ਕੈਪਟਨ ਸਰਕਾਰ ਪੰਜਾਬ ਨੂੰ ਮੈਡੀਕਲ ਸਿੱਖਿਆ ਦਾ ਧੁਰਾ ਬਨਾਉਣ ਲਈ ਤਤਪਰ: ਸੋਨੀ
Published : Jan 2, 2021, 5:36 pm IST
Updated : Jan 2, 2021, 5:36 pm IST
SHARE ARTICLE
Captain
Captain

1000 ਕਰੋੜ ਦੀ ਲਾਗਤ ਨਾਲ ਸੂਬੇ ਵਿਚ ਜਲਦ ਸ਼ੁਰੂ ਹੋਣਗੇ ਤਿੰਨ ਸਰਕਾਰੀ ਮੈਡੀਕਲ ਕਾਲਜ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਮੈਡੀਕਲ ਸਿੱਖਿਆ ਦਾ ਧੁਰਾ ਬਨਾਉਣ ਲਈ ਤਤਪਰ ਹੈ, ਉਕਤ ਪ੍ਰਗਟਾਵਾ ਅੱਜ ਇਥੇ  ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਕੀਤਾ ਗਿਆ। ਸੋਨੀ ਨੇ ਦੱਸਿਆ ਕਿ ਮਾਰਚ 2020 ਵਿੱਚ ਜਦੋ ਪੰਜਾਬ ਵਿੱਚ ਕਰੋਨਾ ਦਾ ਖਤਰੇ ਨੂੰ ਦੇਖਦੇ ਹੋਏ ਸੂਬੇ ਵਿੱਚ ਲਾਕਡਾਊਂਨ/ਕਰਫਿਊ ਲਗਾਇਆ ਗਿਆ ਸੀ ਉਸ ਸਮੇਂ  ਪੰਜਾਬ ਵਿੱਚ ਕੋਵਿਡ ਸਬੰਧੀ ਟੈਸਟ ਕਰਨ ਦੀ ਕੋਈ ਸਹੂਲਤ ਨਹੀਂ ਸੀ ਅਤੇ ਕਰੋਨਾਂ ਦੇ ਸ਼ੱਕੀ ਮਰੀਜਾਂ ਦੇ ਲਏ ਗਏ ਸੈਪਲਾਂ ਨੂੰ ਜਾਂਚ ਲਈ ਪੂਨੇ ਦੀ ਲੈਬ ਵਿੱਚ ਭੇਜਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ  ਦੇ ਦਿਸ਼ਾਂ ਨਿਰੇਦਸ਼ਾਂ ਅਨੁਸਾਰ ਸੂਬੇ ਵਿੱਚਲੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕਰੋਨਾ ਸਬੰਧੀ ਟੈਸਟ ਕਰਨ ਲਈ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਮੰਗਵਾਈ ਗਈ।

soni

ਉਨ੍ਹਾਂ ਦੱਸਿਆ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਦੀਆਂ 3 ਲੈਬਾਂ ਵਿੱਚ 21 ਹਜਾਰ ਟੈਸਟ ਪ੍ਰਤੀ ਦਿਨ ਅਤੇ 4 ਹੋਰ ਨਵੀਆਂ ਲੈਬਾਂ (2 ਮੋਹਾਲੀ, 1 ਲੁਧਿਆਣਾ ਅਤੇ 1 ਜਲੰਧਰ) ਵਿੱਚ 5500 ਪ੍ਰਤੀ ਦਿਨ ਟੈਸਟ ਕੀਤੇ ਜਾ ਰਹੇ ਹਨ । ਇਸ ਤਰ੍ਹਾਂ ਕੁੱਲ ਮਿਲਾ ਕੇ ਸੂਬੇ ਵਿੱਚ 26500 ਆਰ.ਟੀ.ਪੀ.ਸੀ.ਆਰ. ਟੈਸਟ ਦੀ ਕਪੈਸਿਟੀ ਬਣਾਈ ਗਈ ਹੈ।ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮੋਜੂਦਾ ਸਮੇਂ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੀ ਲੈਬ 10 ਹਜਾਰ ਟੈਸਟ ਪ੍ਰਤੀ ਦਿਨ ਕਰਨ ਦੀ ਸਮਰੱਥਾ ਰੱਖਦੀ ਹੈ ਜੋ ਕਿ ਦੇਸ਼ ਦੀਆਂ ਸਾਰੀਆਂ ਲੈਬਾਂ ਤੋਂ ਵੱਧ ਹੈ।ਇਸ ਤੋਂ ਇਲਾਵਾ ਪੰਜਾਬ ਵਿੱਚ ਵਾਇਰਲ ਟੈਸਟਿੰਗ ਲਈ 7 ਨਵੀਆਂ ਲੈਬਾਂ ਬਣਾਈਆਂ ਗਈਆਂ ਹਨ। ਡਾਕਟਰੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਵਿਭਾਗ ਨੇ ਪੰਜਾਬ ਦੇ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਤਿਆਰ ਕੀਤੇ ਗਏ ਆਈਸੋਲੇਸ਼ਨ ਵਾਰਡ ਵਿਚ ਕੁੱਲ 1500 ਆਈਸੋਲੇਸ਼ਨ ਬੈਡ ਕੀਤੇ ਗਏ ਸਨ ਜਿਨ੍ਹਾਂ ਵਿਚੋਂ 1324 ਆਕਸੀਜਨ ਬੈਡ ਅਤੇ 392 ਆਈ.ਸੀ.ਯੂ. ਬੈਡ ਮਰੀਜ਼ਾਂ ਲਈ ਤਿਆਰ ਕੀਤੇ ਗਏ ਸਨ ।

ਇਸ ਤੋਂ ਇਲਾਵਾ ਕੋਵਿਡ ਦੇ ਮਰੀਜ਼ਾਂ ਦੀ ਕਰੀਟੀਕਲ ਕੇਅਰ ਲਈ 277 ਵੈਂਟੀਲੇਟਰ ਅਤੇ 50 ਹਾਈ ਫਲੋ ਕਨੋਲਾ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਵਿੱਚ ਤਕਰੀਬਨ 250 ਪ੍ਰਾਈਵੇਟ ਹਸਪਤਾਲਾਂ ਲਈ ਕੋਵਿਡ ਮਹਾਂਮਾਰੀ ਦੀ ਲੜਾਈ ਲੜਨ ਲਈ ਨਾਲ ਜ਼ੋੜਿਆ ਗਿਆ।ਇਸ ਤੋਂ ਸੂਭੇ ਦੇ ਸਰਕਾਰੀ ਹਸਪਤਾਲਾਂ ਵਿੱਚ ਵਿੱਚ ਕੰਮ ਕਰਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਇਸ ਬੀਮਾਰੀ ਤੋਂ ਬਚਾਅ ਰੱਖਦੇ ਹੋਏ ਕੋਰੋਨਾ ਪੜਿਤ ਮਰੀਜਾਂ ਦੇ ਇਲਾਜ ਦੀਆਂ ਨਵੀਨਤਮ ਖੋਜਾਂ ਤੋਂ ਜਾਣੂ ਕਰਵਾਉਣ ਲਈ ਏਮਜ਼ ਦਿਲੀ, ਪੀ.ਜੀ.ਆਈ. ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੀ ਟੀਮ ਬਣਾ ਕੇ ਡਾਕਟਰ ਕੇ.ਕੇ. ਤਲਵਾੜ ਦੀ ਅਗਵਾਈ ਵਿੱਚ ਵੱਖ-ਵੱਖ ਮਾਹਿਰ ਗਰੁੱਪ ਵਲੋਂ ਸੇਵਾਵਾਂ ਨਿਭਾਈਆਂ ਗਈਆਂ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਤਿੰਨ ਮੈਡੀਕਲ ਕਾਲਜਾਂ ਵਿੱਚ 3 ਨਵੇਂ ਪਲਾਜ਼ਮਾਂ ਬੈਂਕ ਬਣਾਏ ਗਏ ਅਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਪੀੜਤ ਮਰੀਜਾਂ ਨੂੰ ਮੁਫਤ ਪਲਾਜਮਾਂ ਮੁਹੱਈਆਂ ਕਰਵਾਇਆ ਗਿਆ ਇਸੇ ਤਰ੍ਹਾਂ ਕੋਵਿਡ ਪੋਜ਼ਟਿਵ ਗਰਭਵਤੀ ਔਰਤਾਂ ਵਾਸਤੇ 3 ਮੈਡੀਕਲ ਕਾਲਜਾਂ ਵਿੱਚ ਵੱਖਰੀ ਸੁਵਿੱਧਾ ਦਿੱਤੀ ਗਈ।ਇਸ ਤੋਂ ਇਲਾਵਾ ਵਿਭਾਗ ਦੀ ਕਾਰਜ ਕੁਸ਼ਲਤਾ ਨੂੰ ਵਧਾਉਣ ਲਈ ਸਾਲ 2020 ਦੌਰਾਨ 293 ਡਾਕਟਰ, 211 ਨਰਸਾਂ, 20 ਪੈਰਾਮੈਡੀਕਲ ਸਟਾਫ ਦੀ ਭਰਤੀ ਕੀਤੀ ਗਈ।

ਸੋਨੀ ਸਾਲ 2021 ਦੌਰਾਨ ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਨੂੰ ਹੋਰ ਚੁਸਤ ਦਰੁਸਤ ਅਤੇ ਸਮੇਂ ਦੇ ਹਾਣ ਦਾ ਕਰਨ ਲਈ ਵਿੱਚ ਪੋਸਟਾਂ ਦਾ ਵੱਖਰਾ ਕਾਡਰ ਬਣਾਇਆ ਜਾ ਰਿਹਾ ਹੈ। ਇਸ ਵੇਲੇ ਹੈਲਥ ਵਿਭਾਗ ਅਤੇ ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਦੇ ਕੁੱਝ ਕਾਡਰ ਜਿਵੇਂ ਨਰਸਾਂ, ਮਨਿਸਟਰੀਅਲ, ਰੇਡੀਓਗ੍ਰਾਫਰ ਨੂੰ ਵੱਖਰਾ ਕੀਤਾ ਜਾਵੇਗਾ ਤਾਂ ਜੋ ਵਿਭਾਗ ਦੀ ਕਾਰਜ਼-ਕੁਸ਼ਲਤਾ ਵੱਧ ਸਕੇ ਅਤੇ ਲੋੜ ਅਨੁਸਾਰ ਵਿਭਾਗ ਦੀ ਰੀ-ਸਟਰਕਚਰਿੰਗ ਕੀਤੀ ਜਾਵੇਗੀ। ਪੰਜਾਬ ਵਿੱਚ 3 ਨਵੇਂ ਮੈਡੀਕਲ ਕਾਲਜ ਸ਼ੁਰੂ ਕੀਤੇ ਜਾ ਰਹੇ ਹਨ ਜਿ਼ਨ੍ਹਾਂ ਦੀ ਕੁੱਲ ਲਾਗਤ ਤਕਰੀਬਨ 1000 ਕਰੋੜ ਰੁਪਏ ਹੈ। ਮੈਡੀਕਲ ਕਾਲਜ ਮੋਹਾਲੀ 2021 ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਐਮ.ਬੀ.ਬੀ.ਐਸ. ਦੇ ਦਾਖਲੇ ਹੋਣਗੇ।ਇੱਥੇ ਨਰਸਿੰਗ ਕਾਲਜ ਵੀ ਬਣਾਇਆ ਜਾਵੇਗਾ।ਸਰਕਾਰ ਵੱਲੋਂ ਮੈਡੀਕਲ ਕਾਲਜ ਹੁਸਿ਼ਆਰਪੁਰ ਅਤੇ ਕਪੂਰਥਲਾ ਲਈ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਇਹ 2022 ਵਿੱਚ ਸ਼ੁਰੂ ਹੋ ਜਾਣਗੇ।  

soni

ਉਨ੍ਹਾਂ ਕਿਹਾ ਕਿ ਇਸ ਸਾਲ ਜਲਦ ਹੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਬਰਨ ਯੂਨਿਟ ਸੂਰੂ ਕੀਤਾ ਜਾਵੇਗਾ ਅਤੇ ਟਰੋਮਾ ਸੈਂਟਰ ਵੀ ਬਣਾਇਆ ਜਾਵੇਗਾ।ਅੰਮ੍ਰਿਤਸਰ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਜਾ ਰਿਹਾ ਸਟੇਟ ਆਫ ਆਰਟ ਕੈਂਸਰ ਸੈਂਟਰ ਚਾਲੂ ਸਾਲ 2021 ਤੱਕ ਤਿਆਰ ਹੋ ਜਾਵੇਗਾ। ਇਸ ਸੈਂਟਰ ਵਿੱਚ 150 ਬੈਡਾਂ ਦੀ ਵਿਵਸਥਾ ਹੋਵੇਗੀ। ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਵਾਇਰੋਲੋਜੀ ਦਾ ਵੱਖਰਾ ਵਿਭਾਗ ਸ਼ੁਰੂ ਕੀਤਾ ਜਾਵੇਗਾ। ਮੈਡੀਕਲ ਕਾਲਜ ਵਿੱਚ ਲੈਕਚਰ ਹਾਲ, ਐਗਜਾਮੀਨੇਸ਼ਨ ਹਾਲ ਅਤੇ ਹੋਸਟਲ ਬਣਾਏ ਜਾਣਗੇ ਜਿ਼ਨ੍ਹਾਂ ਤੇ ਲੱਗਭੱਗ 58 ਕਰੋੜ ਰੁਪਏ ਦਾ ਖਰਚ ਕੀਤਾ ਜਾਵੇਗਾ। ਬਾਊਂਡਰੀਵਾਲ, ਮੋਰਚਰੀ, ਨਰਸਿੰਗ ਹੋਸਟਲ, ਲਾਊਂਡਰੀ ਪਲਾਂਟ ਆਦਿ ਦੇ ਕੰਮਾਂ ਲਈ ਤਕਰੀਬਨ 28 ਕਰੋੜ ਰੁਪਏ ਖਰਚ ਕੀਤੇ ਜਾਣਗੇ। ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਨਵਾਂ ਸਬ-ਸਟੇਸ਼ਨ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਫਰੀਦਕੋਟ ਵਿਖੇ ਸੁਪਰ-ਸਪੈਸ਼ਲਿਸਟੀ ਬਲਾਕ ਅਤੇ 5 ਨਵੇਂ ਅਪਰੇਸ਼ਨ ਥੀਏਟਰ ਬਣਾਏ ਜਾ ਰਹੇ ਹਨ। ਜਲਾਲਾਬਾਦ ਵਿਖੇ 2 ਅਤੇ ਗੋਇੰਦਵਾਲ ਸਾਹਿਬ ਵਿਖੇ 1 ਨਵਾਂ ਹੋਸਟਲ ਬਣਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਫਾਰਮੈਸੀ ਦੀ ਬਿਲਡਿੰਗ ਬਣਾਈ ਜਾ ਰਹੀ ਹੈ ਜਿਸ ਦੀ ਲਾਗਤ ਲੱਗਭੱਗ 5 ਕਰੋੜ ਰੁਪਏ ਹੋਵੇਗੀ।2) ਬਾਬਾ ਫਰੀਦ ਯੂਨੀਵਰਸਿਟੀ ਦੇ ਹਸਪਤਾਲ ਬਾਦਲ ਅਤੇ ਜਲਾਲਾਬਾਦ ਵਿਖੇ ਡਿਪਲੋਮਾ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਜਦ ਕਿ ਖੇਲੋ ਇੰਡੀਆ ਖੇਲੋ ਸਕੀਮ ਅਧੀਨ 6 ਕਰੋੜ ਰੁਪਏ ਦੀ ਲਾਗਤ ਨਾਲ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿਖੇ ਇਨਡੋਰ ਸਟੇਡੀਅਮ ਬਣਾਇਆ ਜਾ ਰਿਹਾ ਹੈ।

ਪੰਜਾਬ ਸਰਕਾਰ ਵਲੋਂ 550 ਕਰੋੜ ਰੁਪਏ ਦੀ ਲਾਗਤ ਨਾਲ ਮੁਹਾਲੀ ਵਿੱਚ ਸਟੇਟ ਆਫ ਆਰਟ ਐਡਵਾਂਸ ਵਾਇਰੋਲੋਜੀ ਸੈਂਟਰ ਦੀ ਸਥਾਪਨਾ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਜਿਸ ਵਿੱਚ ਵਾਇਰੋਲੋਜੀ ਸਬੰਧੀ ਪੜ੍ਹਾਈ, ਰਿਸਰਚ ਅਤੇ ਟੈਸਟ ਦੀ ਸੁਵਿੱਧਾ ਮੁਹੱਈਆ ਕਰਵਾਈ ਜਾਵੇਗੀ। ਇਹ ਪ੍ਰੋਜੈਕਟ ਆਈ.ਸੀ.ਐਮ.ਆਰ. ਵੱਲੋਂ ਪ੍ਰਵਾਨ ਕੀਤਾ ਗਿਆ ਹੈ। ਇਹ ਟਰਗਵੀ ਜ਼ਅਦਜ਼ ਵਿੱਚ ਇਸ ਵਰਗਾ ਪਹਿਲਾ ਪ੍ਰੋਜੈਕਟ ਹੋਵੇਗਾ।ਡੈਂਟਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਨਵੀਆਂ ਪੋਸਟਾਂ ਦੀ ਰਚਨਾ ਕਰਨ ਉਪਰੰਤ ਭਰਤੀ ਕੀਤੀ ਜਾਵੇਗਾ। ਸੰਗਰੂਰ ਵਿਖੇ ਪੀ.ਜੀ.ਆਈ. ਸੈਟਲਾਈਟ ਸੈਂਟਰ ਨੂੰ 2021-22 ਵਿੱਚ ਮੁਕੰਮਲ ਕੀਤਾ ਜਾਵੇਗਾ ਅਤੇ ਸੈਟਲਾਈਟ ਸੈਂਟਰ, ਫਿਰੋਜ਼ਪੁਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

ਆਯੂਰਵੈਦਿਕ ਕਾਲਜ ਪਟਿਆਲਾ ਵਿਖੇ ਨਵੀਆਂ ਪੋਸਟਾਂ ਬਣਾ ਕੇ ਭਰਤੀ ਕੀਤੀ ਜਾਵੇਗੀ। ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਿਟੀ, ਹੁਸਿ਼ਆਰਪੁਰ ਵਿਖੇ ਨਵਾਂ ਕਾਲਜ ਅਤੇ ਹਸਪਤਾਲ ਸਥਾਪਿਤ ਕਰਨ ਦੀ ਤਜਵੀਜ਼ ਹੈ। ਯੂਨੀਵਰਸਿਟੀ ਵੱਲੋਂ ਪੀ.ਜੀ.ਆਈ., ਚੰਡੀਗੜ੍ਹ ਨਾਲ ਰਿਸਰਚ ਪ੍ਰੋਜੈਕਟ ਸ਼ੁਰੂ ਕਰਨ ਲਈ ਐਮ.ਓ.ਯੂ. ਸਾਈਨ ਕੀਤਾ ਗਿਆ ਹੈ। ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਵਿਖੇ ਘਰ-ਘਰ ਰੋਜ਼ਗਾਰ ਸਕੀਮ ਅਧੀਨ ਅਗਲੇ ਸਾਲ ਦੌਰਾਨ 726 ਭਰਤੀਆਂ ਕਰਨ ਦੀ ਤਜਵੀਜ਼ ਹੈ ਜਿਸ ਵਿੱਚ 142 ਡਾਕਟਰ, 189 ਨਰਸਾਂ ਅਤੇ 234 ਟੈਕਨੀਸ਼ੀਅਨ ਸ਼ਾਮਿਲ ਹਨ।  

ਉਨ੍ਹਾਂ ਕਿਹਾ ਕਰੋਨਾ ਵਾਇਰਸ ਦਾ ਟਾਕਰਾ ਕਰਨ ਵਿਚ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਨੇ ਨਿਭਾਈ ਅਹਿਮ ਭੂਮਿਕਾ ਨਿਭਾਈ ਗਈ ਹੈ ਜਿਸ ਸਦਕੇ ਪੰਜਾਬ ਵਿੱਚ ਇਸ ਮਹਾਂਮਰੀ ਨਾਲ ਜਿਆਦਾ ਜਾਨੀ ਨੁਕਸਾਨੀ ਨਹੀਂ ਹੋਇਆ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement