Punjab News : 6 ਦਸੰਬਰ ਨੂੰ ਕਿਸਾਨ ਸ਼ਾਂਤਮਈ ਤਰੀਕੇ ਨਾਲ ਪੈਦਲ ਦਿੱਲੀ ਕੂਚ ਕਰਨਗੇ : ਸਰਵਣ ਸਿੰਘ ਪੰਧੇਰ

By : BALJINDERK

Published : Dec 1, 2024, 4:06 pm IST
Updated : Dec 1, 2024, 4:06 pm IST
SHARE ARTICLE
ਕਿਸਾਨ ਆਗੂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ
ਕਿਸਾਨ ਆਗੂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ

Punjab News : 6 ਦਸੰਬਰ ਨੂੰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸੰਖਿਆ ’ਚ ਸ਼ੰਭੂ ਬਾਰਡਰ ’ਤੇ ਪਹੁੰਚਣ ਦੀ ਕੀਤੀ ਅਪੀਲ

Punjab News in punjabi : ਕਿਸਾਨ ਅੰਦੋਲਨ 2 ਦੇ 293ਵੇਂ ਦਿਨ ਅੱਜ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੈਤਿਕ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਉਣ ਵਾਲੀ 6 ਤਰੀਕ ਤੋ ਸ਼ੰਭੂ ਮੋਰਚੇ ਤੋਂ ਮਰਜ਼ੀਵੜੇ ਜੱਥਿਆ ਦੇ ਦਿੱਲੀ ਕੂਚ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਰਜੀਵੜੇ ਜੱਥੇ ਸ਼ੰਭੂ ਤੋਂ ਦਿੱਲੀ ਵੱਲ ਸ਼ਾਂਤਮਈ ਤਰੀਕੇ ਨਾਲ ਪੈਦਲ ਯਾਤਰਾ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਜੱਥਾ ਸਿਰਫ ਲੋੜੀਂਦਾ ਸਮਾਨ ਲੈ ਕੇ ਅੱਗੇ ਨੂੰ ਵਧੇਗਾ। ਮਰਜੀਵੜੇ ਜੱਥੇ ਦੀ ਅਗਵਾਈ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਹਰਿਆਣੇ ਦੇ ਖੇਤੀਬਾੜੀ ਮੰਤਰੀ ਤੇ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਕਿ ਪੇਦਲ ਜਥੇ ਨੂੰ ਰੋਕਿਆ ਨਹੀ ਜਾਵੇਗਾ ਬੀਜੇਪੀ ਦੇ ਨੇਤਾ ਆਵਦੇ ਬਿਆਨ ਤੇ ਪੱਕੇ ਰਹਿਣ।  

11

ਜੇਕਰ ਜਾਦੇ ਜਥੇ ਨੂੰ ਰੋਕਿਆ ਜਾਂਦਾ ਤਾਂ ਮਿੱਥ ਕੇ ਪੰਜਾਬ, ਹਰਿਆਣਾ ਤੇ ਵਪਾਰੀਆਂ ਤੇ ਆਮ ਜਨਤਾ ਨੂੰ ਤੰਗ ਕਰਨ ਤੇ ਪੰਜਾਬ ਹਰਿਆਣਾ ਦੀ ਆਰਥਿਕਤਾ ਤੇ ਸੱਟ ਮਾਰਨ ਦੀ ਨੀਤੀ ਹੋਵੇਗੀ। ਚੱਲ ਰਹੇ ਸੰਸਦ ਸਤਰ ਵਿਚ ਦੇਸ਼ ਦੇ ਐਮ ਪੀ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨਹੀ ਉਠਾ ਰਹੇ ਹਨ। ਜਿਸ ਸਮੇਂ ਕਿਸਾਨ ਮਰਨ ਵਰਤ ’ਤੇ ਬੈਠੇ ਹੋਣ ਤੇ ਦਿੱਲੀ ਕੂਚ ਦਾ ਐਲਾਨ ਕੀਤਾ ਹੋਵੇ। ਉਸ ਸਮੇਂ ਚਲਦੇ ਸਰਦ ਰੁੱਤ ਦੇ ਸ਼ੈਸਨ ’ਚ ਭਾਜਪਾ ਤੇ ਵਿਰੋਧੀ ਧਿਰ ਦੇ ਐਮ ਪੀ ਕਿਸਾਨਾਂ, ਮਜ਼ਦੂਰਾਂ ਦੀਆ ਮੰਗਾਂ ਤੇ ਗੰਭੀਰ ਨਜ਼ਰ ਨਹੀ ਆ ਰਹੇ।

ਸੰਭੂ ਬਾਰਡਰ ਤੋਂ ਪਹਿਲੇ ਜਥੇ ਦੀ ਅਗਵਾਈ ਕਿਸਾਨ ਨੇਤਾ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚਤਾਲਾ, ਸੁਰਜੀਤ ਸਿੰਘ ਫੂਲ ਅੱਤੇ ਬਲਜਿੰਦਰ ਸਿੰਘ ਚੰਡਿਆਲਾ ਕਰਨਗੇ। ਦਿੱਲੀ ਕੂਚ ਦੇ ਪਹਿਲੇ ਚਾਰ ਪੜਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਪੰਧੇਰ ਹੁਣਾਂ ਨੇ ਕਿਹਾ ਕਿ ਰੋਜ਼ ਜੱਥਾ 9 ਵਜੇ ਤੋਂ 5 ਵਜੇ ਤੱਕ ਪੈਦਲ ਯਾਤਰਾ ਕਰੇਗਾ। ਪਹਿਲਾ ਪੜਾਅ ਅੰਬਾਲਾ ਦੇ ਜੱਗੀ ਸਿਟੀ ਸੈਂਟਰ ਵਿਖੇ ਹੋਵੇਗਾ, ਦੂਸਰਾ ਪੜਾਅ  ਮੋਹੜਾ (ਅੰਬਾਲਾ) ਵਿੱਖੇ ਹੋਵੇਗਾ ਅੱਗੇ ਚੱਲ ਤੀਸਰਾ ਪੜਾਅ  ਖਾਨਪੁਰ ਜੱਟਾ ਤਿਉੜਾ ਥੇਹ ਵਿਖੇ ਅਤੇ ਅਗਲਾ ਪੜਾਅ ਪਿੱਪਲੀ ਵਿੱਖੇ ਹੋਵੇਗਾ।

1

ਉਹਨਾਂ ਕਿਹਾ ਇਸ ਦੌਰਾਨ ਜੱਥਾ ਸਾਰੀਆਂ ਠੰਡੀਆਂ ਰਾਤਾਂ ਸੜਕ ਉੱਤੇ ਕੱਟੇਗਾ ਅਤੇ ਦੋਨੋਂ ਮੋਰਚਿਆਂ ਵੱਲੋਂ ਉਹ ਹਰਿਆਣਾ ਦੀ ਸੰਗਤ ਅੱਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਨ ਕਿ ਅੱਗੇ ਪਹੁੰਚ ਕੇ ਜਥੇ ਦੇ ਰੁਕ ਰਕਾਬ ਦਾ ਪ੍ਰਬੰਧ ਕਰਨ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਮਰਜੀਵੜਾ ਜੱਥਾ ਸਿਰ ਤੇ ਕਫਨ ਬੰਨ ਕੇ ਨਿਕਲੇਗਾ ਅਤੇ ਸਰਕਾਰ ਵੱਲੋਂ ਕੀਤੇ ਗਏ ਹਰ ਜ਼ੁਲਮ ਅੱਤੇ ਜ਼ਬਰ ਦਾ ਸਬਰ ਸੰਤੋਖ ਨਾਲ ਸਾਹਮਣਾ ਕਰੇਗਾ ਅਤੇ ਦਿੱਲੀ ਵੱਲ ਕੂਚ ਕਰੇਗਾ। ਉਹਨਾਂ ਪੰਜਾਬ ਅਤੇ ਹਰਿਆਣੇ ਦੇ ਆਮ ਜਨਤਾ ਨੂੰ ਵੀ ਵੱਧ ਚੜ ਕੇ ਮੋਰਚੇ ਦੇ ਹੱਕ ਵਿੱਚ ਉਤਰਨ ਦੀ ਅਪੀਲ ਕੀਤੀ।

ਕੱਲ੍ਹ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ’ਚ ਲਏ ਗਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਨੇਤਾ ਗੁਰਅਮਨੀਤ ਸਿੰਘ ਮਾਂਗਟ ਨੇ ਦੱਸਿਆ ਕਿ 6 ਤਰੀਕ ਨੂੰ ਤਾਮਿਲਨਾਡੂ, ਉੱਤਰਾਖੰਡ ਅਤੇ ਕੇਰਲਾ ਦੀਆਂ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਸੂਬਿਆਂ ਦੀਆਂ ਵਿਧਾਨ ਸਭਾ ਵੱਲ ਸ਼ਾਂਤਮਈ ਰੂਪ ਵਿੱਚ ਮਾਰਚ ਕੱਢਣਗੀਆਂ। ਮਾਂਗਟ ਨੇ ਦੱਸਿਆ ਕਿ ਜੋ ਵੀ ਆਮ ਜਨ ਅਤੇ ਕਿਸਾਨ ਇਹਨਾਂ ਮਰਜੀਵੜੇ ਜਥਿਆਂ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਹਨਾਂ ਦੇ ਲਈ ਕੱਲ 3 ਵਜੇ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚੇ ਦੇ ਸੋਸ਼ਲ ਮੀਡੀਆ ਹੈਂਡਲਸ ਤੇ ਗੂਗਲ ਫੋਰਮ ਉਪਲਬਧ ਰਹੇਗਾ ਅਤੇ ਉਹ ਇਹਨਾਂ ਫਾਰਮਾਂ ਨੂੰ ਭਰ ਸਕਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਬੁੱਢਾ ਨਾਲਾ ਮੋਰਚੇ ਨੂੰ ਦੋਨੋਂ ਫਾਰਮ ਖੁੱਲਾ ਸਮਰਥਨ ਦਿੰਦੇ ਹਨ ਅਤੇ ਸਰਕਾਰ ਜਲਦ ਤੋਂ ਜਲਦ ਐਨਜੀਟੀ ਦੇ ਆਰਡਰਾਂ ਦੇ ਤਹਿਤ ਜਿਹੜੇ ਜਿਹੜੇ ਕਾਰਖਾਨੇ ਬੁੱਢਾ ਨਾਲੇ  ਵਿੱਚ ਪ੍ਰਦੂਸ਼ਿਤ ਪਾਣੀ ਛੱਡਦੇ ਹਨ। ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤਾ ਜਾਵੇ।

ਇਸ ਮੌਕੇ ਰਾਜਸਥਾਨ ਤੋਂ ਆਏ ਕਿਸਾਨ ਆਗੂ ਰਣਜੀਤ ਸਿੰਘ ਰਾਜੂ ਨੇ ਪ੍ਰੈਸ ਨੂੰ ਦੱਸਿਆ ਕਿ ਇਹ ਕਹਿਣਾ ਗ਼ਲਤ ਹੈ ਕਿ ਇਸ ਮੋਰਚੇ ’ਚ ਸਿਰਫ਼ ’ਤੇ ਸਿਰਫ਼ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਹੈ। ਇਸ ਮੋਰਚੇ ’ਚ ਪੂਰੇ ਹਿੰਦੁਸਤਾਨ ਦੇ ਕਿਸਾਨ ਮੌਜੂਦ ਹਨ। ਉਹਨਾਂ ਦੇ ਬੁੱਢੇ ਨਾਲੇ ਵਿੱਚ ਛੱਡੇ ਗਏ ਦੂਸ਼ਿਤ ਪਾਣੀ ਦੇ ਪ੍ਰਭਾਵ ਬਾਰੇ ਬੋਲਦੇ ਹੋਏ ਆਖਿਆ ਕਿ ਰਾਜਸਥਾਨ ਦੇ 14 ਜ਼ਿਲ੍ਹੇ ਇਸ ਨਾਲ ਪ੍ਰਭਾਵਿਤ ਹਨ ਅਤੇ ਕੈਂਸਰ ਦੇ ਪ੍ਰਕੋਪ ਦਾ ਸ਼ਿਕਾਰ ਹਨ।

ਕਿਸਾਨ ਆਗੂਆਂ ਨੇ ਮੀਡੀਆ ਦੇ ਰਾਹੀਂ 6 ਦਸੰਬਰ ਨੂੰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸੰਖਿਆ ਵਿੱਚ ਸ਼ੰਭੂ ਬਾਰਡਰ ’ਤੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਬਹਿਰਾਮਕੇ, ਜਸਵਿੰਦਰ ਸਿੰਘ ਲੋਂਗੋਵਾਲ, ਤੇਜਵੀਰ ਸਿੰਘ ਪੰਜੋਖੜਾ ਸਾਹਿਬ, ਸੁਖਦੇਵ ਸਿੰਘ ਭੋਜਰਾਜ, ਰਣਜੀਤ ਸਿੰਘ ਰਾਜੂ ਰਾਜਸਥਾਨ, ਸ਼ਮਸ਼ੇਰ ਸਿੰਘ ਅਟਵਾਲ, ਬਲਕਾਰ ਸਿੰਘ ਬੇਂਸ, ਸਤਵੰਤ ਸਿੰਘ ਲਵਲੀ, ਸੁਖਚੇਣ ਸਿੰਘ ਅੰਬਾਲਾ ਆਦਿ ਹਾਜ਼ਰ ਸਨ। 

(For more news apart from Farmers will walk to Delhi peacefully on December 6: Sarwan Singh Pandher News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement