ਆਲ ਪਾਰਟੀ ਮੀਟਿੰਗ 'ਚ ਗੜ੍ਹੀ ਵੱਲੋਂ ਲੋਕ ਵਿਰੋਧੀ ਕਾਨੂੰਨ ਰੱਦ ਤੇ ਵਜ਼ੀਫਾ ਸਕੀਮ ਲਾਗੂ ਕਰਨ ਦੀ ਮੰਗ
Published : Feb 2, 2021, 4:46 pm IST
Updated : Feb 2, 2021, 4:58 pm IST
SHARE ARTICLE
Jasveer Singh Garhi
Jasveer Singh Garhi

ਛਲੀ ਆਲ ਪਾਰਟੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਆਲ ਪਾਰਟੀ ਵਫ਼ਦ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦੇ ਫੈਂਸਲੇ ਕੀਤਾ ਸੀ

ਚੰਡੀਗੜ੍ਹ - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਆਲ ਪਾਰਟੀ ਮੀਟਿੰਗ ਵਿੱਚ ਬੋਲਦਿਆ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿਚ ਬਸਪਾ ਦਾ ਪੂਰਾ ਸਮਰਥਨ ਹੈ ਤੇ ਪੰਜਾਬ ਸਰਕਾਰ ਦੇ ਮਤੇ ਦਾ ਸਮਰਥਨ ਕਰਦੀ ਹੈ। ਲੇਕਿਨ ਇਸ ਮਤੇ ਵਿੱਚ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਦਾ ਮੁੱਦਾ ਵੀ ਜੋੜਿਆਂ ਜਾਣਾ ਚਾਹੀਦਾ ਹੈ।

Captain Amarinder Singh chairing an All Party Meeting

ਪੰਦਰਾਂ ਮਿੰਟਾਂ ਦੀ ਬੇਬਾਕੀ ਦੇ ਬੋਲਾਂ ਨਾਲ ਨੌਜਵਾਨ ਆਗੂ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪਿਛਲੀ ਆਲ ਪਾਰਟੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਆਲ ਪਾਰਟੀ ਵਫ਼ਦ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦੇ ਫੈਂਸਲੇ  ਕੀਤਾ ਸੀ ਲੇਕਿਨ ਅੱਠ ਮਹੀਨੇ ਬੀਤ ਜਾਣ ਤੋਂ ਬਾਦ ਸਰਕਾਰ ਨੇ ਡੱਕਾ ਨਹੀਂ ਤੋੜਿਆ। ਮੌਜੂਦਾ ਮੀਟਿੰਗ ਨੂੰ ਬਸਪਾ ਪੰਜਾਬ ਨੇ ਜਾਭਾ ਦਾ ਭੇੜ ਐਲਾਨ ਕੀਤਾ।

All Party MeetingAll Party Meeting

ਬਸਪਾ ਪੰਜਾਬ ਪ੍ਰਧਾਨ ਨੇ ਮੀਟਿੰਗ ਵਿੱਚ ਕਿਹਾ ਕਿ ਅੱਜ ਦੇ ਪੰਜਾਬ ਨੂੰ ਦਲਿਤ ਪੰਜਾਬ ਬਣਾਉਣ ਦੀ ਕੋਸ਼ਿਸ਼ ਵਿਚ ਕੇਂਦਰ ਸਰਕਾਰ ਲੱਗਾ ਹੈ। ਕਿਸਾਨਾਂ ਦੀ ਐਮ ਐਸ ਪੀ ਲਾਗੂ ਰਹਿਣ ਦੇ ਨਾਲ ਨਾਲ ਪੰਜਾਬ ਵਿੱਚ ਦਲਿਤ ਮੁਲਾਜ਼ਿਮ ਦੀਆਂ ਤਰੱਕੀਆਂ ਦਾ ਮੁੱਦਾ ਤੇ 10.10.2014 ਦਾ ਪੱਤਰ ਰੱਦ ਕਰਨ ਦਾ ਮੁੱਦਾ ਵੀ ਬਸਪਾ ਨੇ ਉਠਾਇਆ।

ਡੇਢ ਸੌ ਤੋਂ ਜਿਆਦਾ ਕਿਸਾਨਾਂ ਮਜ਼ਦੂਰਾਂ ਦੀਆਂ ਅੰਦੋਲਨ ਵਿਚ ਹੋਈਆਂ ਮੌਤਾਂ ਦੇ ਪੀੜਿਤ ਪਰਿਵਾਰਾਂ ਲਈ ਐਕਸਗਰੇਸਿਆ ਗਰਾਂਟ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਿਸ ਵਿੱਚ ਖਾਸ ਤੌਰ ਤੇ ਮਰਹੂਮ ਬਸਪਾ ਆਗੂ ਮੋਤੀ ਲਾਲ ਸ਼ਾਸ਼ਿਆ ਲਈ ਐਕਸਗਰੇਸਿਆ ਗਰਾਂਟ ਤੇ ਨੌਕਰੀ ਦੀ ਮੰਗ ਕੀਤੀ ਜੋਕਿ ਸਿੰਘੂ ਬਾਰਡਰ ਤੋਂ ਬੀਮਾਰ ਹੋਕੇ ਆਇਆ ਸੀ ਤੇ ਮੌਤ ਹੋ ਗਈ।  ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ ਨੇ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਨਵਾਂਸ਼ਹਿਰ ਦੇ ਕਾਜਮਪੁਰ ਪਿੰਡ ਦੇ ਰਣਜੀਤ ਸਿੰਘ ਦਾ ਮੁੱਦਾ ਉਠਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement