
ਪੰਥਕ ਏਕਤਾ ਮੋਰਚਾ ਨੇ ਗੁਰਦਵਾਰਾ ਚੋਣਾਂ ਨੂੰ ਲੈ ਕੇ ਕੀਤੀ ਬੈਠਕ
ਜੰਮੂ, 1 ਮਾਰਚ (ਸਰਬਜੀਤ ਸਿੰਘ): ਜੰਮੂ ਕਸ਼ਮੀਰ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਗੁਰਦੁਆਰਾ ਸ੍ਰੀ ਬਾਲਾ ਪ੍ਰੀਤਮ, ਤਿ੍ਰਕੁਟਾ ਨਗਰ ਵਿਖੇ ਪੰਥਕ ਏਕਤਾ ਮੋਰਚਾ ਨੇ ਅੱਜ ਬੈਠਕ ਕੀਤੀ ਗਈ ਜਿਸ ਵਿਚ ਜੰਮੂ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਗੁਰਦਵਾਰਾ ਕਮੇਟੀਆਂ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤੀ ਗਈ। ਬੈਠਕ ਵਿਚ ਗੁਰਦਵਾਰਾ ਅਤੇ ਡੇਰਿਆਂ ਅੰਦਰ ਆਰ.ਐਸ.ਐਸ/ਭਾਜਪਾ ਦੀ ਘੁਸਪੈਠ, ਗੁਰਦੁਆਰਾ ਸਾਹਿਬ ਅੰਦਰ ਮਾੜੇ ਪ੍ਰਬੰਧ, ਗੁਰਦੁਵਾਰਾ ਚੋਣਾਂ ਲਈ ਯੋਗ ਉਮੀਦਵਾਰ, ਸਾਬਕਾ ਮੈਂਬਰਾਂ ਤੋਂ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਹਿਸਾਬ ਲੈਣਾ, ਚੋਣਾਂ ਲਈ ਉਮੀਦਵਾਰਾਂ ਐਲਾਨ ਜਲਦੀ ਕਰਨਾ ਆਦਿ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਵਿਚ ਹਰਜਿੰਦਰ ਸਿੰਘ, ਜਗਪਾਲ ਸਿੰਘ, ਗੁਰਮੀਤ ਸਿੰਘ, ਗੁਰਦੇਵ ਸਿੰਘ ਖੁਦਵਾਲ, ਅਮਰਜੀਤ ਸਿੰਘ, ਰਵਿੰਦਰ ਸਿੰਘ ਪੱਪੂ, ਮਨਕਮਲ ਸਿੰਘ ਆਦਿ ਨੇ ਅਪਣੇ ਵਿਚਾਰ ਰੱਖੇ।