
ਕਿਸਾਨਾਂ ਨੂੰ ਮਿਲੇਗਾ 16.5 ਲੱਖ ਕਰੋੜ ਦਾ ਖੇਤੀ ਕਰਜ਼
ਨਵੀਂ ਦਿੱਲੀ, 1 ਫ਼ਰਵਰੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2020-21 ’ਚ ਕਿਸਾਨਾਂ ਨੂੰ ਇਕ ਹੋਰ ਵੱਡੀ ਸੌਗਾਤ ਦਿਤੀ ਹੈ। ਬਜਟ ’ਚ ਸਰਕਾਰ ਨੇ ਖੇਤੀ ਕਰਜ਼ ਦੀ ਲਿਮਿਟ ਨੂੰ ਵਧਾ ਦਿਤਾ ਹੈ। ਸਰਕਾਰ ਨੇ ਇਸ ਵਾਰ ਕਿਸਾਨਾਂ ਨੂੰ 16.5 ਲੱਖ ਕਰੋੜ ਦਾ ਕਰਜ਼ ਦੇਣ ਦਾ ਟੀਚਾ ਤੈਅ ਕੀਤਾ ਹੈ। ਬਜਟ ’ਚ ਸਰਕਾਰ ਨੇ ਪਸ਼ੂ ਪਾਲਨ, ਡੇਅਰੀ ਤੇ ਮੱਛੀ ਪਾਲਣ ਨਾਲ ਜੁੜੇ ਕਿਸਾਨਾਂ ਦੀ ਆਮਦਨੀ ਵਧਾਉਣ ’ਤੇ ਫੋਕਸ ਕੀਤਾ ਹੈ। ਸਰਕਾਰ 2022 ਤਕ ਕਿਸਾਨਾਂ ਦੀ ਇਨਕਮ ਦੁਗਣੀ ਕਰਨ ’ਤੇ ਕਾਇਮ ਹੈ। ਵਿੱਤ ਮੰਤਰੀ ਨੇ ਦਸਿਆ ਕਿ ਮਲਕੀਅਤ ਯੋਜਨਾ ਨੂੰ ਹੁਣ ਦੇਸ਼ਭਰ ’ਚ ਲਾਗੂ ਕੀਤਾ ਜਾਵੇਗਾ। ਐਗਰੀਕਲਚਰ ਦੇ ਕ੍ਰੇਡਿਟ ਟਾਰਗੇਟ ਨੂੰ 16 ਲੱਖ ਕਰੋੜ ਤਕ ਕੀਤਾ ਜਾ ਰਿਹਾ ਹੈ। ਆਪਰੇਸ਼ਨ ਗ੍ਰੀਨ ਸਕੀਮ ਦਾ ਐਲਾਨ ਕੀਤਾ ਹੈ, ਜਿਸ ’ਚ ਕਈ ਫ਼ਸਲਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ 2022 ਤਕ ਕਿਸਾਨਾਂ ਦੀ ਇਨਕਮ ਦੁਗਣੀ ਕਰਨ ’ਤੇ ਕੰਮ ਕਰ ਰਹੀ ਹੈ।