ਨਤੀਜਿਆਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਅਪਣੇ ਸੰਭਾਵੀ ਵਿਧਾਇਕਾਂ ਨੂੰ ਸੰਭਾਲਣ ਵਿਚ ਲਗੀਆਂ
Published : Mar 2, 2022, 8:38 am IST
Updated : Mar 2, 2022, 8:38 am IST
SHARE ARTICLE
image
image

ਨਤੀਜਿਆਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਅਪਣੇ ਸੰਭਾਵੀ ਵਿਧਾਇਕਾਂ ਨੂੰ ਸੰਭਾਲਣ ਵਿਚ ਲਗੀਆਂ


ਬਠਿੰਡਾ, 1 ਮਾਰਚ (ਸੁਖਜਿੰਦਰ ਮਾਨ) : ਲੰਘੀ 20 ਫ਼ਰਵਰੀ ਨੂੰ  ਹੋਈਆਂ ਵਿਧਾਨ ਸਭਾ ਚੋਣਾਂ 'ਚ ਸੰਭਾਵੀ ਨਤੀਜਿਆਂ ਤੋਂ ਪਹਿਲਾਂ ਹੁਣ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਲੋਂ ਅਪਣੇ ਸੰਭਾਵੀ ਵਿਧਾਇਕਾਂ ਨੂੰ  ਸੰਭਾਲਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ | ਹਾਲਾਂਕਿ ਕਾਂਗਰਸ ਤੇ 'ਆਪ' ਦੋਹਾਂ ਹੀ ਪਾਰਟੀਆਂ ਦੇ ਉਚ ਨੇਤਾਵਾਂ ਨੇ ਇਨ੍ਹਾਂ ਨੂੰ  ਅਫ਼ਵਾਹਾਂ ਕਰਾਰ ਦਿੰਦਿਆਂ ਅਜਿਹੀ ਕੋਈ ਗੱਲ ਹੋਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ ਪ੍ਰੰਤੂ ਸੂਬੇ ਦੇ ਸਿਆਸੀ ਹਵਾ 'ਚ ਚਲ ਰਹੀਆਂ ਸਰਗੋਸ਼ੀਆਂ ਮੁਤਾਬਕ ਕਾਂਗਰਸ ਪਾਰਟੀ ਵਲੋਂ ਅਪਣੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ  ਰਾਜਸਥਾਨ ਤੇ ਆਮ ਆਦਮੀ ਪਾਰਟੀ ਵਲੋਂ ਪਛਮੀ ਬੰਗਾਲ 'ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ |
ਦਸਣਾ ਬਣਦਾ ਹੈ ਕਿ ਇਨ੍ਹਾਂ ਅਫ਼ਵਾਹਾਂ ਨੂੰ  ਇਸ ਕਾਰਨ ਵੀ ਬਲ ਮਿਲਦਾ ਹੈ ਕਿ ਵੋਟਾਂ ਤੋਂ ਬਾਅਦ ਹੁਣ ਤਕ ਕੀਤੇ ਵਿਸ਼ਲੇਸ਼ਣਾਂ ਵਿਚ ਸੂਬੇ 'ਚ ਕਿਸੇ ਵੀ ਇਕ ਪਾਰਟੀ ਨੂੰ  ਸਪੱਸ਼ਟ ਬਹੁਮਤ ਨਾ ਮਿਲਣ ਦੀ ਗੱਲ ਆਖੀ ਜਾ ਰਹੀ ਹੈ | ਇਨ੍ਹਾਂ ਕਥਿਤ ਵਿਸ਼ਲੇਸ਼ਣਾਂ ਮੁਤਾਬਕ 'ਆਪ' ਬੇਸ਼ੱਕ ਸੂਬੇ ਦੀ ਸੱਭ ਤੋਂ ਵੱਡੀ ਜੇਤੂ ਪਾਰਟੀ ਵਜੋਂ ਜ਼ਰੂਰ ਉਭਰ ਕੇ ਸਾਹਮਣੇ ਆ ਸਕਦੀ ਹੈ ਪ੍ਰੰਤੂ ਬਹੁਮਤ ਤਕ ਪਹੁੰਚਣ ਲਈ ਉਸ ਨੂੰ  ਵੀ ਤਰਦੱਦ ਕਰਨਾ ਪੈ ਸਕਦਾ ਹੈ | ਇਸੇ ਤਰ੍ਹਾਂ ਮੱੁਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਧਾੜੇ ਚੜ੍ਹ ਕੇ ਪੰਜਾਬ 'ਚ ਦੂਜੀ ਵਾਰ ਸੱਤਾ ਦਾ ਖ਼ਵਾਬ ਦੇਖ ਰਹੀ ਕਾਂਗਰਸ ਪਾਰਟੀ ਦੇ
ਮਾਹਰ ਵੀ ਜਕੋ-ਤਕੀ ਵਿਚ ਦੱਸੇ ਜਾ ਰਹੇ ਹਨ | ਜਦੋਂ ਕਿ ਹਾਥੀ 'ਤੇ ਸਵਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ  ਇਸ ਵਾਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ | ਦੂਜੇ ਪਾਸੇ ਭਾਜਪਾ ਗਠਜੋੜ ਦੇ ਆਗੂ ਵੀ ਸੂਬੇ 'ਚ ਵੱਡਾ ਕਰ ਸਕਣ ਦੀ ਸਮਰੱਥਾ ਤੋਂ ਤਾਂ ਜ਼ਰੂਰ ਇਨਕਾਰ ਕਰਦੇ ਹਨ ਪ੍ਰੰਤੂ ਉਨ੍ਹਾਂ ਨੂੰ  ਉਮੀਦ ਹੈ ਕਿ ਵੋਟ ਫ਼ੀ ਸਦੀ ਦੇ ਮਾਮਲੇ ਵਿਚ ਭਾਜਪਾ ਵਿਸ਼ੇਸ਼ ਸਥਾਨ ਹਾਸਲ ਕਰੇਗੀ | ਅਜਿਹੀ ਹਾਲਾਤ 'ਚ ਪ੍ਰਮੁੱਖ ਪਾਰਟੀਆਂ ਨੂੰ  ਆਪੋ-ਅਪਣੇ ਨੰਬਰ ਇਕੱਠੇ ਰੱਖਣ ਲਈ ਤਰਦੱਦ ਕਰਨਾ ਪੈ ਸਕਦਾ ਹੈ |
ਉਧਰ ਲੰਮਾ ਸਮਾਂ ਕਾਂਗਰਸ ਵਿਚ ਰਹੇ ਪਿ੍ਤਪਾਲ ਸਿੰਘ ਬਲੀਏਵਾਲ ਜੋ ਕਿ ਅੱਜਕਲ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਹਨ, ਵਲੋਂ ਕੀਤੇ ਟਵੀਟ ਨੇ ਵੀ ਪੰਜਾਬ ਦੀ ਸਿਆਸਤ 'ਚ ਹਲਚਲ ਪੈਦਾ ਕੀਤੀ ਹੈ | ਸ: ਬਲੀਏਵਾਲ ਨੇ ਅਪਣੇ ਟਵੀਟ 'ਚ ਸਵਾਲ ਕੀਤਾ ਹੈ ਕਿ ਕਾਂਗਰਸ ਦੇ ਉਮੀਦਵਾਰ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਰਾਜਸਥਾਨ ਦੀ ਯਾਤਰਾ 'ਤੇ ਕਿਉਂ ਜਾ ਰਹੇ ਹਨ?'' ਇਹੀ ਨਹੀ ਉਨ੍ਹਾਂ ਸ਼ੱਕ ਜ਼ਾਹਰ ਕੀਤਾ ਹੈ ਕਿ ਕਿਤੇ ਇਹ ਅਪਣੇ 'ਬੰਦਿਆਂ' ਨੂੰ  ਬਚਾਉਣ ਦਾ ਅਪ੍ਰਰੇਸ਼ਨ ਨਹੀਂ | ਇਸ ਦੀ ਪੁਸ਼ਟੀ ਉਨ੍ਹਾਂ ਕੁੱਝ ਖ਼ਬਰੀ ਚੈਨਲਾਂ ਨਾਲ ਕਰਦਿਆਂ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਜੈਸਲਮੇਰ ਤੇ ਜੋਧਪੁਰ ਆਦਿ ਖੇਤਰਾਂ ਵਿਚ ਕਾਂਗਰਸੀ ਉਮੀਦਵਾਰਾਂ ਦੀਆਂ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਜਾਣਗੀਆਂ | ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਵੀ ਆਉਣ ਵਾਲੇ ਦਿਨਾਂ ਵਿਚ ਅਪਣੇ ਸੰਭਾਵੀ ਜੇਤੂ ਉਮੀਦਵਾਰਾਂ ਪਛਮੀ ਬੰਗਾਲ ਦੇ ਦਾਰਜ਼ਿਲੰਗ ਦੀ ਸੈਰ ਕਰਵਾਉਣ ਦੀ ਸੰਭਾਵਨਾ ਪ੍ਰਗਟਾਈ ਹੈ | ਬੇਸ਼ੱਕ ਬਲੀਏਵਾਲ ਦੇ ਇਨ੍ਹਾਂ ਦਾਅਵਿਆਂ ਨੂੰ  ਕਾਂਗਰਸ ਤੇ 'ਆਪ' ਦੇ ਆਗੂਆਂ ਨੇ ਸਿਰੇ ਤੋਂ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀਆਂ ਪਾਰਟੀ ਤੇ ਉਮੀਦਵਾਰ ਇਕਜੁਟ ਹਨ ਤੇ ਭਾਜਪਾ ਤੇ ਉਸ ਦੇ ਸਮਰਥਕ ਖ਼ੁਦ ਨੂੰ  ਮਿਲਣ ਵਾਲੀ ਭਾਰੀ ਹਾਰ ਨੂੰ  ਦੇਖਦਿਆਂ ਅਜਿਹੀਆਂ ਬੁਖਲਾਹਟ ਭਰੀਆਂ ਅਫ਼ਵਾਹਾਂ ਉਡਾ ਰਹੇ ਹਨ ਪ੍ਰੰਤੂ ਇਸ ਚਰਚਾ ਤੋਂ ਬਾਅਦ ਪੰਜਾਬ ਦੇ ਸੰਭਾਵੀਂ ਨਤੀਜਿਆਂ ਦੀਆਂ ਚਲ ਰਹੀਆਂ ਗੱਲਾਂ ਨੂੰ  ਹੋਰ ਪੁਖ਼ਤਾ ਕਰਦੀਆਂ ਹਨ |
ਬਾਕਸ
ਭਾਜਪਾ ਭਲਕੇ ਕਰੇਗੀ ਵੋਟਾਂ 'ਤੇ ਮੰਥਨ
ਬਠਿੰਡਾ: ਉਧਰ ਪਤਾ ਲਗਾ ਹੈ ਕਿ ਪਹਿਲੀ ਵਾਰ ਪੰਜਾਬ ਵਿਚ ਅਪਣੇ ਸਿਰ 'ਤੇ ਸਿਆਸੀ ਵਜ਼ਨ ਤੋਲਣ ਵਾਲੀ ਭਾਰਤੀ ਜਨਤਾ ਪਾਰਟੀ ਵੀ 3 ਮਾਰਚ ਨੂੰ  20 ਫ਼ਰਵਰੀ ਨੂੰ  ਪਈਆਂ ਵੋਟਾਂ ਬਾਰੇ ਮੰਥਨ ਕਰਨ ਜਾ ਰਹੀ ਹੈ | ਪਾਰਟੀ ਦੇ ਇਕ ਆਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਮੀਟਿੰਗ ਵਿਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ  ਬੁਲਾਇਆ ਹੈ ਤੇ ਇਸ ਦੌਰਾਨ ਹਰ ਹਲਕੇ ਵਾਈਜ਼ ਪਈਆਂ ਵੋਟਾਂ ਤੇ ਪਾਰਟੀ ਉਮੀਦਵਾਰਾਂ ਦੀ ਸਥਿਤੀ ਬਾਰੇ ਚਰਚਾ ਕੀਤੀ ਜਾਵੇਗੀ | ਇਸ ਤੋਂ ਇਲਾਵਾ ਨਤੀਜਿਆਂ ਤੋਂ ਬਾਅਦ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ |

ਇਸ ਖਬਰ ਨਾਲ ਸਬੰਧਤ ਫ਼ੋਟੋ 01 ਬੀਟੀਆਈ 01 ਵਿਚ ਭੇਜੀ ਜਾ ਰਹੀ ਹੈ |

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement