
7 ਮਾਰਚ ਤੋਂ 30 ਮਾਰਚ ਤਕ ਹੋਣਗੇ ਇਮਤਿਹਾਨ
Punjab Board PSEB Class 5, 8, 10 and 12 Board Exam Date Sheet 2024: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੀਆਂ ਸਾਰੀਆਂ ਜਮਾਤਾਂ ਲਈ ਡੇਟਸ਼ੀਟ ਜਾਰੀ ਕਰ ਦਿਤੀ ਹੈ। ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਇਮਤਿਹਾਨਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ।
ਪੰਜਵੀਂ ਦੇ ਇਮਤਿਹਾਨ 7 ਮਾਰਚ ਤੋਂ 14 ਮਾਰਚ ਤਕ ਹੋਣਗੇ। ਅੱਠਵੀਂ ਦੇ ਇਮਤਿਹਾਨ 7 ਮਾਰਚ ਤੋਂ 27 ਮਾਰਚ ਤਕ ਹੋਣਗੇ। ਦਸਵੀਂ ਦੇ ਇਮਤਿਹਾਨ 12 ਫ਼ਰਵਰੀ ਤੋਂ 6 ਮਾਰਚ ਤਕ ਹੋਣਗੇ ਅਤੇ 12ਵੀਂ ਦੇ ਇਮਤਿਹਾਨ 13 ਫ਼ਰਵਰੀ ਤੋਂ 30 ਮਾਰਚ ਤਕ ਹੋਣਗੇ।
ਪੰਜਵੀਂ ਦੇ ਇਮਤਿਹਾਨ ਸਵੇਰੇ 10 ਵਜੇ ਤੋਂ ਸ਼ੁਰੂ ਹੋਣਗੇ ਜਦਕਿ 8ਵੀਂ, 10ਵੀਂ ਅਤੇ 12ਵੀਂ ਦੇ ਇਮਤਿਹਾਨ 11 ਵਜੇ ਤੋਂ ਸ਼ੁਰੂ ਹੋਣਗੇ।