
ਮੌਲੀ ਜਾਗਰਾਂ ’ਚ ਸਥਿਤ ਵਿਕਾਸ ਨਗਰ ਦੇ ਪਾਰਕ ’ਚ ਵਾਪਰੀ ਵਾਰਦਾਤ
Chandigarh News : ਚੰਡੀਗੜ੍ਹ ਦੇ ਵਿਕਾਸ ਨਗਰ ਸਥਿਤ ਮੌਲੀ ਜਾਗਰਾਂ ’ਚ ਉਸ ਸਮੇਂ ਤਰਥੱਲੀ ਮੱਚ ਗਈ ਜਦੋਂ ਰਾਤ ਲਗਭਗ 8 ਵਜੇ ਨੌਜੁਆਮ ਦਾ ਚਾਕੂ ਮਾਰ ਕੇ ਸ਼ਰੇਆਮ ਕਤਲ ਕਰ ਦਿਤਾ ਦਿਤਾ ਗਿਆ।
ਵਾਰਦਾਤ ਉਸ ਥਾਂ ਵਾਪਰੀ ਜਿਥੇ ਸੜਕ ’ਤੇ ਦੋਵੇਂ ਪਾਸੇ ਤੋਂ ਆਵਾਜਾਈ ਚਲ ਰਹੀ ਸੀ, ਪਰ ਫਿਰ ਵੀ ਅਪਰਾਧੀ ਬੇਖੌਫ਼ ਹੋ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਗਏ।
ਸੂਚਨਾ ਮਿਲਣ ’ਤੇ ਤੁਰਤ ਪੁਲਿਸ ਮੌਕੇ ’ਤੇ ਪੁੱਜੀ। ਮੁਲਜ਼ਮ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ ਪਰ ਉਸ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਲਾਸ਼ ਨੂੰ ਮੋਰਚਰੀ ’ਚ ਰਖਵਾਇਆ ਗਿਆ ਹੈ।
(For more Punjabi news apart from Chandigarh News, stay tuned to Rozana Spokesman)