ਖੇਡ ਬਜਟ 'ਚ ਕਟੌਤੀ ਢਾਹ ਸਕਦੀ ਹੈ ਟੋਕੀਓ ਓਲੰਪਿਕਸ ਦੀ ਤਿਆਰੀ ਕਰ ਰਹੇ ਖਿਡਾਰੀਆਂ ਦਾ ਮਨੋਬਲ:ਸੋਢੀ
Published : Feb 2, 2021, 5:24 pm IST
Updated : Feb 2, 2021, 5:24 pm IST
SHARE ARTICLE
Sodhi
Sodhi

ਛਲੇ ਸਾਲ 2020-21 ਵਿੱਚ ਜਾਰੀ ਹੋਈ ਅਸਲ ਰਾਸ਼ੀ 2826.92 ਕਰੋੜ ਰੁਪਏ ਦੇ ਮੁਕਾਬਲੇ ਲਗਭਗ 230 ਕਰੋੜ ਰੁਪਏ ਘੱਟ ਹੈ

ਚੰਡੀਗੜ: ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੇਂਦਰੀ ਬਜਟ ਵਿੱਚ ਖੇਡਾਂ ਦੇ ਬਜਟ ਨੂੰ 8.16% ਘਟਾਏ  ਜਾਣ ਨੂੰ ਮੰਦਭਾਗਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਆਉਣ ਵਾਲੇ ਟੋਕਿਓ ਓਲੰਪਿਕ-2021 ਦੇ ਮੱਦੇਨਜਰ ਬਜਟ ਅਲਾਟਮੈਂਟ ਦੀ ਵਧੇਰੇ ਲੋੜ ਸੀ। ਰਾਣਾ ਸੋਢੀ ਨੇ ਕਿਹਾ ਕਿ ਸਾਲ 2021-22 ਦੇ ਬਜਟ ਵਿਚ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਵਲੋਂ 2596.14 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜੋ ਕਿ ਪਿਛਲੇ ਸਾਲ 2020-21 ਵਿੱਚ ਜਾਰੀ ਹੋਈ ਅਸਲ ਰਾਸ਼ੀ 2826.92 ਕਰੋੜ ਰੁਪਏ ਦੇ ਮੁਕਾਬਲੇ ਲਗਭਗ 230 ਕਰੋੜ ਰੁਪਏ ਘੱਟ ਹੈ, ਇਸ ਨਾਲ ਖੇਡਾਂ ਦੇ ਬਜਟ ਵਿੱਚ 8.16 ਫੀਸਦ  ਘਾਟਾ ਦਰਜ ਕੀਤਾ ਗਿਆ ਹੈ। 

Rana Gurmeet Singh SodhiRana Gurmeet Singh Sodhi

ਕੇਂਦਰ ਸਰਕਾਰ ’ਤੇ ਇਸਦੀ ‘ਖੇਲੋ ਇੰਡੀਆ’ ਸਕੀਮਾਂ ਪ੍ਰਤੀ ਅਣਦੇਖੀ ਲਈ ਵਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਖੇਲੋ ਇੰਡੀਆ ਸਕੀਮ ਲਈ 890.42 ਕਰੋੜ ਰੁਪਏ ਦੀ ਥਾਂ 660.41 ਕਰੋੜ ਰੁਪਏ ਅਲਾਟ ਕਰਨ ਨਾਲ ਇਨਾਂ ਸਕੀਮਾਂ ਨੂੰ  ਲਗਭਗ 220 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।  ਕੇਂਦਰੀ ਬਜਟ ਦੀ ਇੱਕ ਹੋਰ ਕਮੀ ’ਤੇ ਸਵਾਲ ਚੁੱਕਦਿਆਂ ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅਲਾਟ ਕੀਤਾ 17 ਕਰੋੜ ਰੁਪਏ ਦਾ ਮਾਮੂਲੀ ਵਾਧਾ ਵੀ ਨਾਕਾਫੀ ਹੈ।

SportsSports

ਕੇਂਦਰ ਸਰਕਾਰ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਉਸਾਰੇ ਗਏ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਰੱਖ-ਰਖਾਅ ਲਈ ਅਲਾਟ ਕੀਤੀ ਰਾਸ਼ੀ ਨੂੰ ਵੀ 50 ਫੀਸਦੀ ਘਟਾ ਦਿੱਤਾ ਹੈ, ਜੋ ਹੁਣ ਸਿਰਫ 30 ਕਰੋੜ ਹੋਵੇਗੀ। ਇਸੇ ਤਰਾਂ ਰਾਸ਼ਟਰੀ ਖੇਡ ਵਿਕਾਸ ਫੰਡ ਦਾ ਬਜਟ 50 ਕਰੋੜ ਰੁਪਏ ਤੋਂ ਘਟਾ ਕੇ 25 ਕਰੋੜ ਰੁਪਏ ਕਰ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement