Mohali News : ਕੁੰਭੜਾ ਕਤਲ ਮਾਮਲੇ ’ਚ ਪੀੜਤ ਪਰਿਵਾਰ 9 ਦਸੰਬਰ ਨੂੰ SSP ਦਫਤਰ ਅੱਗੇ ਕਰਨਗੇ ਭੁੱਖ ਹੜਤਾਲ

By : BALJINDERK

Published : Dec 1, 2024, 7:13 pm IST
Updated : Dec 1, 2024, 7:13 pm IST
SHARE ARTICLE
ਪੀੜਤ ਪਰਿਵਾਰ ਕੁੰਭੜਾ ਦੀ ਧਰਮਸ਼ਾਲਾ ’ਚ ਹੰਗਾਮੀ ਪ੍ਰੈਸ ਕਾਨਫ਼ਰੰਸ ਕਰਦੇ ਹੋਏ
ਪੀੜਤ ਪਰਿਵਾਰ ਕੁੰਭੜਾ ਦੀ ਧਰਮਸ਼ਾਲਾ ’ਚ ਹੰਗਾਮੀ ਪ੍ਰੈਸ ਕਾਨਫ਼ਰੰਸ ਕਰਦੇ ਹੋਏ

Mohali News : ਦੋਨੋਂ ਪੀੜਤ ਪਰਿਵਾਰਾਂ ਨੇ ਐਲਾਨ ਕੀਤਾ ਕਿ ਉਹ ਇਨਸਾਫ਼ ਨਾ ਮਿਲਣ ਤੱਕ ਬੈਠਣਗੇ ਭੁੱਖ ਹੜਤਾਲ ’ਤੇ 

Mohali News : 13 ਨਵੰਬਰ ਨੂੰ ਮੋਹਾਲੀ ਦੇ ਪਿੰਡ ਕੁੰਭੜਾ ਵਿੱਚ ਪ੍ਰਵਾਸੀਆਂ ਵੱਲੋਂ ਦੋ ਪੰਜਾਬੀ ਨੌਜਵਾਨਾਂ ਦੇ ਕੀਤੇ ਗਏ ਕਤਲ ਦੇ ਵਿਰੁੱਧ ਅਤੇ ਕਾਤਲਾਂ ਨੂੰ ਫੜਨ ਲਈ ਲਗਾਏ ਗਏ ਧਰਨੇ ਦੀ ਰੰਜਿਸ਼ ’ਚ ਮੋਹਾਲੀ ਦੀ ਪੁਲਿਸ ਨੇ ਪਰਮਿੰਦਰ ਸਿੰਘ ਸੋਹਾਣਾ ਅਤੇ ਮਨਦੀਪ ਸਿੰਘ ਕੁੰਭੜਾ ਤੇ ਐਫਆਈਆਰ ਦਰਜ ਕਰਨ ਦੇ ਵਿਰੋਧ ’ਚ ਪੀੜਤ ਪਰਿਵਾਰਾਂ ਅਤੇ ਆਗੂਆਂ ਵੱਲੋ ਕੁੰਭੜਾ ਦੀ ਧਰਮਸ਼ਾਲਾ ਵਿੱਚ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ’ਚ ਉਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ, ਪਰਮਿੰਦਰ ਸਿੰਘ ਸੁਹਾਣਾ, ਸ਼ਮਸ਼ੇਰ ਸਿੰਘ ਪੁਰਖਾਲਵੀ, ਦੋਨੋਂ ਪੀੜਤ ਪਰਿਵਾਰ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ।

ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਕਿ 9 ਦਸੰਬਰ 2024 ਦਿਨ ਸੋਮਵਾਰ ਨੂੰ 11 ਵਜੇ ਮੋਹਾਲੀ ਦੇ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਦੋਨੋਂ ਪੀੜਿਤ ਪਰਿਵਾਰਾਂ ਨੇ ਐਲਾਨ ਕੀਤਾ ਕਿ ਉਹ ਇਨਸਾਫ ਨਾ ਮਿਲਣ ਤੱਕ ਭੁੱਖ ਹੜਤਾਲ ਤੇ ਬੈਠਣਗੇ। ਇਸ ਸਮੇਂ ਮੰਗ ਕੀਤੀ ਗਈ ਕਿ ਡੀਐਸਪੀ ਹਰਸਿਮਰਤ ਸਿੰਘ ਬੱਲ ਅਤੇ ਐਸਐਚ ਓ ਰੁਪਿੰਦਰ ਸਿੰਘ ਫੇਜ਼ 8 ਨੂੰ ਬਰਖ਼ਾਸਤ ਕੀਤਾ ਜਾਵੇ। ਕਿਉਂਕਿ ਪੁਲਿਸ ਨੇ ਦੋਨਾਂ ਪਰਿਵਾਰਾਂ ਨਾਲ ਸ਼ਰੇਆਮ ਧੋਖਾ ਕੀਤਾ ਹੈ ਅਤੇ ਲੋਕਾਂ ਨੂੰ ਗੁਮਰਾਹ ਕੀਤਾ ਹੈ। ਪੀੜਤ ਪਰਿਵਾਰ ਨੇ ਪੁਲਿਸ ਤੇ ਇਲਜ਼ਾਮ ਲਗਾਏ ਕਿ 2 ਮੁਲਜ਼ਮ ਹਾਲੇ ਵੀ ਗ੍ਰਿਫ਼ਤ ਵਿੱਚੋਂ ਬਾਹਰ ਹਨ। ਉਨ੍ਹਾਂ ਨੇ ਧਰਨਾਕਾਰੀਆਂ ਵਿਰੁੱਧ ਕੀਤੇ ਪਰਚੇ ਰੱਦ ਕਰਨ ਦੀ ਮੰਗ ਕੀਤੀ।     

ਇਸ ਮੌਕੇ ਲਖਵੀਰ ਸਿੰਘ ਵਡਾਲਾ, ਮਨਦੀਪ ਸਿੰਘ, ਹਰਚੰਦ ਸਿੰਘ ਜਖਵਾਲੀ , ਹਰਨੇਕ ਸਿੰਘ ਮਲੋਆ, ਰੇਸ਼ਮ ਸਿੰਘ ਕਾਹਲੋਂ, ਸੋਨੀਆ ਰਾਣੀ, ਮਮਤਾ ਰਾਣੀ, ਸੁਰਿੰਦਰ ਸਿੰਘ ਛਿੰਦਾ, ਸੁਰਿੰਦਰ ਸਿੰਘ ਕੰਡਾਲਾ, ਬਲਜੀਤ ਸਿੰਘ, ਬਾਬੂ ਵੇਦ ਪ੍ਰਕਾਸ਼ ਆਦੀਵਾਲ, ਮਨਜੀਤ ਸਿੰਘ, ਪਿਆਰੀ ਦੇਵੀ, ਗੁਰਨਾਮ ਕੌਰ, ਅਮਰੀਕ ਸਿੰਘ ਸੰਤੇ ਮਾਜਰਾ, ਦਰਸ਼ਨੀ ਕੌਰ, ਗੁਰਜੀਤ ਸਿੰਘ, ਬਲਜੀਤ ਸਿੰਘ ਖਾਲਸਾ, ਹਰਦੀਪ ਸਿੰਘ, ਸੌਰਵ, ਗੌਰਵ, ਸੰਨੀ ਆਦਿ ਹਾਜ਼ਰ ਹੋਏ।

(For more news apart from Kumbhara murder case, victim family will go on hunger strike in front of the SSP office on December 9 News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement