Khanuri Border News :ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਬੋਲੇ ਅਭਿਮਨਿਉ ਕੋਹਾੜ, ਕਿਹਾ,ਕਿਸਾਨ ਸੰਵਿਧਾਨਇਕ ਸੰਸਥਾਵਾਂ ਦਾ ਕਰਦੇ ਹਨ ਸਤਿਕਾਰ

By : BALJINDERK

Published : Jan 2, 2025, 2:22 pm IST
Updated : Jan 2, 2025, 2:22 pm IST
SHARE ARTICLE
ਖਨੌਰੀ ਬਾਰਡ ’ਤੇ ਅਭਿਮਨਿਉ ਕੋਹਾੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਖਨੌਰੀ ਬਾਰਡ ’ਤੇ ਅਭਿਮਨਿਉ ਕੋਹਾੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Khanuri Border News : ਸਾਡੇ ਸਾਥੀਆਂ ਨੇ ਹਮੇਸ਼ਾ ਡੱਲੇਵਾਲ ਦੀ ਭਾਵਨਾ ਅਨੁਸਾਰ ਹੀ ਬਿਆਨ ਦਿੱਤੇ 

Khanuri Border News in Punjabi : ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਹਰਿਆਣੇ ਦੇ ਕਿਸਾਨ ਆਗੂ ਅਭਿਮਨਿਉ ਕੋਹਾੜ ਨੇ ਖਨੌਰੀ ਬਾਰਡਰ ਤੋਂ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਸਾਥੀਆਂ ਨੇ ਹਮੇਸ਼ਾ ਡੱਲੇਵਾਲ ਦੀ ਭਾਵਨਾ ਅਨੁਸਾਰ ਹੀ ਬਿਆਨ ਦਿੱਤੇ ਹਨ। ਕਿਸਾਨਾਂ ਨੇ ਹਮੇਸ਼ਾ ਹੀ ਸੰਵਿਧਾਨਿਕ ਸੰਸਥਾਵਾਂ ਦਾ ਪੂਰਾ ਸਤਿਕਾਰ ਕੀਤਾ ਗਿਆ ਹੈ। ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਪਾਰਲੀਮੈਂਟ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਹੁਕਮ ਦੇਵੇ। 

ਅਭਿਮਨਿਉ ਕੋਹਾੜ ਨੇ ਕਿਹਾ ਕਿ ਪੂਰਾ ਦੇਸ਼ ਇਹ ਸਭ ਦੇਖ ਰਿਹਾ ਹੈ। ਦੇਸ਼ ਨੇ ਇਹ ਵੀ ਦੇਖਿਆ ਕਿ ਜਦੋਂ ਸੀਨੀਅਰ ਅਧਿਕਾਰੀ ਖਨੌਰੀ ਬਾਰਡਰ ’ਤੇ ਆਏ ਉਨ੍ਹਾਂ ਕਿਹਾ ਕਿ ਜੋ ਗੱਲਾਂ ਤੁਸੀਂ ਸਾਡੇ ਸਾਹਮਣੇ ਕਹਿ ਰਹੇ ਹੋ ਉਹੀ ਗੱਲਾਂ ਸੁਪਰੀਮ ਕੋਰਟ ਸਾਹਮਣੇ ਕਹਿਣਾ ਹੈ। ਦੋਹਾਂ ਫ਼ੋਰਮਾਂ ਨੇ ਉਸ ’ਤੇ ਸਹਿਮਤੀ ਵੀ ਦਿੱਤੀ। ਡੱਲੇਵਾਲ ਅਗਲੇ ਦਿਨ ਲਈ ਸੁਪਰੀਮ ਕੋਰਟ ਨਾਲ ਵੀਡੀਓ ਕਾਨਫ਼ਰੰਸ ਕਰਨ ਲਈ ਤਿਆਰ ਹੋ ਗਏ ਸਨ, ਪਰ 1 ਵਜੇ ਉਹ ਅਚਾਨਕ ਬੇਹੋਸ਼ ਡਿੱਗ ਗਏ ਸੀ। 12 ਤੋਂ 13 ਮਿੰਟ ਉਹ ਬੇਹੋਸ਼ ਰਹੇ ।

ਉਸ ਵੇਲੇ ਡਾ. ਅਵਤਾਰ ਸਿੰਘ ਅਤੇ ਸਰਕਾਰੀ ਡਾਕਟਰਾਂ ਦੀ ਟੀਮ ਉਥੇ ਹੀ ਮੌਜੂਦ ਸਨ। ਉਨ੍ਹਾਂ ਹਾਲਤ ਬਹੁਤ ਨਾਜ਼ੁਕ ਸੀ, ਉਨ੍ਹਾਂ ਨੂੰ ਜਦੋਂ ਹੋਸ਼ ਆਇਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਪਹਿਲਾਂ ਸਵਾਲ ਇਹੀ ਸੀ ਕਿ ਵੀਡੀਓ ਕਾਨਫ਼ਰੰਸ ਜੁੜਨ ਨਾਲ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ। ਉਦੋਂ ਡਾਕਟਰ ਸਾਹਿਬ ਨੇ ਡੱਲੇਵਾਲ ਜੀ ਨੂੰ ਕਿਹਾ ਕਿ ਤੁਹਾਡੀ ਅਜਿਹੀ ਹਾਲਤ ਨਹੀਂ ਹੈ ਕਿ ਤੁਸੀਂ ਵੀਡੀਓ ਕਾਨਫ਼ਰੰਸ ਨਾਲ ਜੁੜ ਸਕੋ ਪਰ ਡੱਲੇਵਾਲ ਜੀ ਨੇ ਕਿਹਾ ਕਿ ਅਸੀਂ ਸੰਵਿਧਾਨਿਕ ਸੰਸਥਾਵਾਂ ਦਾ ਸਤਿਕਾਰ ਕਰਦੇ ਹਾਂ ਅਤੇ ਇਸ ਕਾਨਫਰੰਸ ਨਾਲ ਜਰੂਰ ਜੁੜਾਂਗੇ। ਅਭਿਮਨਿਉ ਕੋਹਾੜ ਨੇ ਅਦਾਲਤ ਨੂੰ ਬੇਨਤੀ ਕਰਦੇ ਕਿਹਾ ਪਾਰਲੀਮੈਂਟ ਦੀ ਕਮੇਟੀ ਦੀਆਂ ਸਿਫਾਰਿਸਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਹੁਕਮ ਦਿਤੇ ਜਾਣ।      

(For more news apart from Speaking after Supreme Court hearing, Abhimanyu Kohar said farmers respect constitutional institutions News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement