ਉਦਯੋਗਿਕ ਕਾਰੋਬਾਰੀਆਂ ਨੇ ਬਜਟ ਨੂੰ ਸੰਤੁਲਿਤ ਦਸਿਆ
Published : Feb 2, 2021, 12:46 am IST
Updated : Feb 2, 2021, 12:46 am IST
SHARE ARTICLE
image
image

ਉਦਯੋਗਿਕ ਕਾਰੋਬਾਰੀਆਂ ਨੇ ਬਜਟ ਨੂੰ ਸੰਤੁਲਿਤ ਦਸਿਆ

ਚੰਡੀਗੜ੍ਹ, 1 ਫ਼ਰਵਰੀ (ਗੁਰਉਪਦੇਸ਼ ਭੁੱਲਰ): ਕੇਂਦਰੀ ਵਿੱਤ ਮੰਤਰੀ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਨਵੇਂ ਕੇਂਦਰੀ ਬਜਟ ਨਾਲ ਜਿਥੇ ਪੰਜਾਬ ਦੇ ਮੁਲਾਜ਼ਮਾਂ ਵਿਚ ਨਿਰਾਸ਼ਾ ਹੈ ਉਥੇ ਸੂਬੇ ਦੇ ਉਦਯੋਗ ਤੇ ਵਪਾਰ ਨਾਲ ਜੁੜੇ ਕਾਰੋਬਾਰੀਆਂ ਨੇ ਪੇਸ਼ ਬਜਟ ’ਤੇ ਤਸੱਲੀ ਪ੍ਰਗਟ ਕਰਦਿਆਂ ਇਸ ਨੂੰ ਇਕ ਸੰਤੁਲਿਤ ਬਜਟ ਦਸਿਆ ਗਿਆ ਹੈ।
ਪੰਜਾਬ ਦੇ ਮਿਉਂਸਪਲ ਮੁਲਾਜ਼ਮਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਵਾਲੀਆ ਨੇ ਕਿਹਾ ਕਿ ਇਹ ਬਜਟ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕਰਨ ਵਾਲਾ ਹੈ। ਮੁਲਾਜ਼ਮਾਂ ਨੂੰ ਇਨਕਮ ਟੈਕਸ ਵਿਚ ਰਾਹਤ ਮਿਲਣ ਦੀ ਉਮੀਦ ਸੀ ਪਰ ਕੋਈ ਰਿਬੇਟ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਬਾਰਾਂ ਵਿਚੋਂ ਇਕ ਤਨਖ਼ਾਹ ਤਾਂ ਇਨਕਮ ਟੈਕਸ ਖਾਤੇ ਵਿਚ ਹੀ ਚਲੀ ਜਾਂਦੀ। ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਬਸੋਤਾ ਨੇ ਵੀ ਕੇਂਦਰੀ ਬਜਟ ਨੂੰ ਮੁਲਾਜ਼ਮਾਂ ਲਈ ਨਿਰਾਸ਼ਾ ਵਾਲਾ ਦਸਦਿਆਂ ਕਿਹਾ ਕਿ ਇਹ ਨਿਜੀਕਰਨ ਨੂੰ ਵਧਾਉਣ ਵਾਲਾ ਹੈ। ਪੂੰਜੀਪਤੀਆਂ ਲਈ ਰਾਹਤ ਵਾਲਾ ਹੈ। ਸਰਕਾਰੀ ਸੈਕਟਰ ਦੇ ਇੰਸ਼ੋਰੈਂਸ ਵਰਗੇ ਅਦਾਰਿਆਂ ਵਿਚ ਵੀ ਵਿਦੇਸ਼ੀ ਨਿਵੇਸ਼ ਵਧਾਉਣ ਦੇ ਪ੍ਰਸਤਾਵ ਮੁਲਾਜ਼ਮ ਮਾਰੂ ਹਨ। 
ਇਸੇ ਦੌਰਾਨ ਸੂਬੇ ਦੇ ਉਦਯੋਗਾਂ ਤੇ ਵਪਾਰਕ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਨੇ ਕੇਂਦਰੀ ਬਜਟ ਦੀ ਸਰਾਹਨਾ ਕੀਤੀ ਹੈ। ਅੱਜ ਇਥੇ ਸੀ.ਆਈ.ਆਈ. ਵਿਚ ਸੂਬੇ ਦੇ ਉਦਯੋਗਿਕ ਪ੍ਰਤੀਨਿਧੀਆਂ ਨੇ ਬਜਟ ’ਤੇ ਚਰਚਾ ਦੌਰਾਨ ਪੇਸ਼ ਪ੍ਰਸਤਾਵਾਂ ’ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਮੁੱਖ ਬੁਲਾਰੇ ਸੀ.ਆਈ.ਆਈ. ਨਾਰਥ ਰੀਜਨ ਦੇ ਚੇਅਰਮੈਨ ਨਿਖਲ ਸਾਹਨੀ ਨੇ ਕਿਹਾ ਕਿ ਕੋਵਿਡ ਸੰਕਟ ਸਮੇਂ ਹੋਏ ਆਰਥਕ ਨੁਕਸਾਨ ਦੀ ਭਰਪਾਈ ਵਾਲਾ ਬਜਟ ਹੈ। ਮੂਲ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤੇ ਟੈਕਸਟਾਈਲ ਸੈਕਟਰ ਨੂੰ ਵੀ ਰਾਹਤ ਦੇਣ ਵਾਲੇ ਬਜਟ ਪ੍ਰਸਤਾਵ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਕਸਟਮ ਡਿਊਟੀ ਨੂੰ ਤਰਕ ਸੰਗਤ ਕਰਨਾ ਵੀ ਸਹੀ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਉਨ੍ਹਾਂ ਰਾਜਾਂ ਲਈ ਰਾਹਤ ਦੇਣ ਵਾਲਾ ਹੈ ਜੋ ਜੀ.ਐਸ.ਟੀ ਘਾਟੇ ਕਾਰਨ ਨੁਕਸਾਨ ਉਠਾ ਚੁੱਕੇ ਹਨ। 

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement