
World Watershed Day : ਕੁਦਰਤ ਸੰਤੁਲਨ ਵਿੱਚ ਜਲਗਾਹਾਂ ਦਾ ਅਹਿਮ ਰੋਲ
ਵਿਸ਼ਵ ਜਲਗਾਹ ਦਿਵਸ 'ਤੇ ਵਿਸ਼ੇਸ਼
ਵਿਸ਼ਵ ਜਲਗਾਹ ਦਿਵਸ ਮੌਕੇ ਸੰਤ ਸੀਚੇਵਾਲ ਵੱਲੋਂ ਦੇਸ਼ਵਾਸ਼ੀਆਂ ਨੂੰ ਦੇਸ਼ ਦੀਆਂ ਵੈਂਟਲੈਂਡ ਨੂੰ ਬਚਾਉਣ ਦਾ ਸੱਦਾ ਦਿੱਤਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਮਨਾਏ ਜਾਂਦੇ ਜਲਗਾਹ ਦਿਵਸ ਦਾ ਵਾਤਾਵਰਨ ਸੰਤੁਲਨ ਵਿਚ ਅਹਿਮ ਰੋਲ ਹੈ ਤੇ ਸਾਡੇ ਵਾਤਾਵਰਨ ਅਤੇ ਜੀਵਨ ਲਈ ਜਲਗਾਹਾਂ ਦੀ ਵਿਲੱਖਣ ਥਾਂ ਹੈ। ਇਸ ਦਿਨ ਨੂੰ ਕੌਮਾਂਤਰੀ ਪੱਧਰ ‘ਤੇ ਮਨਾਏ ਜਾਣ ਦੀ ਸ਼ੁਰੂਆਤ 2 ਫਰਵਰੀ 1971 ਨੂੰ ਰਾਮਸਰ ਤੋਂ ਕੀਤੀ ਗਈ ਸੀ। ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਵੀ ਦੋ ਕੌਮਾਂਤਰੀ ਜਲਗਾਹਾਂ ਨਾਲ ਜੁੜੀ ਹੋਈ ਹੈ। ਸੰਗਤਾਂ ਪਿਛਲੇ 22 ਸਾਲਾਂ ਹੱਥੀ ਸੇਵਾ ਕਰਕੇ ਇਸ ਨਦੀਂ ਨੂੰ ਸਾਫ਼ ਰੱਖ ਰਹੀਆਂ ਹਨ। ਬੜੇ ਦੁੱਖ ਦੀ ਗੱਲ ਹੈ ਕਿ ਪਿਛਲੇ ਕੁਝ ਸਮਿਆਂ ਦੌਰਾਨ ਦੁਨੀਆਂ ਭਰ ਵਿੱਚ ਜਲਗਾਹਾਂ ਦੀ ਹਾਲਤ ਕੋਈ ਬਹੁਤੀ ਵਧੀਆਂ ਨਹੀਂ ਦੱਸੀ ਜਾ ਰਹੀ।
ਹਰੀਕੇ ਵੈਟ ਲੈਂਡ ਦਾ ਰਕਬਾ ਹਰ ਸਾਲ ਸੁੰਗੜਦਾ ਜਾ ਰਿਹਾ ਹੈ ਤੇ ਪ੍ਰਦੂਸ਼ਣ ਤੇ ਨਜ਼ਾਇਜ਼ ਕਬਜ਼ੇ ਕਾਰਨ ਇਹ ਜਲਗਾਹਾਂ ਆਪਣੀਆਂ ਆਖਰੀ ਸਾਹਾਂ ਤੇ ਹਨ। ਲੋਕਾਂ ਵਿਚ ਜਾਗਰੂਕਤਾ ਦੀ ਘਾਟ ਵੀ ਜਲਗਾਹਾਂ ਲਈ ਬਹੁਤ ਵੱਡਾ ਖ਼ਤਰਾ ਹੈ। ਸਰਕਾਰਾਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਇਨ੍ਹਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਕਦਮ ਚੁੱਕ ਰਹੀਆਂ ਹਨ ਪਰ ਇਹ ਕਦਮ ਤਾਂ ਹੀ ਸਫਲ ਹੋ ਸਕਦੇ ਹਨ ਜੇਕਰ ਆਮ ਆਦਮੀ ਨੂੰ ਜਲਗਾਹਾਂ ਦੀ ਮਹੱਤਤਾ ਅਤੇ ਇਨ੍ਹਾਂ ਦੁਆਰਾ ਕੁਦਰਤ ਦੇ ਸੰਤੁਲਨ ਵਿਚ ਪਾਏ ਜਾਂਦੇ ਯੋਗਦਾਨ ਬਾਰੇ ਪੂਰਨ ਜਾਣਕਾਰੀ ਹੋਵੇ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਪਸ਼ੂ, ਪੰਛੀਆਂ ਦੇ ਇਨ੍ਹਾਂ ਕੁਦਰਤੀ ਨਿਵਾਸ ਸਥਾਨਾਂ ਨੂੰ ਨਸ਼ਟ ਹੋਣ ਤੋਂ ਬਚਾਈਏ ਤਾਂ ਜੋ ਕੁਦਰਤ ਦਾ ਸੰਤੁਲਨ ਕਾਇਮ ਰਹਿ ਸਕੇ।
(For more news apart from On occasion of World Watershed Day, Saint Seechewal called upon countrymen to save wetlands country News in Punjabi, stay tuned to Rozana Spokesman)