
ਮੀਡੀਆ ਜਗਤ ਤੋਂ ਇਸ ਵੇਲੇ ਇਕ ਦੁਖਦਾਈ ਖ਼ਬਰ ਮਿਲ ਰਹੀ ਹੈ।
ਲੁਧਿਆਣਾ : ਮੀਡੀਆ ਜਗਤ ਤੋਂ ਇਸ ਵੇਲੇ ਇਕ ਦੁਖਦਾਈ ਖ਼ਬਰ ਮਿਲ ਰਹੀ ਹੈ। ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰਾਜੇਸ਼ ਭਾਂਬੀ ਕਈ ਚੰਗੇ ਅਤੇ ਵੱਡੇ ਅਖ਼ਬਾਰਾਂ 'ਚ ਅਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੇ ਇੰਡੀਆ ਟੁਡੇ, ਹਿੰਦੋਸਤਾਨ ਟਾਈਮਜ਼, ਦੀ ਟ੍ਰਿਬਿਊਨ, ਪੰਜਾਬ ਕੇਸਰੀ ਗਰੁਪ, ਆਜ ਸਮਾਜ ਤੇ ਟੀ.ਵੀ. ਚੈਨਲ ਇੰਡੀਆ ਨਿਊਜ਼ 'ਚ ਕੰਮ ਕੀਤਾ। Photo
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਦੇ ਅਚਾਨਕ ਅਕਾਲ ਚਲਾਣਾ ਕਰਨ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਭਾਂਬੀ ਜੋ ਕੁੱਝ ਸਮੇਂ ਤੋਂ ਕਿਡਨੀ ਦੀ ਬੀਮਾਰੀ ਨਾਲ ਜੇਰੇ ਇਲਾਜ ਸਨ ਨੇ ਦੀਪ ਹਸਪਤਾਲ ਲੁਧਿਆਣਾ ਵਿਖੇ ਅੰਤਿਮ ਸਾਹ ਲਿਆ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਇਸ ਦੁੱਖ ਦੀ ਘੜੀ ਵਿਚ ਸਰੀਕ ਹੁੰਦਿਆਂ ਭਾਂਬੀ ਪਰਵਾਰ ਨਾਲ ਦੁੱਖ ਸਾਂਝਾ ਕੀਤਾ।