
ਪੰਜਾਬ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਹੀ ਮਿਲਿਆ ਸੰਘਣੀ ਧੁੰਦ ਦਾ ਤੋਹਫ਼ਾ
ਪਟਿਆਲਾ, 1 ਜਨਵਰੀ (ਜਸਪਾਲ ਸਿੰਘ ਢਿੱਲੋਂ): ਬੀਤੀ ਅੱਧੀ ਰਾਤ ਤੋਂ ਨਵੇਂ ਸਾਲ ਦੀ ਆਮਦ ਹੋ ਗਈ ਹੈ। ਅੱਜ ਜਦੋਂ ਸਵੇਰ ਚੜੀ ਤਾਂ ਸੰਘਣੀ ਧੁੰਦ ਨੇ ਦਸਤਕ ਦਿਤੀ। ਅੱਜ ਸਵੇਰ ਵੇਲੇ ਧੁੰਦ ਇਸ ਹੱਦ ਤਕ ਸੰਘਣੀ ਸੀ ਕਿ ਬਹੁਤੀ ਦੂਰ ਤਕ ਦਿਖਾਈ ਨਹੀਂ ਦਿਤਾ। ਸਾਰੇ ਹੀ ਵਾਹਨ ਲਾਈਟਾਂ ਜਗਾ ਕੇ ਬਹੁਤ ਹੀ ਧੀਮੀ ਗਤੀ ਨਾਲ ਚਲਦੇ ਦੇਖੇ ਗਏ। ਇਸ ਸਬੰਧੀ ਸੀਨੀਅਰ ਕਾਰਜਕਾਰੀ ਇੰਜਨੀਅਰ ਅਵਤਾਰ ਸਿੰਘ ਖਰੋੜ, ਐਚਪੀਐਸ ਵਾਲੀਆ, ਰਾਹੁਲ ਸ਼ਮਰਾਂ, ਸੁਖਵਿੰਦਰ ਸਿੰਘ ਰਾਜੂ ਨੇ ਦਸਿਆ ਕਿ ਧੁੰਦ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਕਈ ਵਾਹਨ ਚਾਲਕਾਂ ਨੇ ਦਸਿਆ ਕਿ ਸ਼ਹਿਰ ਅੰਦਰ ਜੇ ਧੁੰਦ ਬਹੁਤ ਜ਼ਿਆਦਾ ਹੈ ਤਾਂ ਸ਼ਹਿਰੀ ਖੇਤਰ ਤੋਂ ਬਾਹਜ ਜਾਕੇ ਜਦੋਂ ਦੇਖਿਆ ਤਾਂ ਧੁੰਦ ਇਸ ਤੋਂ ਵੱਧ ਸੀ, ਚਾਲਕਾਂ ਨੇ ਦਸਿਆ ਕਿ ਧੁੰਦ ਇਸ ਹੱਦ ਤਕ ਸੰਘਣੀ ਸੀ ਕਿ ਮਸਾਂ 5 ਤੋਂ 8 ਫ਼ੁੱਟ ਤਕ ਹੀ ਦਿਖਾਈ ਦਿੰਦਾ ਸੀ। ਇਸ ਸਬੰਧੀ ਪਟਿਆਲਾ ਦਾ ਆਵਾਜਾਈ ਪੁਲਿਸ ਦੇ ਕਪਤਾਨ ਪਲਵਿੰਦਰ ਸਿੰਘ ਚੀਮਾਂ ਨੇ ਲੋਕਾਂ ਨੂੰ ਸਲਾਹ ਦਿਤੀ ਕਿ ਉਹ ਸੰਜਮ ਵਰਤਣ, ਕਿਉਂਕਿ ਇਸ ਵੇਲੇ ਦੂਰ ਤਕ ਦਿਖਾਈ ਨਹੀਂ ਦਿੰਦਾ, ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਵਾਜਾਈ ਨਿਯਮਾਂ ਮੁਤਾਬਕ ਹੀ ਵਾਹਨ ਚਲਾਉਣ ਅਤੇ ਵਾਹਨਾਂ ਨੂੰ ਜਗਣ ਬੁਝਣ ਵਾਲੀਆਂ ਲਾਈਟਾਂ ਲਗਾ ਕੇ ਰੱਖਣ।
ਉਨ੍ਹਾਂ ਆਖਿਆ ਕਿ ਜੋ ਲੋਕ ਇਕ ਤਰਫ਼ਾ ਰਸਤੇ ਅਤੇ ਉਲਟ ਦਿਸ਼ਾ ’ਚ ਨਾ ਆਉਣ ਇਸ ਨਾਲ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਸੱਭ ਨੂੰ ਅਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਗੌਰਤਲਬ ਹੈ ਧੁੰਦ ਕਾਰਨ ਮੁਲਾਜ਼ਮ ਦਫ਼ਤਰਾਂ ’ਚ ਦੇਰੀ ਨਾਲ ਆਏ, ਬਸਾਂ ਦੇ ਵਿਚ ਕਾਫ਼ੀ ਦੇ ਵਿਚ ਵੀ ਸਵਾਰੀਆਂ ਕਾਫ਼ੀ ਘੱਟ ਦੇਖਣ ਨੂੰ ਮਿਲੀ ।
ਫੋਟੋ ਨੰ: 1 ਪੀਏਟੀ 15
ਪਟਿਆਲਾ ਦੇ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਦੋਰਾਨ ਲਾਈਟਾਂ ਲਾਕੇ ਚੱਲਦੇ ਹੋਏ ਵਾਹਨ। ਫੋਟੋ : ਰੁਪਿੰਦਰ ਮੋਨੂੰ