁਹਾਰ 

By : BALJINDERK

Published : Dec 1, 2024, 5:31 pm IST
Updated : Dec 1, 2024, 5:31 pm IST
SHARE ARTICLE
 ਓਮਾਨ ’ਚ 9 ਮਹੀਨਿਆਂ ਤੋਂ ਫਸੀ ਬਲਜੀਤ ਕੌਰ ਮਦਦ ਦੀ ਗੁਹਾਰ ਲਗਾਉਂਦੇ ਹੋਏ  
ਓਮਾਨ ’ਚ 9 ਮਹੀਨਿਆਂ ਤੋਂ ਫਸੀ ਬਲਜੀਤ ਕੌਰ ਮਦਦ ਦੀ ਗੁਹਾਰ ਲਗਾਉਂਦੇ ਹੋਏ  

Punjab News :ਜੰਡਿਆਲਾ ਗੁਰੂ ਦੀ ਰਹਿਣ ਵਾਲੀ ਬਲਜੀਤ ਕੌਰ ਸ਼ੋਸ਼ਲ ਮੀਡੀਆ ’ਤੇ ਵੀਡੀਓ ਹੋ ਰਹੀ ਵਾਇਰਲ

Punjab News : ਓਮਾਨ ’ਚ 9 ਮਹੀਨਿਆਂ ਤੋਂ ਫਸੀ ਜੰਡਿਆਲਾ ਗੁਰੂ ਦੀ ਰਹਿਣ ਵਾਲੀ ਬਲਜੀਤ ਕੌਰ ਦੀ ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਉਹ ਭਾਰਤ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਸ ਨੂੰ ਆਪਣੇ ਮੁਲਕ ਭਾਰਤ ਵਾਪਸ ਭੇਜਿਆ ਜਾਵੇ।

1

ਇਸ ਸੰਬੰਧੀ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਇਸ ਮੌਕੇ ਬਲਜੀਤ ਕੌਰ ਦੀ ਮਾਤਾ ਮਹਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਲਜੀਤ ਕੌਰ ਸ਼ਾਦੀ ਸ਼ੁਦਾ ਤੇ ਇਕ 10 ਸਾਲ ਦੀ ਬੇਟੀ ਵੀ ਹੈ, ਉਸ ਦਾ ਪਤੀ ਉਸ ਨੂੰ ਛੱਡ ਗਿਆ ਸੀ ਤੇ ਮੇਰੀ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ। ਇਸ ਲਈ ਆਪਣੀ ਬੇਟੀ ਨੂੰ ਪੜ੍ਹਾਉਣ ਲਈ ਵਿਦੇਸ਼ ਕਿਸੇ ਏਜੰਟ ਰਾਹੀਂ ਪੈਸਾ ਕਮਾਉਣ ਲਈ ਘਰੋਂ ਪਹਿਲਾਂ ਸਿੰਘਾਪੁਰ ਗਈ ਸੀ। ਸਾਨੂੰ ਨਹੀਂ ਪਤਾ ਅੱਗੇ ਕਿਸ ਤਰ੍ਹਾਂ ਪਹੁੰਚ ਗਈ ।

ਅਸੀਂ ਘਰ ਦੀ ਗਰੀਬੀ ਕਾਰਨ ਆਪਣੀ ਧੀ ਨੂੰ ਵਿਦੇਸ਼ ’ਚ ਰੋਜ਼ੀ ਰੋਟੀ ਕਮਾਉਣ ਲਈ ਭੇਜਿਆ ਸੀ, ਪਰ ਸਾਨੂੰ ਪਤਾ ਨਹੀਂ ਸੀ ਕਿ ਉਥੇ ਜਾ ਕੇ ਮੇਰੀ ਨਾਲ ਅਜਿਹਾ ਸਲੂਕ ਕੀਤਾ ਜਾਵੇਗਾ। ਮਾਤਾ ਨੇ ਦੱਸਿਆ ਕਿ ਬਲਜੀਤ ਕੌਰ ਦੀ ਇੱਕ 10 ਸਾਲ ਦੇ ਬੇਟੀ ਰਵਨੀਤ ਕੌਰ ਵੀ ਮੇਰੇ ਕੋਲ ਰਹਿੰਦੀ ਹੈ। ਜਿਸ ਦੇ ਭਵਿੱਖ ਨੂੰ ਲੈ ਕੇ ਵੀ ਬਹੁਤ ਚਿੰਤਾ ’ਚ ਰਹਿੰਦੀ ਸੀ। ਮਾਤਾ ਨੇ ਸਰਕਾਰ ਤੇ ਰਾਜ ਸਭਾ ਮੈਂਬਰ ਸੰਤ ਬਾਬਾ ਸੀਚੇਵਾਲ ਅੱਗੇ ਗੁਹਾਰ ਲਗਾਈ ਹੈ ਕਿ ਉਸ ਦੀ ਧੀ ਨੂੰ ਵਾਪਸ ਆਪਣੇ ਘਰ ਲਿਆਂਦਾ ਜਾਵੇ।

ਇਸ ਸੰਬੰਧੀ ਉਨ੍ਹਾਂ ਐਸਐਸਪੀ ਕੋਲੋਂ ਮੰਗ ਕੀਤੀ ਬਲਜੀਤ ਕੌਰ ਨੂੰ ਭਾਰਤ ਵਾਪਸ ਲਿਆਂਦਾ ਜਾਵੇ।

ਵਿਦੇਸ਼ ’ਚ ਪ੍ਰੇਸ਼ਾਨ ਪੰਜਾਬਣ ਬਲਜੀਤ ਕੌਰ ਨੇ ਮਾਮਲੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੂੰ ਇਹ ਵੀਡੀਓ ਪਾ ਕੇ ਦੱਸਿਆ ਕਿ ਦੋ ਹਫ਼ਤੇ ਤੋਂ ਬਲਜੀਤ ਕੌਰ ਫੌਨ ’ਤੇ ਉਹਨਾਂ ਨੂੰ ਵਾਈਸ ਮੈਸਜ ਭੇਜ ਕੇ ਦੱਸ ਰਹੀ ਹੈ ਕਿ ਠੱਗ ਟਰੈਵੇਲ ਏਜੰਟ ਫਿਰੋਜ਼ਪੁਰ ਦੀ ਰਹਿਣ ਵਾਲੀ ਲੜਕੀ ਨਾਜੀਆ ਖਿਲਾਫ਼ ਅਹਿਮ ਪ੍ਰਗਟਾਵੇ ਕੀਤੇ ਹਨ ।

ਪ੍ਰਧਾਨ ਸਤਿਨਾਮ ਗਿੱਲ ਨੇ ਸੋਸ਼ਲ ਮੀਡੀਆ ਦੇ ਨਾ ਜਾਰੀ ਕੀਤੀ ਵੀਡੀਓ ’ਚ ਖੁਲਾਸੇ ਕੀਤੇ ਹਨ ਕਿ ਬਲਜੀਤ ਕੌਰ ਨਾਲ ਓਮਾਨ ’ਚ ਜ਼ਿਆਦਤੀ ਹੋ ਰਹੀ ਹੈ। ਬਿਆਨ ਕਰਤਾ ਬਲਜੀਤ ਕੌਰ ਦੀ ਸ਼ਿਕਾਇਤ ਦੇ ਹਵਾਲੇ ਨਾਲ ਘੱਟ ਗਿਣਤੀ ਲੋਕ ਭਲਾਈ ਸੰਸਥਾ  ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਪੀੜਤਾ ਨੇ ਵੀਡੀਓ ’ਚ ਦੋਹਾਈ ਪਾਈ ਹੈ ਕਿ ਉਸ ਕੋਲੋਂ ਨਾਜੀਆ ਅਤੇ ਸਬੀਰ ਮਲਿਕ ਜੋ ਕਿ ਪਾਕਿਸਤਾਨੀ ਹੈ ਨੇ ਡੇਢ ਲੱਖ ਰੁਪਈਆਂ ਵੀ ਵਸੂਲ ਲਿਆ ਹੈ। ਪਰ ਉਸ ਦੀ ਆਈਡੀ ਬਣਾ ਕੇ ਨਹੀਂ ਦੇ ਰਹੇ ਹਨ ਜਿਸ ਕਰਕੇ ਉਸਦਾ ਵੀਜ਼ਾ ਵੀ ਕਲਾਸ ਹੋ ਗਿਆ ਹੈ। 

(For more news apart from Baljit Kaur, stuck in Oman for 9 months, appealed for help News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement