
ਇਸ ਬਾਰੇ ਚੰਡੀ ਮੰਦਰ ਫੌਜ ਨੂੰ ਸੂਚਿਤ ਕੀਤਾ ਗਿਆ ਤੇ ਨਾਲ ਹੀ ਸੁਰੱਖਿਆ ਲਈ ਕੁਝ ਜਵਾਨ ਤਾਇਨਾਤ ਕੀਤੇ ਗਏ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੈਕਟਰ 2 ਸਥਿਤ ਰਿਹਾਇਸ਼ ਤੋਂ ਕੁਝ ਦੂਰੀ 'ਤੇ ਰਾਜਿੰਦਰਾ ਪਾਰਕ 'ਚ ਬੰਬ ਮਿਲਿਆ। ਜਾਣਕਾਰੀ ਮੁਤਾਬਕ ਬੰਬ ਸ਼ੈੱਲ ਐਕਟਿਵ ਸੀ। ਬੰਬ ਨੂੰ ਧਿਆਨ ਨਾਲ ਫਾਈਬਰ ਡਰੰਮ ਵਿਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਸ ਦੇ ਆਲੇ-ਦੁਆਲੇ ਰੇਤ ਦੀਆਂ ਬੋਰੀਆਂ ਰੱਖ ਦਿੱਤੀਆਂ ਗਈਆਂ ਹਨ। ਇਸ ਬਾਰੇ ਚੰਡੀ ਮੰਦਰ ਫੌਜ ਨੂੰ ਸੂਚਿਤ ਕੀਤਾ ਗਿਆ ਤੇ ਨਾਲ ਹੀ ਸੁਰੱਖਿਆ ਲਈ ਕੁਝ ਜਵਾਨ ਤਾਇਨਾਤ ਕੀਤੇ ਗਏ।
ਮੁੱਖ ਮੰਤਰੀ ਦੀ ਰਿਹਾਇਸ਼ ਜਿੱਥੋਂ ਇਹ ਜ਼ਿੰਦਾ ਬੰਬ ਮਿਲਿਆ ਸੀ ਜੋ ਰਿਹਾਇਸ਼ ਤੋਂ ਮਹਿਜ਼ 2 ਕਿਲੋਮੀਟਰ ਦੂਰ ਹੈ। ਸਿਵਲ ਡਿਫੈਂਸ ਨੋਡਲ ਅਫਸਰ ਕੁਲਦੀਪ ਕੋਹਲੀ ਨੇ ਜ਼ਿੰਦਾ ਬੰਬ ਸ਼ੈੱਲ ਮਿਲਣ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਦਾ ਹੈਲੀਪੈਡ ਘਟਨਾ ਸਥਾਨ ਤੋਂ ਥੋੜ੍ਹੀ ਦੂਰੀ 'ਤੇ ਹੈ, ਇਸ ਲਈ ਇਸ ਨੂੰ ਉਨ੍ਹਾਂ ਦੀ ਸੁਰੱਖਿਆ 'ਚ ਵੱਡੀ ਢਿੱਲ ਮੰਨਿਆ ਜਾ ਰਿਹਾ ਹੈ। ਨੇੜੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਵੀ ਹੈ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਚੰਡੀਗੜ੍ਹ ਦੇ ਸੈਕਟਰ 2 ਸਥਿਤ ਕੋਠੀ ਤੋਂ ਥੋੜ੍ਹੀ ਦੂਰ ਰਾਜਿੰਦਰਾ ਪਾਰਕ ਨੇੜੇ ਇੱਕ ਰਾਹਗੀਰ ਨੇ ਬੰਬ ਦਾ ਗੋਲਾ ਦੇਖਿਆ। ਉਸ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਉੱਥੇ ਮੌਜੂਦ ਜਵਾਨਾਂ ਨੇ ਤੁਰੰਤ ਸ਼ੈੱਲ ਦੇ ਆਲੇ-ਦੁਆਲੇ ਰੇਤ ਦੀਆਂ ਬੋਰੀਆਂ ਰੱਖ ਦਿੱਤੀਆਂ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ। ਮਾਮਲੇ ਦੇ ਮੱਦੇਨਜ਼ਰ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉੱਥੇ ਸੁਰੱਖਿਆ ਵਿਵਸਥਾ ਵੀ ਸਖ਼ਤ ਕਰ ਦਿੱਤੀ ਗਈ ਹੈ।