ਬਾਦਲ ਤੇ ਕੈਪਟਨ ਨੂੰ ‘ਆਪ’ ਨੇ ਘੇਰਿਆ, ਦੋਵੇਂ ਪਾਰਟੀਆਂ ਬਿਜਲੀ ਮਾਫੀਆ ਨਾਲ ਘਿਓ-ਖਿਚੜੀ!
Published : Jan 2, 2020, 4:01 pm IST
Updated : Jan 2, 2020, 4:01 pm IST
SHARE ARTICLE
Badal and Captain and APP
Badal and Captain and APP

ਨਤੀਜੇ ਵਜੋਂਆਮ ਘਰੇਲੂ ਪਰਿਵਾਰ ਨੂੰ ਪ੍ਰਤੀ ਯੂਨਿਟ 9 ਰੁਪਏ ਬਿਜਲੀ ਪੈ ਰਹੀ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕਿਹਾ ਕਿ ਸਰਕਾਰੀ ਸਰਪ੍ਰਸਤੀ ਹੇਠ ਸੰਗਠਿਤ ਬਿਜਲੀ ਮਾਫੀਆ ਦੇ ਹੱਥੋਂ ਹਰ ਬਿਜਲੀ ਖਪਤਕਾਰ ਦੀ ਲੁੱਟ ਬਾਰੇ ਅਕਾਲੀ-ਭਾਜਪਾ ਅਤੇ ਸੱਤਾਧਾਰੀ ਕਾਂਗਰਸ ਦੇ ਨੇਤਾਵਾਂ ਨੂੰ ਮਗਰਮੱਛਾਂ ਦੇ ਹੰਝੂ ਵਹਾਉਣ ਦਾ ਕੋਈ ਹਕ ਨਹੀਂ ਹੈ। ਸਿਆਸਤਦਾਨ ਬਿਜਲੀ ਮਾਫੀਆ ਦੇ ਨਾਲ ਪੂਰੀ ਤਰ੍ਹਾਂ ਮਿਲੇ ਹੋਏ ਹਨ।

Captain Amrinder SinghCaptain Amrinder Singh‘ਆਪ’ ਬਿਜਲੀ ਮੋਰਚੇ ਦੀ ਕਮਾਨ ਸੰਭਾਲ ਰਹੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਐਸਸੀ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ, ਸਹਿ-ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਅਤੇ ਐਨਆਰਆਈ ਵਿੰਗ ਦੇ ਪ੍ਰਧਾਨ ਜੈ ਕਿਸ਼ਨ ਸਿੰਘ ਰੋੜੀ ਮੌਜੂਦ ਸਨ।

Sukhbir singh badalSukhbir singh badal'ਆਪ' ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਬਿਜਲੀ ਮੋਰਚਾ ਦੀ ਕਮਾਨ ਸੰਭਾਲ ਰਹੇ ਨੌਜਵਾਨ ਵਿਧਾਇਕ ਮੀਤ ਹੇਅਰ, ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਐੱਸ. ਸੀ. ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ, ਸਹਿ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਅਤੇ ਐੱਨ. ਆਰ. ਆਈ. ਵਿੰਗ ਦੇ ਪ੍ਰਧਾਨ ਜੈ ਕਿਸ਼ਨ ਸਿੰਘ ਰੋੜੀ (ਸਾਰੇ ਵਿਧਾਇਕ) ਮੌਕੇ 'ਤੇ ਮੌਜੂਦ ਸਨ।

Sukhbir Singh Badal and Captain Amrinder Singh Sukhbir Singh Badal and Captain Amrinder Singh ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਇਰਾਦੇ ਪੰਜਾਬੀਆਂ ਅਤੇ ਪੰਜਾਬ ਹਿਤੈਸ਼ੀ ਹੁੰਦੇ ਤਾਂ ਸੱਤਾ ਸੰਭਾਲਦਿਆਂ ਹੀ ਪਹਿਲੇ 6 ਮਹੀਨਿਆਂ ਦੇ ਅੰਦਰ-ਅੰਦਰ ਪਾਵਰਕਾਮ (ਪੀ. ਐੱਸ. ਪੀ. ਸੀ. ਐੱਲ.) ਅਤੇ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤਿਆਂ (ਪੀ.ਪੀ.ਏਜ਼) ਦੀ ਮੁੜ ਨਜ਼ਰਸਾਨੀ ਅਤੇ ਬਿਜਲੀ ਖੇਤਰ 'ਚ ਬਾਦਲ ਸਰਕਾਰ ਦੀਆਂ 10 ਸਾਲਾਂ ਦੇ ਵਿੱਤੀ ਲੈਣ ਦੇਣ ਦਾ ਦੇਸ਼ ਦੇ ਕਿਸੇ ਵੀ ਭਰੋਸੇਯੋਗ ਅਦਾਰੇ ਕੋਲੋਂ ਨਿਰਪੱਖ ਅਤੇ ਪਾਰਦਰਸ਼ੀ ਆਡਿਟ ਕਰਵਾ ਲਿਆ ਹੁੰਦਾ ਪਰ ਅਜਿਹਾ ਨਹੀਂ ਹੋਇਆ, ਕਿਉਂਕਿ ਕੈਪਟਨ ਸਰਕਾਰ ਵੀ ਬਾਦਲਾਂ ਦੀਆਂ ਪੈੜਾਂ 'ਤੇ ਚੱਲਦੇ ਹੋਏ ਉਸੇ ਬਿਜਲੀ ਮਾਫ਼ੀਆ ਦਾ ਹਿੱਸਾ ਬਣ ਗਈ, ਜਿਸ ਨੂੰ ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ ਪੈਦਾ ਕੀਤਾ ਅਤੇ 'ਬਿਜਲੀ ਸਰਪਲੱਸ' ਦੇ ਨਾਂ 'ਤੇ ਪਾਲਿਆ।

PhotoPhoto ਨਤੀਜੇ ਵਜੋਂਆਮ ਘਰੇਲੂ ਪਰਿਵਾਰ ਨੂੰ ਪ੍ਰਤੀ ਯੂਨਿਟ 9 ਰੁਪਏ ਬਿਜਲੀ ਪੈ ਰਹੀ ਹੈ। ਸਾਬਕਾ ਬਿਜਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਘੇਰਦੇ ਹੋਏ ਕਿਹਾ ਕਿ ਉਹ ਸਿਰਫ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਪਾਵਰਕਾਮ ਦੇ ਮੌਜੂਦਾ ਚੇਅਰਮੈਨ ਬਲਦੇਵ ਸਿੰਘ ਸਰਾਂ ਵਿਰੁਧ ਹੀ ਜਾਂਚ ਕਿਉਂ ਮੰਗ ਰਹੇ ਹਨ। ਆਪ ਨੇਤਾਵਾਂ ਨੇ ਦਾਅਵਾ ਕੀਤਾ ਕਿ ਸਰਕਾਰ ਅਤੇ ਬਿਜਲੀ ਮਾਫੀਆ ਦੀ ਅੰਨ੍ਹੀ ਲੁੱਟ ਵਿਰੁਧ ਆਪ ਦੇ ਬਿਜਲੀ ਮੋਰਚੇ ਨੇ ਲੋਕਾਂ ਦੀ ਲਾਮਬੰਦੀ ਕਰਨ ਵਿਚ ਥੋੜੀ ਭੂਮਿਕਾ ਨਿਭਾਈ ਹੈ ਨਤੀਜੇ ਵਜੋਂ ਮਹਿੰਗੀ ਬਿਜਲੀ ਦਾ ਮੁੱਦਾ ਪੰਜਾਬ ਦਾ ਕੇਂਦਰੀ ਮੁੱਦਾ ਬਣ ਗਿਆ ਹੈ ਜਿਸ ਨਾਲ ਨਾ ਸਿਰਫ ਕੈਪਟਨ ਸਰਕਾਰ ਬਲਕਿ ਸੁਖਬੀਰ ਬਾਦਲ ਐਂਡ ਕੰਪਨੀ ਵੀ ਘਬਰਾ ਗਈ ਹੈ।

ਆਮ ਲੋਕਾਂ ਦਾ ਅਪਣੇ ਤੋਂ ਧਿਆਨ ਹਟਾਉਣ ਲਈ ਸੁਖਬੀਰ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਤੇ ਬਿਆਨਬਾਜ਼ੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮਹਿੰਗੀ ਬਿਜਲੀ ਅਤੇ ਮਾਫੀਆ ਦਾ ਮੁਦਾ ਸਿਕੰਦਰ ਸਿੰਘ ਮਲੂਕਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਚੋਣ ਖੇਤਰ ਰਾਮਪੁਰਾ ਫੂਲ ਤਕ ਸੀਮਿਤ ਰਹੇ ਜਾਵੇ ਪਰ ਸੁਖਬੀਰ ਸਿੰਘ ਬਾਦਲ ਅਪਣੇ ਜੀ ਹਜ਼ੂਰ ਸਿਕੰਦਰ ਸਿੰਘ ਮਲੂਕਾ ਤੇ ਗਲਤ ਦਾਅ ਲਗਾ ਬੈਠੇ ਹਨ ਕਿਉਂ ਕਿ ਬਿਜਲੀ ਮੰਤਰੀ ਹੁੰਦੇ ਹੋਏ ਸਿਕੰਦਰ ਸਿੰਘ ਮਲੂਕਾ ਵੀ ਟ੍ਰਾਂਸਫਾਰਮਰ ਅਤੇ ਮੀਟਰ ਮਾਫੀਆ ਪਾਲਣ ਦੇ ਆਰੋਪਾਂ ਵਿਚ ਦਾਗੀ ਹਨ ਅਤੇ ਲੋਕਾਂ ਨੂੰ ਉਹ ਆਰੋਪ ਹੁਣ ਵੀ ਭੁੱਲੇ ਨਹੀਂ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement