
ਦੱਸਿਆ ਜਾ ਰਿਹਾ ਹੈ ਕਿ ਸਾਬੀ ਮੋਟਰਸਾਈਕਲ ਦੇ ਸਵਾਰ ਸੀ, ਜਦੋਂ ਦੇਰ ਰਾਤ ਇਹ ਹਾਦਸਾ ਵਾਪਰਿਆ।
Punjab News: ਹੁਸ਼ਿਆਰਪੁਰ - ਨਵੇਂ ਸਾਲ ਦੀ ਸ਼ੁਰੂਆਤ ਮੌਕੇ ਬੀਤੀ ਦੇਰ ਰਾਤ ਪੁਲ ਪੁਖਤਾ ਮਿਆਣੀ ਰੋਡ 'ਤੇ ਸੰਤ ਮਾਝਾ ਸਿੰਘ ਕਾਲਜ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਬੀ ਮੋਟਰਸਾਈਕਲ ਦੇ ਸਵਾਰ ਸੀ, ਜਦੋਂ ਦੇਰ ਰਾਤ ਇਹ ਹਾਦਸਾ ਵਾਪਰਿਆ।
ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਸੁਖਵਿੰਦਰ ਕੁਮਾਰ ਸਾਬੀ ਵਾਸੀ ਪਿੰਡ ਪੁਲ ਪੁਖਤਾ ਵਜੋਂ ਹੋਈ ਹੈ, ਹਾਲਾਂਕਿ ਸੁਖਵਿੰਦਰ ਕੁਮਾਰ ਸਾਬੀ ਨਾਲ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ, ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
(For more news apart from Punjab News, stay tuned to Rozana Spokesman)