ਵਿਧਾਨ ਸਭਾ ਚੋਣਾਂ: ਪੰਜਾਬ ਦੇ ਪ੍ਰਮੁੱਖ ਉਮੀਦਵਾਰਾਂ ਵਿਚ ਅਰਬਪਤੀ ਤੇ ਕਰੋੜਪਤੀ ਵੀ
Published : Feb 2, 2022, 9:00 am IST
Updated : Feb 2, 2022, 9:00 am IST
SHARE ARTICLE
Punjab's leading candidates include billionaires
Punjab's leading candidates include billionaires

ਸੁਖਬੀਰ ਬਾਦਲ, ਰਾਣਾ ਗੁਰਜੀਤ ਤੇ ਕੁਲਵੰਤ ਸਿੰਘ ਅਰਬਪਤੀ

 

ਚੰਡੀਗੜ੍ਹ  ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਵੱਖ ਵੱਖ ਪਾਰਟੀਆਂ ਦੇ ਬਹੁਤੇ ਪ੍ਰਮੁੱਖ ਉਮੀਦਵਾਰ ਕਰੋੜਪਤੀ ਹਨ ਅਤੇ ਕਈ ਅਰਬਪਤੀ ਵੀ ਹਨ। ਕੁੱਝ ਪ੍ਰਮੁੱਖ ਉਮੀਦਵਾਰਾਂ ਵਲੋਂ ਅਪਣੇ ਕਾਗ਼ਜ਼ ਭਰਨ ਸਮੇਂ ਚੋਣ ਕਮਿਸ਼ਨ ਨੂੰ ਦਿਤੇ ਹਲਫ਼ੀਆ ਬਿਆਨਾਂ ਵਿਚ ਉਨ੍ਹਾਂ ਦੀ ਜਾਇਦਾਦ ਦੇ ਵੇਰਵੇ ਸਾਹਮਣੇ ਆਏ ਹਨ।
ਜ਼ਿਕਰਯੋਗ ਹੈ ਕਿ ਬਾਦਲਾਂ ਦੀ ਜਾਇਦਾਦ ਸੱਤਾ ਵਿਚੋਂ ਬਾਹਰ ਹੋਣ ਦੇ ਬਾਵਜੂਦ ਵਧੀ ਹੈ ਜਦਕਿ ਮੁੰਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਾਇਦਾਦ ਜੋ ਮੰਤਰੀ ਬਣਨ ਸਮੇਂ ਵੱਧ ਸੀ ਉਲਟਾ ਮੁੱਖ ਮੰਤਰੀ ਬਣਨ ਸਮੇਂ ਘੱਟ ਗਈ ਹੈ।

Charanjit Singh ChanniCharanjit Singh Channi

ਕੁੱਝ ਆਗੂਆਂ ਦੀ ਜਾਇਦਾਦ ਘਟਣ ਦਾ ਇਕ ਕਾਰਨ ਉਨ੍ਹਾਂ ਵਲੋਂ ਅਪਣੀ ਕੁਲ ਜਾਇਦਾਦ ਨੂੰ ਪ੍ਰਵਾਰ ਦੇ ਮੈਂਬਰਾਂ ਵਿਚ ਵੰਡ ਕੇ ਹਲਫ਼ੀਆ ਬਿਆਨ ਵਿਚ ਦਰਜ ਕਰਨਾ ਹੈ।  ਵੈਸੇ ਕੋਈ ਅਜਿਹਾ ਵੱਡਾ ਨੇਤਾ ਨਹੀਂ ਹੋਵੇਗਾ ਜਿਸ ਦੀ ਜਾਇਦਾਦ ਘਟੀ ਹੋਵੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦਨ ਦੇ ਅੰਕੜਿਆਂ ਮੁਤਾਬਕ ਉਨ੍ਹਾਂ ਦੀ ਕੁਲ ਚਲ ਤੇ ਅਚੱਲ ਜਾਇਦਾਦ ਇਸ ਸਮੇਂ 2022 ਦੀਆਂ ਚੋਣਾਂ ਵਿਚ ਦਿਤੇ ਹਲਫ਼ੀਆ ਬਿਆਨ ਮੁਤਾਬਕ 9.45 ਕਰੋੜ ਹੈ। ਇਹ 2017 ਵਿਚ 14.46 ਕਰੋੜ ਸੀ ਅਤੇ 88.36 ਲੱਖ ਦੀ ਦੇਣਦਾਰੀ ਹੈ।

Parkash Singh BadalParkash Singh Badal

ਸਾਬਕਾ ਮੁੰਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇਸ ਸਮੇਂ ਕੁਲ ਜਾਇਦਾਦ 15011 ਕਰੋੜ ਹੈ ਜੋ 2017 ਵਿਚ 14.49 ਕਰੋੜ ਰੁਪਏ ਸੀ। 2.74 ਕਰੋੜ ਦੀ ਦੇਣਦਾਰੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਰਬਪਤੀ ਉਮੀਦਵਾਰਾਂ ਵਿਚ ਹਨ। ਉਨ੍ਹਾਂ ਦੀ ਕੁਲ ਜਾਇਦਾਦ ਇਸ ਸਮੇਂ 202.61 ਕਰੋੜ ਹੈ। ਇਸ ਵਿਚ 80.74 ਕਰੋੜ ਚਲ ਤੇ 121.87 ਕਰੋੜ ਰੁਪਏ ਅਚੱਲ ਜਾਇਦਾਦ ਹੈ। ਇਸੇ ਤਰ੍ਹਾਂ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਵੀ ਅਰਬਪਤੀ ਹਨ। ਉਨ੍ਹਾਂ ਦੀ ਇਸ ਸਮੇਂ ਕੁਲ ਜਾਇਦਾਦ 125.66 ਕਰੋੜ ਰੁਪਏ ਹੈ, ਜੋ 2017 ਵਿਚ 169 ਕਰੋੜ ਰੁਪਏ ਸੀ। 58 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ।

Sukhbir BadalSukhbir Badal

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ 2017 ਵਿਚ 46.84 ਕਰੋੜ ਰੁਪਏ ਦੀ ਜਾਇਦਾਦ ਸੀ ਅਤੇ ਇਸ ਸਮੇਂ 68.72 ਕਰੋੜ ਰੁਪਏ ਦੀ ਹੈ। 6 ਕਰੋੜ ਚਲ ਤੇ 5605 ਕਰੋੜ ਅਚੱਲ ਜਾਇਦਾਦ ਹੈ। 9.26 ਕਰੋੜ ਦੀਆਂ ਦੇਣਦਾਰੀਆਂ ਹਨ। ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿੰਦਰ ਸੂਦ ਦੀ ਕੁਲ ਜਾਇਦਾਦ 1.24 ਕਰੋੜ ਰੁਪਏ ਹੈ। ਇਸ ’ਚ 45 ਲੱਖ ਚੱਲ ਅਤੇ 79 ਲੱਖ ਦੀ ਅਚੱਲ ਜਾਇਦਾਦ ਹੈ। ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁੰਵਰਵਿਜੇ ਪ੍ਰਤਾਪ ਸਿੰਘ ਦੀ ਕੁਲ ਜਾਇਦਾਦ 2.04 ਕਰੋੜ ਰੁਪਏ ਹੈ। ਇਸ ’ਚ 1.08 ਕਰੋੜ ਚੱਲ ਅਤੇ 90 ਲੱਖ ਅਚੱਲ ਜਾਇਦਾਦ ਹੈ। 12 ਲੱਖ ਦੀਆਂ ਦੇਣਦਾਰੀਆਂ ਹਨ।

captain Amarinder Singh Captain Amarinder Singh

ਮੋਹਾਲੀ ਤੇ ਖਰੜ ਹਲਕੇ ਦੇ ਕਰੋੜਪਤੀ ਤੇ ਅਰਬਪਤੀ ਉਮੀਦਵਾਰ ਵੀ ਹਨ। ਮੋਹਾਲੀ ਹਲਕੇ ਤੋਂ ‘ਆਪ’ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਕੁਲ ਜਾਇਦਾਦ 250 ਕਰੋੜ ਦੀ ਹੈ, ਜੋ 2014 ’ਚ 139 ਕਰੋੜ ਸੀ। ਖਰੜ ਤੋਂ ਉਮੀਦਵਾਰ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਦੀ ਕੁਲ ਜਾਇਦਾਦ ਇਸ ਸਮੇਂ 74 ਕਰੋੜ ਰੁਪਏ ਹੈ, ਜੋ 2017 ’ਚ 29 ਕਰੋੜ ਰੁਪਏ ਸੀ। ਮੋਹਾਲੀ ਤੋਂ ਕਾਂਗਰਸ ਦੇ ਬਲਵੀਰ ਸਿੱਧੂ ਦੀ ਇਸ ਸਮੇਂ 45 ਕਰੋੜ ਦੀ ਕੁੱਲ ਜਾਇਦਾਦ ਹੈ ਜਦਕਿ 2017 ’ਚ 17 ਕਰੋੜ ਰੁਪਏ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement