ਅਮਰੀਕਾ : ਐਚ-1ਬੀ ਵੀਜ਼ਾ ਲਈ ਵੱਡੀ ਗਿਣਤੀ ’ਚ ਬਿਨੈਕਾਰਾਂ ਨੇ ਕੀਤਾ ਅਪਲਾਈ
Published : Mar 2, 2022, 12:14 am IST
Updated : Mar 2, 2022, 12:14 am IST
SHARE ARTICLE
image
image

ਅਮਰੀਕਾ : ਐਚ-1ਬੀ ਵੀਜ਼ਾ ਲਈ ਵੱਡੀ ਗਿਣਤੀ ’ਚ ਬਿਨੈਕਾਰਾਂ ਨੇ ਕੀਤਾ ਅਪਲਾਈ

ਵਾਸ਼ਿੰਗਟਨ, 1 ਮਾਰਚ : ਅਮਰੀਕਾ ਦੀ ਇਕ ਸੰਘੀ ਏਜੰਸੀ ਨੇ ਦੱਸਿਆ ਕਿ ਵਿੱਤੀ ਸਾਲ 2022 ਲਈ ਕਾਂਗਰਸ ਦੁਆਰਾ ਨਿਰਧਾਰਤ 65,000 ਐੱਚ-1ਬੀ ਵੀਜ਼ਾ ਸੀਮਾ ਤੱਕ ਪਹੁੰਚਣ ਲਈ ਕਾਫੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਐੱਚ-1ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਤਕਨਾਲੋਜੀ ਵਿੱਚ ਮਾਹਰ ਵਿਸ਼ੇਸ਼ ਕੰਮਾਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਦੀ ਨਿਯੁਕਤੀ ਕਰਨ ਲਈ ਇਸ ਵੀਜ਼ੇ ’ਤੇ ਨਿਰਭਰ ਕਰਦੀਆਂ ਹਨ। ਇਸ ਵਰਕ ਵੀਜ਼ਾ ਦੀ ਭਾਰਤ ਸਮੇਤ ਵਿਦੇਸ਼ੀ ਪੇਸ਼ੇਵਰਾਂ ਵਿੱਚ ਸਭ ਤੋਂ ਵੱਧ ਮੰਗ ਹੁੰਦੀ ਹੈ। 
ਅਮਰੀਕੀ ਸੰਸਦ ਦੇ ਆਦੇਸ਼ ਮੁਤਾਬਕ ਅਮਰੀਕਾ ਹਰ ਸਾਲ ਵੱਧ ਤੋਂ ਵੱਧ 65,000 ਐੱਚ-1ਬੀ ਵੀਜ਼ਾ ਅਤੇ ਅਮਰੀਕੀ ਐਡਵਾਂਸਡ ਡਿਗਰੀ ਛੋਟ ਸ਼੍ਰੇਣੀਆਂ ਦੇ ਤਹਿਤ ਇੱਕ ਵਾਧੂ 20,000 ਐੱਚ-1ਭ ਵੀਜ਼ਾ ਜਾਰੀ ਕਰ ਸਕਦਾ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਸੀ), ਜੋ ਹਰ ਸਾਲ ਵੀਜ਼ਾ ਅਰਜ਼ੀਆਂ ਦੀ ਜਾਂਚ ਕਰਦੀ ਹੈ, ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਨੂੰ ਵਿੱਤੀ ਸਾਲ 2022 ਲਈ ਸੰਸਦ ਦੁਆਰਾ ਨਿਰਧਾਰਤ 65,000 ਦੀ ਐਚ-1ਬੀ ਨਿਯਮਿਤ ਸੀਮਾ ਅਤੇ ਯੂਐਸ ਐਡਵਾਂਸਡ ਡਿਗਰੀ ਛੋਟ ਦੇ ਤਹਿਤ 20,000 ਐੱਚ-1ਬੀ ਸੀਮਾ ਤੱਕ ਪਹੁੰਚਣ ਲਈ ਕਾਫ਼ੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਾਉਣ ਵਾਲੇ ਜਿਹੜੇ ਬਿਨੈਕਾਰਾਂ ਦੀ ਚੋਣ ਨਹੀਂ ਹੋਈ ਹੈ, ਉਨ੍ਹਾਂ ਨੂੰ ਉਹਨਾਂ ਦੇ ਆਨਲਾਈਨ ਖਾਤਿਆਂ ਰਾਹੀਂ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।    (ਏਜੰਸੀ)

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement