
ਦਿੱਲੀ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਦਿਆ ਸਿੰਘ ਲਾਹੌਰੀਆ ਅਤੇ ਪੰਜਾਬ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਸੁਖਵਿੰਦਰ ਸਿੰਘ ਸੁੱਖੀ ਨੂੰ ਜੱਜ ਸਤੀਸ਼.......
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਦਿੱਲੀ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਦਿਆ ਸਿੰਘ ਲਾਹੌਰੀਆ ਅਤੇ ਪੰਜਾਬ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਸੁਖਵਿੰਦਰ ਸਿੰਘ ਸੁੱਖੀ ਨੂੰ ਜੱਜ ਸਤੀਸ਼ ਅਰੋੜਾ ਦੀ ਅਦਾਲਤ ਅੰਦਰ ਸਮੇਂ ਸਿਰ ਪੇਸ਼ ਕੀਤਾ ਗਿਆ ਅਤੇ ਇਸ ਕੇਸ ਵਿਚ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜ਼ਮਾਨਤ 'ਤੇ ਹਨ ਨਿਜੀ ਤੌਰ 'ਤੇ ਪੇਸ਼ ਹੋਏ ਸਨ ਪਰ ਜੱਜ ਸਾਹਿਬ ਦੂਜੇ ਮਾਮਲੇ ਵਿਚ ਮਸ਼ਰੂਫ਼ ਹੋਣ ਕਰ ਕੇ ਦੋ ਘੰਟੇ ਬਾਅਦ ਸਿੰਘਾਂ ਨੂੰ ਮੁੜ ਪੇਸ਼ ਕਰਵਾਇਆ ਗਿਆ। ਚਲ ਰਹੇ ਮੌਜੂਦਾ ਮਾਮਲੇ ਅੰਦਰ ਅੱਜ ਸਿੰਘਾਂ ਦੇ 313 ਦੇ ਬਿਆਨ ਦਰਜ ਹੋਣੇ ਸਨ
ਪਰ ਸਰਕਾਰੀ ਵਲੋਂ ਕਾਗ਼ਜ਼ੀ ਕਾਰਵਾਈ ਪੂਰੀ ਨਾ ਹੋਣ ਕਰ ਕੇ ਮਾਮਲਾ 13 ਫ਼ਰਵਰੀ ਲਈ ਮੁਕਰਰ ਕਰ ਦਿਤਾ ਗਿਆ । ਜ਼ਿਕਰਯੋਗ ਹੈ ਕਿ ਇਨ੍ਹਾਂ 'ਤੇ ਇਹੋ ਮਾਮਲਾ ਰੋਪੜ ਅਦਾਲਤ ਵਿਚ ਵੀ ਚਲ ਚੁਕਿਆ ਹੈ ਜਿਸ ਵਿਚੋਂ ਸਾਰੇ ਬਰੀ ਹੋਏ ਸਨ ਪਰ ਸਿੰਘਾਂ ਨੂੰ ਖੱਜਲ ਕਰਨ ਲਈ ਜਾਣ-ਬੁਝ ਕੇ ਦਿੱਲੀ ਵਿਚ ਵੀ ਇਕ ਦੋ ਧਾਰਾ ਹੋਰ ਵਧਾ ਕੇ ਚਲਾਇਆ ਜਾ ਰਿਹਾ ਹੈ ਜਦਕਿ ਕਾਨੂੰਨਨ ਇਕ ਅਦਾਲਤ ਵਿਚ ਕੇਸ ਚਲ ਚੁਕਿਆ ਹੋਏ ਦੁਬਾਰਾ ਨਹੀਂ ਚਲਾਇਆ ਜਾ ਸਕਦਾ । ਇਸ ਮਾਮਲੇ ਵਿਚ ਤਰਲੋਚਨ ਸਿੰਘ ਮਾਣਕਿਆ ਜੋ ਕਿ ਹਰਿਆਣਾ ਰੋਡਵੇਜ਼ ਦੇ ਡਰਾਈਵਰ ਹਨ
ਉਨ੍ਹਾਂ ਕੋਲੋਂ ਅਸਲਾ ਵੀ ਬਰਾਮਦ ਦਿਖਾਇਆ ਜਾ ਰਿਹਾ ਹੈ ਤੇ ਮਾਮਲੇ ਦੇ ਬਾਕੀ 6 ਸਿੰਘ ਕੱਟੀ ਕਟਾਈ ਲੈ ਕੇ ਮਾਮਲੇ ਵਿਚੋਂ ਬਾਹਰ ਨਿਕਲ ਚੁਕੇ ਹਨ। ਹੁਣ ਇਹ ਮਾਮਲਾ ਵੀ ਅਖ਼ੀਰਲੇ ਪੜਾਅ 'ਤੇ ਹੈ ਤੇ ਮਾਮਲੇ ਦੀ ਵੱਧ ਤੋਂ ਵੱਧ ਸਜ਼ਾ ਵੀ 7 ਸਾਲ ਹੈ ਜਦਕਿ ਭਾਈ ਲਾਹੌਰੀਆ ਅਤੇ ਭਾਈ ਸੁੱਖੀ 11 ਸਾਲ ਦੀ ਸਜ਼ਾ ਭੁਗਤ ਚੁਕੇ ਹਨ ਤੇ ਹਾਲੇ ਪਤਾ ਨਹੀਂ ਹੋਰ ਕਿੰਨੀ ਭੁਗਤਣੀ ਪਏਗੀ। ਸਿੰਘਾਂ ਨੂੰ ਬਣਦੀ ਤੋਂ ਵੱਧ ਸਜ਼ਾ ਭੁਗਤਣ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਏਗਾ ਇਹ ਸਵਾਲ ਖੜਾ ਹੋ ਜਾਂਦਾ ਹੈ?