
ਸਰਕਾਰ ਇਸ ਗੱਲ ਦੀ ਗਰੰਟੀ ਲਵੇ ਕਿ ਲੋਕ ਉਸ ਡਰਾਈਵਰ ਦੀ ਕੁਟਮਾਰ ਨਹੀਂ ਕਰਨਗੇ ਜਿਸ ਨੇ ਕੋਈ ਹਾਦਸਾ ਕੀਤਾ ਹੈ : ਲਕਸ਼ਮੀ ਕਾਂਤਾ ਚਾਵਲਾ
ਚੰਡੀਗੜ੍ਹ, 2 ਜਨਵਰੀ (ਸਸਸ): ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਅਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਭਾਰਤ ਸਰਕਾਰ ਵਲੋਂ ਬਣਾਏ ‘ਹਿਟ ਐਂਡ ਰਨ’ ਕਾਨੂੰਨ ਨੂੰ ਬਿਲਕੁਲ ਗ਼ਲਤ ਕਰਾਰ ਦਿਤਾ ਹੈ ਅਤੇ ਕਿਹਾ ਹੈ ਕਿ ਇਸ ’ਚ ਸੋਧ ਕੀਤਾ ਜਾਵੇ।
ਇਸ ਕਾਨੂੰਨ ਦੇ ਵਿਰੋਧ ਵਿਚ ਲਗਭਗ ਦੇਸ਼ ਭਰ ’ਚ ਬਸ ਡਰਾਈਵਰ ਤੇ ਟਰੱਕ ਦੇ ਡਰਾਈਵਰ ਹੜਤਾਲ ’ਤੇ ਹਨ। ਇਸ ਕਾਰਨ ਦੇਸ਼ ਪਟਰੌਲ ਹੀ ਨਹੀਂ ਸਬਜੀਆਂ, ਦੁੱਧ, ਦਹੀ ਨਹੀਂ ਸਾਰੀਆ ਚੀਜ਼ਾਂ ਜਿਹੜੀਆਂ ਟਰੱਕਾਂ ਰਾਹੀਂ ਲਿਆਈ ਜਾਂਦੀਆ ਹਨ ਉਨ੍ਹਾਂ ਦੀ ਆਵਾਜਾਈ ਰੁਕ ਗਈ ਹੈ।
ਸਾਬਕਾ ਸਿਹਤ ਮੰਤਰੀ ਨੇ ਕਿਹਾ, ‘‘ਮੇਰਾ ਭਾਰਤ ਸਰਕਾਰ ਨੂੰ ਇਹ ਕਹਿਣਾ ਹੈ ਕਿ ਪਹਿਲੇ ਇਹ ਦੱਸੋ ਕਿ ਜਿਸ ਵਿਅਕਤੀ ਕੀ ਗੱਡੀ ਨਾਲ ਕੋਈ ਹਾਦਸਾ ਹੋ ਜਾਂਦਾ ਹੈ ਜੇਕਰ ਉਹ ਉਥੇ ਰੁਕਦਾ ਹੈ ਅਤੇ ਲੋਕ ਉਸ ਦੀ ਕੁਟਮਾਰ ਕਰਦੇ ਹਨ ਅਤੇ ਕਾਨੂੰਨ ਨੂੰ ਅਪਣੇ ਹੱਥਾਂ ਵਿਚ ਤਾਂ ਇਸ ਦਾ ਜ਼ਿੰਮੇਵਾਰ ਇਹ ਕਾਨੂੰਨ ਹੋਵੇਗਾ।’’ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਨੂੰਨ ਅਪਣੇ ਹੱਥਾ ’ਚ ਲੈਣ ਦੀ ਕੋਈ ਲੋੜ ਨਹੀਂ ਅਤੇ ਡਰਾਈਵਰ ਦੀ ਕੁਟਮਾਰ ਕਰਨ ਵਾਲੇ ਲੋਕਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ‘‘ਨਵੇਂ ਕਾਨੂੰਨ ’ਚ ਜਿਹੜਾ ਭਾਰਤ ਸਰਕਾਰ ਨੇ ਜੁਰਮਾਨਾ ਕੀਤਾ ਹੈ ਸੱਤ ਸਾਲ ਦੀ ਸਜ਼ਾ ਤੇ ਦਸ ਲੱਖ ਰੁਪਏ ਜ਼ੁਰਮਾਨਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਨਿਯਮ ਬਣਾਣੇ ਚਾਹੀਦੇ ਹਨ ਜੋ ਵੀ ਡਰਾਈਵਰ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਂਦਾ ਹੈ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਇਹ ਵੀ ਗਰੰਟੀ ਦਵੇ ਕਿ ਪਬਲਿਕ ਡਰਾਈਵਰ ਦੀ ਕੁਟਮਾਰ ਨਹੀਂ ਕਰੇਗੀ। ਜੇਕਰ ਡਰਾਈਵਰ ਨੂੰ ਕੁੱਝ ਹੁੰਦਾ ਉਸ ਦਾ ਜਿੰਮੇਵਾਰ ਕਾਨੂਨ ਹੋਵੇਗਾ।’’
ਉਨ੍ਹਾਂ ਸਾਰੇ ਡਰਾਈਵਰ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਅਪਣਾ ਅੰਦੋਲਨ ਬਹੁਤ ਸ਼ਾਂਤੀਪੂਰਵਕ ਤਰੀਕੇ ਨਾਲ ਕਰਨ ਅਤੇ ਪੁਲੀਸ ਨੂੰ ਵੀ ਤਾਕਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਗਰੀਬ ਲੋਕ ਅਪਣੀ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਹਨ।