
280160 ਰੁਪਏ ਦੀ ਨਕਦੀ ਵੀ ਕੀਤੀ ਜਬਤ
ਅੰਮ੍ਰਿਤਸਰ : ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਵੱਖ-ਵੱਖ ਫਲਾਇੰਗ ਟੀਮਾਂ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਐਸ.ਐਸ.ਪੀ. ਦਿਹਾਤੀ ਵਲੋਂ 263 ਐਫ.ਆਈ.ਆਰ ਦਰਜ਼ ਕੀਤੀਆਂ ਗਈਆਂ ਹਨ ਅਤੇ 2 ਲੱਖ 80 ਹਜ਼ਾਰ 160 ਰੁਪਏ ਦੀ ਨਕਦੀ ਜਬਤ ਕੀਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਚੋਣ ਜ਼ਾਬਤੇ ਤੋਂ ਤੁਰੰਤ ਬਾਅਦ ਫਲਾਇੰਗ ਸਕੁਐਡ ਟੀਮਾਂ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ 1328.77 ਲੀਟਰ ਅੰਗਰੇਜ਼ੀ ਸ਼ਰਾਬ ਅਤੇ 2423.095 ਲੀਟਰ ਦੇਸ਼ੀ ਸ਼ਰਾਬ, 21105 ਲੀਟਰ ਲਾਹਨ, 1654 ਗ੍ਰਾਮ ਹੈਰੋਇਨ ਅਤੇ 5157 ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਹਨ। ਖਹਿਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਬਾਜਿਦ ਹੈ ਅਤੇ ਕਿਸੇ ਨੂੰ ਵੀ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।
Amritsar: 263 cases of violation of election code of conduct registered so far
ਉਨਾਂ ਦੱਸਿਆ ਕਿ ਪੁਲਿਸ ਵਲੋਂ ਹੀ ਤਿੰਨ ਗ਼ੈਰ ਕਾਨੂੰਨੀ ਹਥਿਆਰ ਅਤੇ 17 ਕਾਰਤੂਸ ਵੀ ਫੜ੍ਹੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਅਜਨਾਲਾ ਹਲਕੇ ਵਿੱਚ 22 ਐਫ.ਆਈ.ਆਰ., ਰਾਜਾਸਾਂਸੀ ਹਲਕੇ ਵਿੱਚ 25 ਐਫ਼.ਆਈ.ਆਰ., ਮਜੀਠਾ ਹਲਕੇ ਵਿੱਚ 13 ਐਫ.ਆਈ.ਆਰ., ਜੰਡਿਆਲਾ ਹਲਕੇ ਵਿੱਚ 28 ਐਫ਼.ਆਈ.ਆਰ, ਅੰਮ੍ਰਿਤਸਰ ਉੱਤਰੀ ਹਲਕੇ ਵਿੱਚ 16, ਪੱਛਮੀ ਵਿੱਚ 28, ਕੇਂਦਰੀ ਹਲਕੇ ਵਿੱਚ 27, ਪੂਰਬੀ ਵਿੱਚ 34 ਅਤੇ ਅੰਮ੍ਰਿਤਸਰ ਦੱਖਣੀ ਵਿੱਚ 17, ਅਟਾਰੀ ਹਲਕੇ ਵਿੱਚ 29 ਅਤੇ ਬਾਬਾ ਬਕਾਲਾ ਹਲਕੇ ਵਿੱਚ 24 ਐਫ਼.ਆਈ.ਆਰ ਦਰਜ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਨਾਂ ਐਫ਼.ਆਈ.ਆਰਜ਼ ਵਿੱਚ 36 ਐਨ.ਡੀ.ਪੀ.ਐਸ. ਅੇਕਟ, ਤਿੰਨ ਗੈਰ ਕਾਨੂੰਨੀ ਹਥਿਆਰ, 222 ਐਕਸਾਈਜ਼ ਐਕਟ ਹੇਠ ਅਤੇ 2 ਆਈ.ਪੀ.ਸੀ. ਐਕਟ ਅਧੀਨ ਐਫ.ਆਈ.ਆਰ. ਦਰਜ ਕੀਤੀਆਂ ਹਨ।