ਜ਼ੀਰਕਪੁਰ 'ਚ 53 ਸਾਲਾ ਵਿਅਕਤੀ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

By : GAGANDEEP

Published : Feb 2, 2023, 11:07 am IST
Updated : Feb 2, 2023, 11:07 am IST
SHARE ARTICLE
photo
photo

ਮ੍ਰਿਤਕ ਕਾਰੋਬਾਰ ਵਿੱਚ ਘਾਟੇ ਕਾਰਨ ਰਹਿੰਦਾ ਸੀ ਪ੍ਰੇਸ਼ਾਨ

 

ਜ਼ੀਰਕਪੁਰ: ਵੀਆਈਪੀ ਰੋਡ ’ਤੇ ਸਥਿਤ ਜੈਪੁਰੀਆ ਸਨਰਾਈਜ਼ ਸੁਸਾਇਟੀ ਦੀ ਛੇਵੀਂ ਮੰਜ਼ਿਲ ਤੋਂ 53 ਸਾਲਾ ਵਿਅਕਤੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਕਾਰੋਬਾਰ 'ਚ ਘਾਟੇ ਕਾਰਨ ਪਰੇਸ਼ਾਨ ਚੱਲ ਰਿਹਾ ਸੀ।

ਇਹ ਵੀ ਪੜ੍ਹੋ:  ਚੰਡੀਗੜ੍ਹ 'ਚ ਲੁਟੇਰਿਆਂ ਤੋਂ ਬਚਦੇ ਪੰਜਾਬ ਯੂਨੀਵਰਸਿਟੀ ਦੀ ਕੰਧ ਤੋੜ ਕੇ ਅੰਦਰ ਵੜੀ ਕਾਰ

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੌਕੇ 'ਤੇ ਪੁਲਿਸ ਨੂੰ ਮ੍ਰਿਤਕ ਦੇ ਘਰੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਨਰਿੰਦਰ ਗੁਪਤਾ ਵਾਸੀ ਜੈਪੁਰੀਆ ਸਨਰਾਈਜ਼ ਗ੍ਰੀਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਮਿਸਰ ਦੇ ਇਕ ਹਸਪਤਾਲ 'ਚ ਲੱਗੀ ਭਿਆਨਕ ਅੱਗ, ਤਿੰਨ ਮੌਤਾਂ

ਮ੍ਰਿਤਕ ਪੋਲਟਰੀ ਫਾਰਮ ਵਿੱਚ ਕੰਮ ਕਰਦਾ ਸੀ ਅਤੇ ਕਾਰੋਬਾਰ ਵਿੱਚ ਘਾਟੇ ਕਾਰਨ ਆਰਥਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਨਰਿੰਦਰ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement