'ਭਾਜਪਾ ਮਨਰੇਗਾ ਜ਼ਰੀਏ ਦਲਿਤਾਂ ਤੇ ਮਜ਼ਦੂਰਾਂ ਦਾ ਗਲ਼ ਘੋਟਣ ਦਾ ਕੰਮ ਕਰ ਰਹੀ'
ਚੰਡੀਗੜ੍ਹ: ਪੰਜਾਬ ਸਰਕਾਰ ਨੇ ਬੀਤੇ ਦਿਨ ਮਨਰੇਗਾ ਦੀ ਸਕੀਮ ਨੂੰ ਲੈ ਕੇ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਅਤੇ ਕੇਂਦਰ ਸਰਕਾਰ ਦੀ ਜੀ ਰਾਮ ਜੀ ਸਕੀਮ ਵਿਰੋਧ ਮਤਾ ਪਾਸ ਕੀਤਾ ਗਿਆ।ਇਸ ਮੁੱਦੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਅਤੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਵਿੱਤ ਮੰਤਰੀ ਦੇ ਸਾਹਮਣੇ ਨਿਰਪੱਖਤਾ ਨਾਲ ਰੱਖਿਆ ਗਿਆ।
ਪ੍ਰਸ਼ਨ -ਮਨਰੇਗਾ ਨੂੰ ਲੈ ਕੇ ਜਿਹੜਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ ਉਹ ਸਿਰਫ਼ ਹਮਦਰਦੀ ਸੀ ਜਾਂ ਸਿਆਸਤ?
ਉੱਤਰ- ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਵਿੱਤ ਵਿਭਾਗ ਨੂੰ ਕਈ ਵਾਰੀ ਸਖ਼ਤ ਫ਼ੈਸਲੇ ਲੈਂਦੇ ਪੈਂਦੇ ਹਨ ਤੇ ਕਈ ਵਾਰੀ ਹਮਦਰਦੀ ਵਾਲੇ ਫ਼ੈਸਲੇ ਵੀ ਲੈਣੇ ਪੈਂਦੇ ਹਨ। ਸਟੇਟ ਦੀ ਆਰਥਿਕਤਾ ਲਈ ਸਖ਼ਤ ਫੈਸਲੇ ਵੀ ਲੈਂਦੇ ਪੈਂਦੇ ਹਨ। ਪੰਜਾਬ ਵਿੱਚ ਪਿਛਲੀ ਸਾਲ ਨੇ ਨੈਗੇਟਿਵ ਚਲਾਇਆ ਸੀ ਖ਼ਜ਼ਾਨਾ ਖਾਲੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਮਿਹਨਤ ਕਰਦਾ ਹਾਂ ਮੈਂ ਨਹੀਂ ਕਹਾਂਗਾ ਕਿ ਖ਼ਜ਼ਾਨਾ ਖਾਲੀ ਹੈ। ਜੀਐਸਟੀ ਨੂੰ ਲੈ ਕੇ ਕਾਂਗਰਸ ਨੇ ਸਿਰਫ਼ 50 ਹਜ਼ਾਰ ਕਰੋੜ ਰੁਪਏ ਇੱਕਠੇ ਕੀਤਾ । ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਹੁਣ ਤੱਕ 94 ਹਜ਼ਾਰ ਕਰੋੜ ਰੁਪਏ ਦਾ ਟੈਕਸ ਇੱਕਠਾ ਕਰ ਚੁੱਕੇ ਹਾਂ। ਅਸੀਂ ਚੋਰੀ ਬਿਲਕੁਲ ਬੰਦ ਕਰ ਦੇਵਾਂਗੇ।
ਪ੍ਰਸ਼ਨ- ਤੁਸੀਂ ਕਹਿੰਦੇ ਹੋ ਜੀ.ਐਸ.ਟੀ. ਵਧਿਆ ਤੇ ਹੋਰ ਵਿਭਾਗਾਂ ਵਿਚੋਂ ਇਨਕਮ ਹੋਈ?
ਉੱਤਰ- ਵਿੱਤ ਮੰਤਰੀ ਨੇ ਕਿਹਾ ਹੈ ਕਿ 5000 ਕਰੋੜ ਰੁਪਏ ਦਾ ਇਜ਼ਾਫਾ ਹੋਇਆ ਹੈ। ਇਹ ਵੀ ਸਿਰਫ਼ ਐਕਸਾਈਜ਼ ਵਿਭਾਗ ਵਿੱਚ ਫਾਇਦਾ ਹੋਇਆ ਹੈ। ਵੱਖ-ਵੱਖ ਵਿਭਾਗਾਂ ਵਿਚੋਂ ਮਾਲੀਆ ਇੱਕਠਾ ਹੋਇਆ ਹੈ। ਕਾਂਗਰਸ ਪਾਰਟੀ ਹਮੇਸ਼ਾਂ ਲੋਕਾਂ ਨਾਲ ਭ੍ਰਿਸ਼ਟਾਚਾਰ ਕਰਦੀ ਹੈ ਤਾਂ ਹੀ ਉਸ ਵਕਤ ਮਾਲੀਆ ਇਕੱਠਾ ਹੁੰਦਾ ਸੀ।
ਪ੍ਰਸ਼ਨ- ਜੇਕਰ ਕਮਾਈ ਹੋ ਰਹੀ ਹੈ ਫਿਰ ਕਰਜ਼ਾ ਕਿਉਂ ਵਧ ਰਿਹਾ?
ਉੱਤਰ -ਵਿੱਤ ਮੰਤਰੀ ਚੀਮਾ ਨੇ ਕਿਹਾ ਹੈ ਪੰਜਾਬ ਵਿੱਚ ਕਰਜ਼ਾ ਵਧ ਨਹੀਂ ਰਿਹਾ ਸਗੋਂ ਸਥਿਰ ਹੋ ਰਿਹਾ ਹੈ ਤੇ ਹਰਿਆਣਾ ਵਿੱਚ ਕਰਜ਼ਾ ਲਗਾਤਾਰ ਵਧ ਰਿਹਾ ਹੈ। ਮਨਰੇਗਾ ਇਕ ਜਿਹੀ ਸਕੀਮ ਸੀ ਜਿਸ ਨਾਲ ਗ਼ਰੀਬ ਲੋਕ ਆਪਣਾ ਪੇਟ ਪਾਲ ਸਕਦੇ ਸਨ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਗ਼ਰੀਬ ਲੋਕਾਂ ਗ਼ਲਾ ਘੁੱਟ ਰਹੀ ਹੈ।
ਪ੍ਰਸ਼ਨ- ਨਾਮ ਬਦਲਣ ਨਾਲ ਗਲ਼ਾ ਘੁੱਟਣ ਦੀ ਗੱਲ ਕਿਵੇਂ ਹੋ ਸਕਦੀ ਹੈ?
ਉੱਤਰ - ਵਿੱਤ ਮੰਤਰੀ ਨੇ ਕਿਹਾ ਹੈ ਕਿ ਕੇਂਦਰ ਨੇ ਸਾਰੇ ਸਿਧਾਂਤ ਹੀ ਬਦਲ ਦਿੱਤੇ ਹਨ। ਹੁਣ ਸਾਰੇ ਮਤੇ ਕੇਂਦਰ ਸਰਕਾਰ ਹੀ ਪਾਸ ਕਰੇਗੀ। ਉਨ੍ਹਾਂ ਨੇ ਕਿਹਾ ਹੈ ਕਿ ਰਿਪੋਰਟ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਹੈ ਕਿ ਮਨਰੇਗਾ ਦਾ ਨਾਮ ਬਦਲ ਦਿਓ। ਅੱਜ ਵੀ 23000 ਕਰੋੜ ਰੁਪਏ ਕੇਂਦਰ ਵੱਲ ਬਕਾਇਆ ਪਿਆ ਹੈ। 12000 ਕਰੋੜ ਰੁਪਏ ਮੈਟੀਰੀਅਲ ਦਾ ਬਕਾਇਆ ਪਿਆ ਹੈ। ਸਿਰਫ਼ ਰੁਜ਼ਗਾਰ ਦੇ ਦਿਨਾਂ ਦੀ ਗੱਲ ਹੋਈ 100 ਤੋਂ ਵਧਾ ਕੇ 150 ਦਿਨ ਕਰ ਦਿਓ ਪਰ ਉਹ ਨਹੀਂ ਕੀਤਾ।
ਪ੍ਰਸ਼ਨ- ਸ਼ਿਵ ਰਾਜ ਚੌਹਾਨ ਨੇ ਕਿਹਾ ਹੈ ਪੰਜਾਬ ਦੇ 6000 ਪਿੰਡਾ ਵਿੱਚ ਘਪਲਾ ਹੋਇਆ, ਇਸ ਬਾਰੇ ਕੀ ਕਹੋਗੇ?
ਉੱਤਰ - ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਸ਼ਿਵਰਾਜ ਚੌਹਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਸੂਬੇ ਵਿੱਚ 255 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਗੁਜਰਾਤ ਵਿੱਚ ਮੰਤਰੀਆਂ ਦੇ ਬੇਟੇ ਘਪਲਾ ਕਰ ਰਹੇ ਹਨ। ਅਸੀਂ ਆਡਿਟ ਕਰਵਾ ਕੇ ਕੈਟ ਕੋਲ ਰਿਪੋਰਟ ਜਮ੍ਹਾਂ ਕਰਵਾਈ। ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਮੌਕੇ ਘਪਲੇ ਹੋਏ ਹਨ।ਪੰਜਾਬ ਵਿੱਚ 34 ਫ਼ੀਸਦ ਦਲਿਤ ਪੀੜਤ ਸਮਝਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਗ਼ਰੀਬਾਂ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ। ਭਾਜਪਾ ਭਗਵਾਨ ਰਾਮ ਦੇ ਪਿੱਛੇ ਲੁਕ ਕੇ ਦੇਸ਼ ਦੇ ਦਲਿਤ ਨੂੰ ਖਤਮ ਕਰ ਰਹੇ ਹਨ।
ਪ੍ਰਸ਼ਨ- ਕੋਰੋਨਾ ਮੌਕੇ ਮਨਰੇਗਾ ਨਾ ਹੁੰਦਾ ਤਾਂ ਗ਼ਰੀਬ ਦਾ ਬਚਣਾ ਔਖਾ ਸੀ, ਹੁਣ ਕੇਂਦਰ ਦੀ ਨਵੀਂ ਸਕੀਮ?
ਉੱਤਰ - ਵਿੱਤ ਮੰਤਰੀ ਨੇ ਕਿਹਾ ਹੈ ਕਿ ਦੇਸ਼ ਦੀ ਸਰਕਾਰ ਨੂੰ ਭਾਜਪਾ ਨਹੀਂ ਚਲਾ ਰਹੀ ਹੈ ਸਗੋਂ ਵੱਡੇ ਅਮੀਰ ਘਰਾਣੇ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦਲਿਤਾਂ ਨੂੰ ਖਤਮ ਕਰਨ ਲਈ ਸਕੀਮ ਲਿਆਂਦੀ ਗਈ ਹੈ। ਮੈਂ ਪੰਜਾਬ ਦਾ ਪਹਿਲਾ ਦਲਿਤ ਵਿੱਤ ਮੰਤਰੀ ਹਾਂ।
ਪ੍ਰਸ਼ਨ- ਤੁਸੀਂ ਮਿਹਨਤ ਕਰਕੇ ਅੱਗੇ ਆਏ ਹੋ ਤਾਂ ਇਸ ਨਾਲ ਦਲਿਤ ਦਾ ਕੀ ਫਾਇਦਾ ਹੋਇਆ?
ਉੱਤਰ- ਮੇਰੀ ਵੀ 50 ਹਜ਼ਾਰ ਰੁਪਏ ਤਨਖਾਹ ਹੈ। ਅਸੀਂ ਪੰਜਾਬ ਵਿੱਚ ਐਮੀਨਸ ਸਕੂਲ ਖੋਲ੍ਹੇ ਹਨ।ਪੰਜਾਬ ਦੇ ਦਲਿਤਾਂ ਦੇ ਬੱਚਿਆਂ ਨੂੰ ਚੰਗੇ ਕਾਲਜਾਂ ਵਿੱਚ ਨੌਕਰੀਆਂ ਮਿਲੀਆਂ ਹਨ। ਪੰਜਾਬ ਵਿੱਚ 50 ਹਜ਼ਾਰ ਨੌਕਰੀਆਂ ਵਿੱਚੋਂ 14000 ਦਲਿਤਾਂ ਨੂੰ ਨੌਕਰੀਆਂ ਮਿਲੀਆਂ ਹਨ। ਵਿੱਤ ਮੰਤਰੀ ਨੇ ਕਿਹਾ ਹੈ ਕਿ ਮੈਰਿਟ ਦੇ ਆਧਾਰ ਉੱਤੇ ਨੌਕਰੀਆਂ ਦਿੱਤੀਆਂ ਗਈਆ ਹਨ। ਪੰਜਾਬ ਵਿੱਚ ਸਾਡੀ ਸਰਕਾਰ ਨੇ ਹਾਈ ਕੋਰਟ ਦੇ ਏ.ਜੀ. ਦੇ ਆਫਿਸ ਵਿੱਚ 25 ਫੀਸਦ ਰਿਜ਼ਰਵ ਦਿੱਤੀ ਗਈ ਹੈ ਜੋ ਕਿ ਪਹਿਲੀ ਵਾਰ ਹੋਇਆ ਹੈ। ਪੰਜਾਬ ਦੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਹੈ। ਵਿੱਤ ਮੰਤਰੀ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਐਸਵਾਈਐਲ ਦੇ ਨਾਂਅ ਉੱਤੇ ਕਿੰਨੀ ਵਾਰ ਸਰਕਾਰ ਬਣਾ ਰਹੀ। ਪਰਾਲੀ ਸਾੜਨ ਦੇ ਮਾਮਲੇ ਬਿਲਕੁਲ ਘੱਟਦੇ ਜਾ ਰਹੇ ਹਨ।
ਪ੍ਰਸ਼ਨ- ਤੁਸੀਂ ਆਪਣੇ ਆਪ ਨੂੰ 100 ਵਿਚੋਂ ਕਿੰਨੇ ਅੰਕੜੇ ਦਿਓਗੇ?
ਉੱਤਰ-ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਮੈਂ ਮਿਹਨਤ ਕਰ ਰਿਹਾ ਹਾਂ, ਅਸੀਂ ਪੰਜਾਬ ਨੂੰ ਬਚਾਉਣ ਲਈ ਹਰ ਸੰਭਵ ਕਦਮ ਚੁੱਕ ਸਕਦੇ ਹਾਂ। ਵਿੱਤ ਮੰਤਰੀ ਨੇ ਕਿਹਾ ਹੈ ਕਿ ਸਾਡੀ ਸਰਕਾਰ ਬੱਚਿਆਂ ਤੇ ਬਜ਼ੁਰਗਾਂ ਲਈ ਕੰਮ ਕਰ ਰਹੀ ਹੈ।
ਪ੍ਰਸ਼ਨ- ਕਦੇ ਤੁਹਾਡੀਆਂ ਜਿਹੀਆਂ ਨੀਤੀਆਂ ਆਉਣਗੀਆਂ ਤਾਂ ਜਾਤ-ਪਾਤ ਖ਼ਤਮ ਹੋ ਜਾਵੇਗੀ ?
ਉੱਤਰ - ਮੈਂ ਜਾਤ-ਪਾਤ ਦੀ ਗੱਲ ਨਹੀਂ ਕਰ ਰਿਹਾ ਉਸ ਵਰਗ ਦੀ ਕਰ ਰਿਹਾ ਹਾਂ ਜੋ ਹਜ਼ਾਰਾਂ ਸਾਲਾਂ ਤੋਂ ਪਿਛੜਿਆ ਹੋਇਆ ਹੈ। ਅਸੀਂ ਐਸਸੀ-ਐਸਟੀ ਦੇ ਉਥਾਨ ਲਈ 1400 ਕਰੋੜ ਰੁਪਏ ਦਾ ਬਜਟ ਰੱਖਿਆ ਹੋਇਆ ਹੈ। ਬਜਟ ਨਾਲ ਸਾਰੀਆਂ ਸਕੀਮਾਂ ਵਿੱਚ ਐਡ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ 200 ਯੂਨਿਟ ਮਆਫ਼ ਕਰਦੀ ਸੀ ਪਰ ਉਸ ਵਿੱਚ ਸ਼ਰਤਾਂ ਹੀ ਬਹੁਤ ਸਨ। ਅਸੀਂ ਸਾਰੇ ਲੋਕਾਂ ਨੂੰ ਹੀ ਫ਼ਰੀ ਬਿਜਲੀ ਦਿੱਤੀ ਹੈ।
ਪ੍ਰਸ਼ਨ- ਪੰਜਾਬ ਸਰਕਾਰ ਹਮੇਸ਼ਾ ਕੇਂਦਰ ਸਰਕਾਰ ਨਾਲ ਟਕਰਾਅ ਵਿੱਚ ਰਹਿੰਦੀ ਹੈ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ?
ਉੱਤਰ- ਵਿੱਤ ਮੰਤਰੀ ਚੀਮਾ ਨੇ ਕਿਹਾ ਹੈ ਕਿ ਕੇਂਦਰ ਜੋ ਵੀ ਸਮਾਜ ਦੇ ਵਿਰੁਧ ਕੋਈ ਮਤਾ ਲੈ ਕੇ ਆਏਗੀ ਅਸੀਂ ਵਿਰੋਧ ਕਰਾਂਗੇ। ਭਾਜਪਾ ਦੀ ਸਕੀਮ ਜੀ ਰਾਮ ਜੀ ਵਿੱਚ ਜੇਕਰ ਕੱਲ ਕੋਈ ਕਰੋੜਾਂ ਰੁਪਏ ਦਾ ਘਪਲਾ ਹੋ ਗਿਆ ਤਾਂ ਕੀ ਕਹਿਣਗੇ ਭਗਵਾਨ ਰਾਮ ਯੋਜਨਾ ਵਿੱਚ ਘਪਲਾ ਹੋ ਗਿਆ। ਭਾਰਤੀ ਜਨਤਾ ਪਾਰਟੀ ਭਗਵਾਨ ਰਾਮ ਦੇ ਪਿੱਛੇ ਖੜ੍ਹ ਕੇ ਗ਼ਰੀਬ ਲੋਕਾਂ ਨੂੰ ਮਾਰ ਰਹੀ ਹੈ। ਅਸੀਂ ਨਾਮ ਦੇ ਖਿਲਾਫ਼ ਨਹੀਂ ਨਾਮ ਕੋਈ ਵੀ ਹੋ ਸਕਦਾ ਇਹ ਭਾਰਤ ਦੀ ਪਹਿਲੀ ਨੀਤੀ ਹੈ ਜਿਸ ਦਾ ਨਾਂਅ ਧਰਮ ਦੇ ਆਧਾਰਿਤ ਰੱਖਿਆ ਗਿਆ। ਭਾਜਪਾ ਮਨਰੇਗਾ ਦੀ ਸਕੀਮ ਨੂੰ ਖਤਮ ਕਰਨਾ ਚਾਹੁੰਦੀ ਹੈ।
ਪ੍ਰਸ਼ਨ - ਸਕੀਮ ਨੂੰ ਲੈ ਕੇ ਅਦਾਲਤ ਵਿੱਚ ਚਣੌਤੀ ਕਿਉਂ ਨਹੀਂ ਦਿੱਤੀ?
ਉਤਰ- ਵਿੱਤ ਮੰਤਰੀ ਨੇ ਕਿਹਾ ਹੈ ਕਿ ਅਸੀਂ ਅਦਾਲਤ ਵਿੱਚ ਵੀ ਜਵਾਂਗੇ। ਸੰਵਿਧਾਨ ਦੇ ਅੰਦਰ ਸਾਰੇ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਸੀ ਪਰ ਭਾਜਪਾ ਸੰਵਿਧਾਨ ਨੂੰ ਤੋੜਨਾ ਚਾਹੁੰਦੀ ਹੈ। ਖੇਤੀ ਮੰਤਰੀ ਸ਼ਿਵਰਾਜ ਚੌਹਾਨ ਦੇ ਬਿਆਨ ਸਾਰਿਆ ਨੇ ਸੁਣਿਆ ਹੈ।
ਪ੍ਰਸ਼ਨ- ਨੌਕਰੀਆਂ ਹੋਣੀਆਂ ਚਾਹੀਦੀਆਂ, ਉਦਯੋਗ ਹੋਣਾ ਚਾਹੀਦਾ ਹੈ...ਖੇਤੀ ਤੋਂ ਅੱਗੇ ਨਿਕਲਣਾ ਚਾਹੀਦਾ
ਉੱਤਰ- ਅਸੀਂ ਮਹਿਲਾਵਾਂ ਨੂੰ 1000 ਰੁਪਏ ਦੇਵਾਂਗੇ ਤਾਂ ਕਿ ਔਰਤ ਆਪਣਾ ਖ਼ਰਚਾ ਖੁਦ ਕਰੇਗੀ। ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਹੀ ਅੱਗੇ ਚੱਲ ਰਹੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਸਰਕਾਰ ਵੇਲੇ ਕੋਈ ਘਪਲਾ ਨਹੀਂ ਹੋਇਆ। ਅਕਾਲੀ ਦਲ ਮੌਕੇ ਬੇਅਦਬੀ, ਨੌਜਵਾਨਾਂ ਦੇ ਕਤਲ, ਪੰਥ ਦੇ ਪਿੱਠ ਉੱਤੇ ਛੁਰਾ ਮਾਰਿਆ। ਚਰਨਜੀਤ ਚੰਨੀ ਕੁਝ ਦਿਨਾਂ ਲਈ ਮੁੱਖ ਮੰਤਰੀ ਬਣੇ ਸਨ ਤੇ ਉਸ ਦਾ ਰਿਸ਼ਤੇਦਾਰ ਕੋਲ ਕਰੋੜਾਂ ਰੁਪਏ ਮਿਲੇ ਸਨ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ।
ਪ੍ਰਸ਼ਨ- ਆਮ ਤੇ ਖ਼ਾਸ ਦਾ ਫ਼ਰਕ ਘਟੇ, ਜਿਹੇ ਹਸਪਤਾਲ ਹੋਣਗੇ ਜਿਥੇ ਸਾਰੇ ਮੰਤਰੀਆਂ ਤੇ ਆਮ ਲੋਕਾਂ ਦਾ ਇਲਾਜ ਉਥੇ ਹੋਵੇਗਾ?
ਉੱਤਰ- ਵਿੱਤ ਮੰਤਰੀ ਨੇ ਕਿਹਾ ਹੈ ਕਿ ਮੇਰੇ ਹਲਕੇ ਵਿੱਚ ਇਕ ਹਸਪਤਾਲ ਬਣਾਇਆ ਹੈ ਉਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਹਨ। ਉਨ੍ਹਾਂ ਮੋਹਾਲੀ ਦੇ ਲੀਵਰ ਐਡਵਾਂਸ ਸੈਂਟਰ ਬਣਾਇਆ ਹੈ ਜਿਥੇ ਸਾਰੇ ਲੋਕਾਂ ਦਾ ਇਲਾਜ ਹੋ ਰਿਹਾ ਹੈ।
ਪ੍ਰਸ਼ਨ-ਕੀ ਸਿਆਸੀ ਲੋਕ ਵੀ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣਗੇ?
ਉੱਤਰ- ਸਾਡੀ ਸਰਕਾਰ ਕੰਮ ਕਰ ਰਹੀ ਹੈ ਅਸੀਂ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰ ਰਹੇ ਹਾਂ। ਕਈ ਅਧਿਕਾਰੀਆਂ ਨੇ ਸਰਕਾਰੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ ਹੈ। ਪੰਜਾਬ ਸਰਕਾਰ ਦੀ ਸਾਰੀ ਟੀਮ ਹਰ ਰੋਜ਼ ਗਰਾਉਂਡ ਉੱਤੇ ਜਾ ਕੇ ਕੰਮ ਕਰ ਰਹੀ ਹੈ।
